ਪੰਜਾਬਪਟਿਆਲਾ

ਅਨੂਪਿੰਦਰ ਕੌਰ ਸੰਧੂ ਵੱਲੋਂ ਘਨੌਰ ਤੋਂ ਅਜ਼ਾਦ ਉਮੀਦਵਾਰ ਵੱਜੋਂ ਨਾਮਜ਼ਾਦੀ ਪੱਤਰ ਦਾਖਲ

ਸੰਧੂ ਪਰਿਵਾਰ ਦੀ ਸੇਵਾ ਨੂੰ ਵੇਖਦੇ ਹੋਏ ਹਲਕਾ ਵਾਸੀ ਵੋਟ ਕਰਨ : ਬੀਬੀ ਸੰਧੂ
ਪਟਿਆਲਾ 17 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਘਨੋਰ ਤੋਂ ਅਜ਼ਾਦ ਉਮੀਦਵਾਰ ਵੱਜੋਂ ਬੀਬੀ ਅਨੂਪਿੰਦਰ ਕੌਰ ਸੰਧੂ ਵੱਲੋਂ ਅੱਜ ਗੁਰੂਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਅਰਬਨ ਐਸਟੇਟ ਸਥਿੱਤ ਪੁੱਡਾ ਦਫਤਰ ਵਿਖੇ ਨਾਮਜ਼ਾਦਗੀ ਕਾਗਜ਼ ਦਾਖਲ ਕਰ ਦਿੱਤੇ ਗਏ।

ਕਵਰਿੰਗ ਉਮੀਦਵਾਰ ਵੱਜੋਂ ਉਹਨਾ ਦੇ ਪਤੀ ਐੱਸ ਐੱਸ ਬੋਰਡ ਦੇ ਸਾਬਕਾ ਚੈਆਰਮੈਨ ਤੇਜਿੰਦਰਪਾਲ ਸਿੰਘ ਸੰਧੂ ਨੇ ਕਾਗਜ਼ ਦਾਖਲ ਕੀਤੇ। ਰਿਟਰਨਿੰਗ ਅਫਸਰ ਬਿਮਲ ਸੇਤੀਆ ਦੇ ਦਫਤਰ ਵਿਖੇ ਕਾਗਜ਼ ਦਾਖਲ ਕਰਨ ਮੌਕੇ ਭਾਂਵੇਂ ਕਿ ਸੰਧੂ ਪਰਿਵਾਰ ਵੱਲੋਂ ਕਿਸੇ ਵੀ ਤਰਾਂ ਦਾ ਇਕੱਠ ਨਾ ਕਰਨ ਬਾਰੇ ਸਮਰਥਕਾਂ ਨੂੰ ਆਖਿਆ ਸੀ ਪਰ ਇਸ ਦੇ ਬਾਵਜੂਦ ਵੀ ਹਲਕਾ ਘਨੌਰ ਤੋਂ ਪੂਰੀ ਗਰਮਜੋਸ਼ੀ ਨਾਲ ਸੈਂਕੜੇ ਸਮਰਥਕ ਉਨ੍ਹਾਂ ਦੇ ਆਉਣ ਤੋਂ ਪਹਿਲਾਂ ਹੀ ਪੁੱਡਾ ਦਫਤਰ ਤੋਂ ਬਾਹਰ ਪਹੁੰਚੇ ਹੋਏ ਸਨ।
ਕਾਗਜ਼ ਦਾਖਲ ਕਰਨ ਉਪਰੰਤ ਬੀਬੀ ਅਨੂਪਿੰਦਰ ਕੌਰ ਸੰਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਸੰਧੂ ਪਰਿਵਾਰ ਨੇਂ 1962 ਤੋਂ ਲੈ ਕੇ ਹੁਣ ਤੱਕ ਘਨੌਰ ਵਾਸੀਆਂ ਦੀ ਲਗਾਤਾਰ ਸੇਵਾ ਕੀਤੀ ਹੈ। ਉਨ੍ਹਾਂ ਆਖਿਆ ਕਿ ਸਾਡੇ ਪਿਤਾ ਸਵ. ਜਸਦੇਵ ਸਿੰਘ ਸੰਧੂ ਅਤੇ ਸਵ. ਮਾਤਾ ਜਸਦੇਵ ਕੌਰ ਸੰਧੂ ਨੇ ਇਸ ਹਲਕੇ ਤੋਂ ਲਗਾਤਾਰ ਪੰਜ ਵਾਰ ਵਿਧਾਇਕ ਰਹਿ ਕੇ ਹਜ਼ਾਰਾਂ ਨੌਜਵਾਨਾਂ ਨੂੰ ਰੋਜਗਾਰ ਦਿਵਾਇਆ ਸੀ ਅਤੇ ਉਨ੍ਹਾਂ ਤੋਂ ਬਾਅਦ ਤੇਜਿੰਦਰਪਾਲ ਸਿੰਘ ਸੰਧੂ ਵੱਲੋਂ ਵੀ ਐੱਸ ਐੱਸ ਬੋਰਡ ਪੰਜਾਬ ਦੇ ਚੈਅਰਮੈਨ ਹੁੰਦੇ ਹੋਏ ਹਲਕਾ ਘਨੌਰ ਵਾਸੀਆਂ ਲਈ ਸੇਵਾ ਕੀਤੀ­ ਜਿਸ ਦਾ ਫਲ ਇਸ ਵਾਰ ਉਹ ਵਿਧਾਨ ਸਭਾ ਚੋਣਾਂ ‘ਚ ਸਾਨੂੰ ਵੱਡੀ ਗਿਣਤੀ ‘ਚ ਵੋਟਾਂ ਪਾ ਕੇ ਦੇਣਗੇ।
ਇਸ ਮੌਕੇ ਉਨ੍ਹਾਂ ਨਾਲ ਚੈਅਰਮੈਨ ਮਾਰਕੀਟ ਕਮੇਟੀ ਰਾਜਪੁਰਾ ਕਰਤਾਰ ਸਿੰਘ ਸੰਧੂ­ ਬੀਬੀ ਤੇਜਿੰਦਰ ਕੌਰ ਸੇਤੀਆ ਸਾਬਕਾ ਮੈਂਬਰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ­ ਰਘਬੀਰ ਸਿੰਘ ਗੋਪਾਲਪੁਰ ਮੰਡਲ ਪ੍ਰਧਾਨ ਬੀਜੇਪੀ­ ਰੁਪਿੰਦਰ ਸਿੰਘ ਮੈਂਬਰ ਬਲਾਕ ਸੰਮਤੀ­ ਸਰਤਾਜ ਸਿੰਘ ਸੰਧੂ­ ਉੱਘੇ ਸਮਾਜ ਸੇਵੀ ਦੇਸ਼ ਬੰਧੂ ਘਨੌਰ­ ਬਾਸਦੇਵ ਸਿੰਘ ਕਪੂਰੀ­ ਰੰਗੀ ਸਿੰਘ ਜੰਡ ਮਘੌਲੀ­ ਗੁਰਪਾਲ ਸਿੰਘ ਜੰਡ ਮਘੌਲੀ­ ਰਣਧੀਰ ਸਿੰਘ ਪਹਿਰ­ ਸੰਤ ਸਿੰਘ ਢਕਾਨਸੂ­ ਮਹੰਤ ਰਾਮ ਖੇੜੀ ਗੁਰਨਾ­ ਜਸਵਿੰਦਰ ਸਿਘ ਸੰਧੂ­ ਹਰਜਿੰਦਰ ਸਿੰਘ ਲਾਛੜੂ ਤੋਂ ਇਲਾਵਾ ਵੱਡੀ ਗਿਣਤੀ ‘ਚ ਸਮਰਥਕ ਹਾਜਰ ਸਨ

Leave a Reply

Your email address will not be published. Required fields are marked *