ਪਟਿਆਲਾ

ਪੜਤਾਲ ਉਪਰੰਤ ਪਟਿਆਲਾ ਜ਼ਿਲ੍ਰੇ ‘ਚ 98 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਯੋਗ ਪਾਏ

ਪਟਿਆਲਾ, 19 ਜਨਵਰੀ (ਮਧੂਸਾਰ ਬਿਊਰੋ)
ਚਾਰ ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਲਈ ਦਾਖ਼ਲ ਕੀਤੇ ਗਏ ਨਾਮਜਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਜ਼ਿਲ੍ਹੇ ਦੇ 8 ਵਿਧਾਨ ਸਭਾ ਹਲਕਿਆਂ ਦੇ ਕੁੱਲ 98 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਹਨ।

ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ-109 ਨਾਭਾ ਤੋਂ 13 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 8 ਉਮੀਦਵਾਰਾਂ ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਹਨ ਇਹਨਾਂ ‘ਚ ਕਾਂਗਰਸ ਦੇ ਸ: ਸਾਧੂ ਸਿੰਘ, ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸ਼੍ਰੀ ਕਸ਼ਮੀਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ਼ੀ੍ਰ ਕਬੀਰ ਦਾਸ, ਆਮ ਆਦਮੀ ਪਾਰਟੀ ਦੇ ਸ਼੍ਰੀ ਗੁਰਦੇਵ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਜਗਤਾਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ਼੍ਰੀ ਜਰਨੈਲ ਸਿੰਘ, ਆਜਾਦ ਉਮੀਦਵਾਰ ਸ਼ੀ੍ਰ ਜੀਤ ਰਾਮ ਅਤੇ ਸ਼੍ਰੀਮਤੀ ਰਣਜੀਤ ਕੌਰ ਸ਼ਾਮਲ ਹਨ।
ਵਿਧਾਨ ਸਭਾ ਹਲਕਾ-110 ਪਟਿਆਲਾ ਦਿਹਾਤੀ ਤੋਂ 20 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 13 ਦੇ ਨਾਮਜਦਗੀ ਪੱਤਰ ਯੋਗ ਪਾਏ ਗਏ। ਇਹਨਾਂ ‘ਚ ਕਮਿਊਨਿਸਟ ਪਾਰਟੀ ਆਫ ਇੰਡੀਆ ਦੇ ਸ਼੍ਰੀ ਉੱਤਮ ਸਿੰਘ ਬਾਗੜੀ, ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਸਤਬੀਰ ਸਿੰਘ ਖੱਟੜਾ, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਸੁਖ ਲਾਲ, ਆਮ ਆਦਮੀ ਪਾਰਟੀ ਦੇ ਸ਼੍ਰੀ ਕਰਨਬੀਰ ਸਿੰਘ ਟਿਵਾਣਾ, ਕਾਂਗਰਸ ਦੇ ਸ਼੍ਰੀ ਬ੍ਰਹਮ ਮਹਿੰਦਰਾ, ਆਪਣਾ ਪੰਜਾਬ ਪਾਰਟੀ ਦੀ ਸ਼੍ਰੀਮਤੀ ਸ਼ਮਿੰਦਰ ਕੌਰ, ਸ਼ਿਵ ਸੈਨਾ ਦੇ ਸ਼੍ਰੀ ਸ਼ੰਕਰ ਭਾਰਦਵਾਜ, ਸਮਾਜ ਅਧਿਕਾਰ ਕਲਿਆਣ ਪਾਰਟੀ ਦੇ ਸ਼੍ਰੀ ਸੋਹਣ ਲਾਲ ਸ਼ਰਮਾ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ਼੍ਰੀ ਭਰਤਦੀਪ ਠਾਕੁਰ, ਭਾਰਤੀਆ ਗਊਂ ਤਾਜ ਦਲ ਦੀ ਸ਼੍ਰੀਮਤੀ ਰਣਜੀਤ ਕੌਰ ਅਤੇ ਆਜਾਦ ਉਮੀਦਵਾਰਾਂ ਦੇ ਤੌਰ ‘ਤੇ ਸ਼੍ਰੀ ਜਸਬੀਰ ਸਿੰਘ, ਸ਼੍ਰੀਮਤੀ ਜਸਬੀਰ ਕੌਰ ਅਤੇ ਸ਼੍ਰੀ ਰੇਸ਼ਮ ਲਾਲ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ –111 ਰਾਜਪੁਰਾ ਤੋਂ 25 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 16 ਨੂੰ ਯੋਗ ਪਾਏ ਗਏ ਹਨ ਇਹਨਾਂ ‘ਚ ਬੀ.ਜੇ.ਪੀ. ਦੇ ਸ਼੍ਰੀ ਹਰਜੀਤ ਸਿੰਘ ਗਰੇਵਾਲ, ਕਾਂਗਰਸ ਦੇ ਸ਼੍ਰੀ ਹਰਦਿਆਲ ਸਿੰਘ, ਬੀ.ਐਸ.ਪੀ. ਦੇ ਸ਼੍ਰੀ ਰਵਿੰਦਰ ਜੈਨ, ਆਮ ਆਦਮੀ ਪਾਰਟੀ ਦੇ ਸ਼੍ਰੀ ਆਸ਼ੂਤੋਸ਼ ਜੋਸ਼ੀ, ਜੈ ਜਵਾਨ, ਜੈ ਕਿਸਾਨ ਪਾਰਟੀ ਦੇ ਸ਼੍ਰੀ ਸਿਮਰਨ ਸਿੰਘ ਟਿਵਾਣਾ, ਸ਼੍ਰੋਮਣੀ ਅਕਾਲੀ ਦਲ ਮਾਨ ਦੇ ਸ: ਸੋਭਾ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ਼੍ਰੀ ਰਜਿੰਦਰ ਕੁਮਾਰ, ਸ਼ਿਵ ਸੈਨਾ ਬਾਲ ਠਾਕਰੇ ਦੇ ਸ਼੍ਰੀ ਮਹੇਸ਼ ਕੁਮਾਰ ਅਤੇ ਆਜਾਦ ਉਮੀਦਵਾਰਾਂ ‘ਚ ਸ਼੍ਰੀਮਤੀ ਅਮਨਦੀਪ ਕੌਰ, ਸ਼੍ਰੀਮਤੀ ਸਤਬੀਰ ਕੌਰ, ਸ਼੍ਰੀ ਜਗਦੀਸ਼ ਕੁਮਾਰ, ਸ਼੍ਰੀ ਤਰੁਣ ਖੁਰਾਣਾ, ਸ਼੍ਰੀ ਦਲਬੀਰ ਸਿੰਘ, ਸ਼੍ਰੀ ਨਿਰਮਲਜੀਤ ਸਿੰਘ ਅਤੇ ਸ਼੍ਰੀਮਤੀ ਰੰਜਨਾ ਸ਼ਾਮਲ ਹਨ।
ਵਿਧਾਨ ਸਭਾ ਹਲਕਾ-113 ਘਨੌਰ ਤੋਂ 15 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 11ਦੇ ਪੱਤਰ ਯੋਗ ਪਾਏ ਗਏ ਇਹਨਾਂ ‘ਚ ਆਮ ਆਦਮੀ ਪਾਰਟੀ ਦੀ ਸ਼੍ਰੀਮਤੀ ਅਨੂ ਰੰਧਾਵਾ, ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀਮਤੀ ਹਰਪ੍ਰੀਤ ਕੌਰ ਮੁਖਮੈਲਪੁਰ, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਜਗਜੀਤ ਸਿੰਘ, ਕਾਂਗਰਸ ਦੇ ਸ਼੍ਰੀ ਮਦਨ ਲਾਲ ਜਲਾਲਪੁਰ, ਆਪਣਾ ਪੰਜਾਬ ਪਾਰਟੀ ਦੇ ਸ਼੍ਰੀ ਸ਼ਰਨਜੀਤ ਸਿੰਘ ਜੋਗੀਪੁਰ, ਡੈਮੋਕਰੇਟਿਕ ਸਵਰਾਜ ਪਾਰਟੀ ਦੇ ਸ਼੍ਰੀ ਗੁਰਸੇਵਕ ਸਿੰਘ, ਜੈ ਜਵਾਨ ਜੈ ਕਿਸਾਨ ਪਾਰਟੀ ਦੇ ਸ਼੍ਰੀ ਬਲਜੀਤ ਸਿੰਘ ਅਤੇ ਆਜਾਦ ਉਮੀਦਵਾਰਾਂ ‘ਚ ਸ਼੍ਰੀਮਤੀ ਅਨੂਪਿੰਦਰ ਕੌਰ ਸੰਧੂ, ਸ਼੍ਰੀਮਤੀ ਸੁਰਿੰਦਰ ਕੌਰ, ਸ਼੍ਰੀ ਗੱਜਣ ਸਿੰਘ ਅਤੇ ਸ਼੍ਰੀ ਤੇਜਿੰਦਰਪਾਲ ਸਿੰਘ ਸੰਧੂ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਅੱਗੇ ਹੋਰ ਦੱਸਿਆ ਕਿ ਵਿਧਾਨ ਸਭਾ ਹਲਕਾ ਸਨੌਰ-114 ਤੋਂ 26 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 19 ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਇਹਨਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਹਰਿੰਦਰਪਾਲ ਸਿੰਘ ਚੰਦੂਮਾਜਰਾ, ਕਾਂਗਰਸ ਦੇ ਸ਼੍ਰੀ ਹਰਿੰਦਰਪਾਲ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਸ਼੍ਰੀਮਤੀ ਕੁਲਦੀਪ ਕੌਰ ਟੌਹੜਾ, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਗੁਰਪਿੰਦਰ ਸਿੰਘ, ਸੀ.ਪੀ.ਆਈ.ਐਮ. ਦੇ ਸ਼੍ਰੀ ਰਮੇਸ਼ ਸਿੰਘ, ਬਹੁਜਨ ਮੁਕਤੀ ਪਾਰਟੀ ਦੇ ਸ਼੍ਰੀ ਗੁਰਮੇਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼੍ਰੀ ਭੁਪਿੰਦਰ ਸਿੰਘ ਮਸੀਗਣ, ਸ਼ਿਵ ਸੈਨਾ ਦੇ ਸ਼੍ਰੀ ਰਜਿੰਦਰ ਸਿੰਘ ਅਤੇ ਆਜਾਦ ਉਮੀਦਵਾਰਾਂ ‘ਚ ਸ਼੍ਰੀਮਤੀ ਸਿਮਰਨਜੀਤ ਕੌਰ ਪਠਾਣ ਮਾਜਰਾ, ਸ਼੍ਰੀ ਹਰਮੀਤ ਸਿੰਘ ਪਠਾਣਾ ਮਾਜਰਾ, ਸ਼੍ਰੀਮਤੀ ਕੁਲਦੀਪ ਕੌਰ, ਸ਼੍ਰੀਮਤੀ ਕੁਲਵੰਤ ਕੌਰ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਗੁਰਵਿੰਦਰ ਸਿੰਘ, ਸ਼੍ਰੀ ਤਰਸੇਮ ਸਿੰਘ ਖਟਕੜ, ਸ਼੍ਰੀ ਪੂਰਨ ਚੰਦ, ਸ਼੍ਰੀ ਮੋਹਨ ਲਾਲ, ਸ਼੍ਰੀ ਰਜਿੰਦਰ ਸਿੰਘ ਪਵਾਰ ਅਤੇ ਸ਼੍ਰੀ ਲਖਵਿੰਦਰ ਸਿੰਘ ਸਨੌਰ ਸ਼ਾਮਲ ਹਨ।
ਵਿਧਾਨ ਸਭਾ ਹਲਕਾ-115 ਪਟਿਆਲਾ ਸ਼ਹਿਰੀ ਤੋਂ 8 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 6 ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਇਹਨਾਂ ‘ਚ ਕਾਂਗਰਸ ਦੇ ਸ਼੍ਰੀ ਅਮਰਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਜੋਗਿੰਦਰ ਜਸਵੰਤ ਸਿੰਘ, ਆਮ ਆਦਮੀ ਪਾਰਟੀ ਦੇ ਸ਼੍ਰੀ ਬਲਵੀਰ ਸਿੰਘ, ਆਪਣਾ ਪੰਜਾਬ ਪਾਰਟੀ ਦੇ ਅਕਸ਼ਨਿੰਦਰ ਸਿੰਘ, ਹਿੰਦੁਸਤਾਨ ਸ਼ਕਤੀ ਸੈਨਾ ਦੇ ਸ਼੍ਰੀ ਕੇਸ਼ਮਾਂਕਾਂਤ ਪਾਂਡੇ ਅਤੇ ਆਜਾਦ ਉਮੀਦਵਾਰ ਸ਼੍ਰੀ ਸਰਬਜੀਤ ਸਿੰਘ ਦੇ ਨਾਮ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ-116 ਸਮਾਣਾ ਤੋਂ 13 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 8 ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਇਹਨਾਂ ‘ਚ ਸ਼੍ਰੋਮਣੀ ਅਕਾਲੀ ਦਲ ਦੇ ਸ੍ਰੀ ਸੁਰਜੀਤ ਸਿੰਘ ਰੱਖੜਾ, ਆਮ ਆਦਮੀ ਪਾਰਟੀ ਦੇ ਸ਼੍ਰੀ ਜਗਤਾਰ ਸਿੰਘ ਰਾਜਲਾ, ਬੀ.ਐਸ.ਪੀ. ਦੇ ਸ਼੍ਰੀ ਦਵਿੰਦਰ ਸਿੰਘ ਧੀਮਾਨ, ਕਾਂਗਰਸ ਦੇ ਸ਼੍ਰੀ ਰਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼੍ਰੀ ਰਜਿੰਦਰ ਸਿੰਘ ਅਤੇ ਆਜਾਦ ਉਮੀਦਵਾਰਾਂ ‘ਚ ਸ਼੍ਰੀ ਅਜੈਬ ਸਿੰਘ, ਸ਼੍ਰੀ ਜਸਪਾਲ ਸਿੰਘ ਅਤੇ ਸ਼੍ਰੀ ਰਜਿੰਦਰ ਸਿੰਘ ਸ਼ਾਮਲ ਹਨ।
ਵਿਧਾਨ ਸਭਾ ਹਲਕਾ-117 ਸ਼ੁਤਰਾਣਾ ਤੋਂ 30 ਉਮੀਦਵਾਰਾਂ ਨੇ ਨਾਮਜਦਗੀ ਪੱਤਰ ਦਾਖ਼ਲ ਕੀਤੇ ਸਨ ਜਿਹਨਾਂ ਵਿੱਚੋਂ 17 ਦੇ ਨਾਮਜਦਗੀ ਪੱਤਰ ਯੋਗ ਪਾਏ ਗਏ ਇਹਨਾਂ ‘ਚ ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਸਰਦੀਪ ਸਿੰਘ, ਸੀ.ਪੀ.ਆਈ. ਦੇ ਸ਼੍ਰੀ ਨਰੰਜਨ ਸਿੰਘ, ਇੰਡੀਅਨ ਨੈਸ਼ਨਲ ਕਾਂਗਰਸ ਦੇ ਸ਼੍ਰੀ ਨਿਰਮਲ ਸਿੰਘ, ਆਮ ਆਦਮੀ ਪਾਰਟੀ ਦੀ ਸ਼੍ਰੀਮਤੀ ਪਲਵਿੰਦਰ ਕੌਰ, ਤ੍ਰਿਨਾਮੂਲ ਕਾਂਗਰਸ ਦੇ ਸ਼੍ਰੀ ਬਲਦੇਵ ਰਾਮ, ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੀਮਤੀ ਵਨਿੰਦਰ ਕੌਰ ਲੂੰਬਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸ਼੍ਰੀ ਅਮਰਜੀਤ ਸਿੰਘ, ਆਪਣਾ ਪੰਜਾਬ ਪਾਰਟੀ ਦੇ ਸ਼੍ਰੀ ਸੁਖਦੇਵ ਸਿੰਘ, ਡੈਮੋਕਰੇਟਿਕ ਸਵਰਾਜ ਪਾਰਟੀ ਦੇ ਸ਼ੀ੍ਰ ਕੁਲਵਿੰਦਰ ਸਿੰਘ ਅਤੇ ਆਜਾਦ ਉਮੀਦਵਾਰਾਂ ‘ਚ ਸ਼੍ਰੀ ਸੇਵਾ ਰਾਮ, ਸ਼੍ਰੀ ਗੁਰਜੰਟ ਸਿੰਘ, ਸ਼੍ਰੀ ਤੇਜਾ ਸਿੰਘ, ਸ਼੍ਰੀ ਨਰਿੰਦਰ, ਸ਼੍ਰੀ ਨਿਰਮਲ ਸਿੰਘ ਪੁੱਤਰ ਸ਼੍ਰੀ ਦਰਸ਼ਨ ਸਿੰਘ, ਸ਼੍ਰੀ ਨਿਰਮਲ ਸਿੰਘ ਪੁੱਤਰ ਸ਼੍ਰੀ ਮੁਖਤਿਆਰ ਸਿੰਘ, ਸ਼੍ਰੀ ਪਰਮਿੰਦਰ ਸਿੰਘ ਅਤੇ ਸ਼੍ਰੀ ਬੀਰਾ ਸਿੰਘ ਸ਼ਾਮਲ ਹਨ।
ਜ਼ਿਲ੍ਹਾ ਚੋਣ ਅਧਿਕਾਰੀ ਸ੍ਰੀ ਰਾਮਵੀਰ ਸਿੰਘ ਨੇ ਦੱਸਿਆ ਕਿ ਉਮੀਦਵਾਰ 21 ਜਨਵਰੀ ਤੱਕ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਸਕਦੇ ਹਨ ਅਤੇ ਇਸੇ ਦਿਨ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ।

Leave a Reply

Your email address will not be published. Required fields are marked *