ਪਟਿਆਲਾ

ਅਕਾਲੀ ਨੇਤਾ ਵਿੰਦਾ ਤੇ ਗਰੋਵਰ ਦੀ ਅਗਵਾਈ ਹੇਠ ਖੱਟੜਾ ਦੇ ਹੱਕ ਵਿੱਚ ਕਰਵਾਈ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ

ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਇੰਪਰੂਵਮੈਂਟ ਟਰੱਸਟ ਪਟਿਆਲਾ ਦੇ ਮੈਂਬਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ. ਰਵਿੰਦਰ ਸਿੰਘ ਵਿੰਦਾ ਤੇ ਜ਼ਿਲਾ ਪਟਿਆਲਾ ਦੇ ਯੂਥ ਅਕਾਲੀ ਦਲ ਦੇ ਕੋਆਰਡੀਨੇਟਰ ਸ੍ਰ. ਸਤਿੰਦਰ ਸਿੰਘ ਸ਼ੱਕੂ ਗਰੋਵਰ ਵੱਲੋਂ ਐਸ.ਐਸ.ਟੀ. ਨਗਰ ਪਟਿਆਲਾ ਵਿਖੇ ਅਕਾਲੀ-ਭਾਜਪਾ ਦੇ ਪਟਿਆਲਾ ਦਿਹਾਤੀ ਤੋਂ ਉਮੀਦਵਾਰ ਸ੍ਰ. ਸਤਬੀਰ ਸਿੰਘ ਖੱਟੜਾ ਦੀ ਹੱਕ ਵਿੱਚ ਪਬਲਿਕ ਮੀਟਿੰਗ ਦਾ ਆਯੋਜਨ ਕੀਤਾ ਗਿਆ, ਜਿਸਨੇ ਵੇਖਦੇ ਹੀ ਵੇਖਦੇ ਵੱਡੀ ਰੈਲੀ ਦਾ ਰੂਪ ਧਾਰਨ ਕਰ ਲਿਆ।

ਅਕਾਲੀ ਨੇਤਾ ਵਿੰਦਾ ਨੇ ਕਿਹਾ ਕਿ ਲੋਕਾਂ ਦੇ ਹਜੂਮ ਤੋਂ ਸਾਫ ਲੱਗ ਰਿਹਾ ਹੈ ਕਿ ਲੋਕ ਪੂਰੀ ਤਰਾਂ ਨਾਲ ਅਕਾਲੀ-ਭਾਜਪਾ ਦੇ ਨਾਲ ਹਨ ਅਤੇ ਪੰਜਾਬ ਵਿੱਚ ਮੁੜ ਅਕਾਲੀ-ਭਾਜਪਾ ਸਰਕਾਰ ਤੀਸਰੀ ਵਾਰ ਸੱਤਾ ਵਿੱਚ ਆਵੇਗੀ। ਇਸ ਮੌਕੇ ਸ੍ਰ. ਸਤਬੀਰ ਸਿੰਘ ਖੱਟੜਾ ਇਲਾਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਟਿਆਲਾ ਦਿਹਾਤੀ ਵਿੱਚ ਹੋਏ ਵਿਕਾਸ-ਕਾਰਜਾ ਦੇ ਮੱਦੇਨਜ਼ਰ ਉਹਨਾਂ ਨੁੰ ਵੋਟ ਪਾਉਣ ਤੇ ਚੋਣ ਜਿੱਤਣ ਉਪਰੰਤ ਉਹਨਾਂ ਵਲੋਂ ਹਲਕੇ ਦੇ ਬਾਕੀ ਰਹਿੰਦੇ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ। ਇਸ ਮੌਕੇ ਸ਼੍ਰੀ ਵਿਸ਼ਨੂੰ ਸ਼ਰਮਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਪਟਿਆਲਾ, ਸ਼੍ਰੀ ਐਸ.ਕੇ. ਦੇਵ ਜ਼ਿਲਾ ਪ੍ਰਧਾਨ (ਸ਼ਹਿਰੀ) ਬੀ.ਜੇ.ਪੀ., ਸ਼ੱਕੂ ਗਰੋਵਰ ਯੂਥ ਕੋਆਰਡੀਨਟਰ ਤੇ ਸ੍ਰ. ਜਗਜੀਤ ਸਿੰਘ ਦਰਦੀ ਚੇਅਰਮੈਨ ਟਾਈਮ ਟੀ.ਵੀ. ਚੜਦੀਕਲਾ ਵਲੋਂ ਵੀ ਲੋਕਾਂ ਨੂੰ ਸੰਬੋਧਨ ਕੀਤਾ ਗਿਆ। ਇਸ ਮੌਕੇ ਸ਼੍ਰੀ ਪਵਨ ਨਾਗਰਾਥ, ਭੀਮ ਸੈਨ, ਪ੍ਰਵੀਨ ਕੁਮਾਰ, ਜਸਪਾਲ ਸਿੰਘ, ਗੁਰਜੀਤ ਸਿੰਘ ਛਾਬੜਾ, ਕਪਿਲ ਸ਼ਰਮਾ, ਮਨਪ੍ਰੀਤ ਸਿੰਘ ਬਿੰਦਰਾ, ਰੋਬਿਨ ਸਹਿਗਲ, ਲੱਕੀ ਗਰੋਵਰ, ਮਨਜੀਤ ਸਿੰਘ, ਜਸਵਿੰਦਰ ਸਿੰਘ ਮਹੇਂਦਰੂ, ਜਗਦੀਸ਼ ਮਿੱਤਲ, ਗੁਰਮੀਤ ਸਿੰਘ, ਦਲੇਰ ਸਿੰਘ, ਅਰਵਿੰਦਰ ਸਿੰਘ, ਅਸ਼ੀਸ਼ ਸਿੰਘ, ਹਰਪ੍ਰੀਤ ਸਿੰਘ ਗਰੋਵਰ, ਅਖਿਲ ਮਿੱਤਲ, ਮੋਨੂੰ ਚੱਢਾ, ਕਮਲਪ੍ਰੀਤ ਸਿੰਘ, ਲਖਵਿੰਦਰ ਸਿੰਘ, ਬਲਜਿੰਦਰ ਸਿੰਘ, ਆਤਮਜੀਤ ਸਿੰਘ, ਨਿਰਮਲ ਸਿੰਘ, ਸਵਰਨ ਸਿੰਘ, ਗੁਰਕੀਰਤ ਸਿੰਘ, ਅਮਰਜੀਤ ਸਿੰਘ ਸਾਹਨੀ, ਐਡਵੋਕੇਟ ਇੰਦਰਜੀਤ ਸਿੰਘ ਮਾਨ, ਗੁਰਵਿੰਦਰ ਸਿੰਘ, ਸ਼ੰਮੀ, ਬਬਲੂ, ਰਾਜਵੰਤ ਸਿੰਘ ਆਦਿ ਦੇ ਨਾਮ ਵਿਸ਼ੇਸ਼ ਤੋਂ ਇਲਾਵਾ ਅਣਗਿਣਤ ਯੂਥ ਵਰਕਰ ਤੇ ਇਲਾਕਾ ਨਿਵਾਸੀ ਮੌਜ਼ੂਦ ਸਨ।

Leave a Reply

Your email address will not be published. Required fields are marked *