ਪਟਿਆਲਾ

ਡਾ. ਬਲਬੀਰ ਸਿੰਘ ਨੇ ਪਾਰਟੀ ਦੇ ਮੁੱਖ ਦਫਤਰ ਦਾ ਕੀਤਾ ਉਦਘਾਟਨ

ਪਟਿਆਲਾ, 17 ਜਨਵਰੀ, (ਕੰਵਰ ਬੇਦੀ/ਮਧੂਸਾਰ ਬਿਊਰੋ)
ਆਮ ਆਦਮੀ ਪਾਰਟੀ ਦੇ ਪਟਿਆਲਾ ਸ਼ਹਿਰ ਤੋਂ ਉਮੀਦਵਾਰ ਡਾ. ਬਲਬੀਰ ਸਿੰਘ ਵਲੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਛੋਟੀ ਬਾਰਾਂਦਰੀ ਵਿਖੇ ਪਾਰਟੀ ਦਾ ਮੁੱਖ ਦਫਤਰ ਖੋਲ੍ਹਿਆ ਗਿਆ। ਜਿਸ ਦਾ ਉਦਘਾਟਨ ਡਾ. ਬਲਬੀਰ ਸਿੰਘ ਦੇ ਨਾਲ ਪਾਰਟੀ ਦੇ ਸੀਨੀਅਰ ਵਰਕਰਾਂ ਨੇ ਰੀਬਨ ਕੱਟ ਕੇ ਕੀਤਾ।

ਇਸ ਮੌਕੇ ਵੱਡੀ ਗਿਣਤੀ ਵਿਚ ਪਟਿਆਲਾ ਸ਼ਹਿਰ ਦੇ ਨਿਵਾਸੀ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਮੌਜੂਦ ਸਨ। ਉਦਘਾਟਨ ਸਮੇਂ ਸ਼ੁੱਭ ਇੱਛਾਵਾਂ ਦੇਣ ਪਹੁੰਚੇ ਪਿੰਗਲਾ ਆਸ਼ਰਮ ਦੇ ਮੁਖੀ ਬਾਬਾ ਬਲਬੀਰ ਸਿੰਘ ਨੂੰ ਡਾ. ਸਿੰਘ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸ਼ਾਲ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਪਿੰਗਲਾ ਆਸ਼ਰਮ ਦੇ ਮੁੱਖੀ ਬਾਬਾ ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਆਸ਼ਰਮ ਵਿਚ ਰਹਿੰਦੇ ਅਨਾਥ, ਅਪਾਹਜ ਅਤੇ ਰੋਗੀਆਂ ਲਈ ਕਿਸੇ ਵੀ ਸਰਕਾਰ ਵਲੋਂ ਕੋਈ ਆਰਥਿਕ ਮਦਦ ਨਹੀਂ ਕੀਤੀ ਜਾਂਦੀ। ਡਾ. ਬਲਬੀਰ ਸਿੰਘ ਨੇ ਆਸ਼ਰਮ ਦੇ ਮੁਖੀ ਨੂੰ ਭਰੋਸਾ ਦਿਵਾਇਆ ਕਿ ਆਮ ਆਦਮੀ ਦੀ ਸਰਕਾਰ ਬਣਨ ‘ਤੇ ਅਜਿਹੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ ਦੀ ਆਰਥਿਕ ਅਤੇ ਹਰ ਸੰਭਵ ਮਦਦ ਕੀਤੀ ਜਾਵੇਗੀ। ਵੱਡੀ ਗਿਣਤੀ ਸਮਰਥਕਾਂ ਨੂੰ ਸੰਬੋਧਨ ਕਰਦਿਆਂ ਡਾ. ਸਿੰਘ ਨੇ ਕਿਹਾ ਕਿ ਲੋਕ 4 ਫਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਲੋਕਾਂ ਦਾ ਇਸ ਵਾਰ ਉਤਸ਼ਾਹ ਆਮ ਆਦਮੀ ਦੀ ਸਰਕਾਰ ਬਣਾਉਣ ਦੇ ਸੁਪਨੇ ‘ਤੇ ਮੋਹਰ ਲਾ ਰਿਹਾ ਹੈ। ਇਸ ਮੌਕੇ ਮੈਡਮ ਰੁਪਿੰਦਰਜੀਤ ਸੈਣੀ, ਰਾਹੁਲ ਕਮਲ ਨੈਣ ਸਿੰਘ ਸੈਣੀ, ਜੇ. ਪੀ ਸਿੰਘ, ਸਰਬਜੀਤ ਉੱਖਲਾ, ਜਗਮੋਹਨ ਸਿੰਘ ਸੈਣੀ ਕੋਆ: ਲੀਗਲ ਸੈੱਲ , ਪ੍ਰਦੀਪ ਜੋਸ਼ਨ, ਸੱਤਪਾਲ ਸੈਣੀ, ਕਰਨੈਲ ਸਿੰਘ ਸੇਖੋਂ, ਹਰੀ ਚੰਦ ਬਾਂਸਲ, ਜਸਵੀਰ ਗਾਂਧੀ, ਡੀ ਐਸ ਗਿੱਲ, ਕਮਲ, ਸੰਜੀਵ ਬੰਧੂ, ਬਲਕਾਰ ਸਿੰਘ, ਕੁਲਵੰਤ ਸਿੰਘ ਰਿਟ. ਕਾਰਜਕਾਰੀ ਇੰਜ:, ਪ੍ਰੀਤਮ ਸਿੰਘ ਰਿਟਾ. ਡੀ.ਐਸ.ਪੀ., ਕਰਨੈਲ ਸਿੰਘ ਸੇਖੋਂ, ਗੱਜਣ ਸਿੰਘ, ਮੁਖਤਿਆਰ ਸਿੰਘ ਗਿੱਲ, ਹਰਕੇਸ਼ ਗੁਪਤਾ ਸੇਵਾ ਮੁਕਤ ਮੁੱਖ ਇੰਜੀ:, ਸੰਪੂਰਨ ਸਿੰਘ ਸੈਣੀ, ਬਲਵਿੰਦਰ ਸੈਣੀ, ਗੁਰਿੰਦਰ ਸਿੰਘ, ਮਹਿੰਦਰ ਸਿੰਘ ਅਤੇ ਗੁਰਮੇਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *