ਪਟਿਆਲਾ

ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਸ਼ਮਿੰਦਰ ਕੌਰ ਵੱਲੋਂ ਡੋਰ-ਟੂ-ਡੋਰ

ਕਾਂਗਰਸ ਅਤੇ ਅਕਾਲੀ ਦਲ ਨੇ ਸੱਤਾ ਦੇ ਸੁੱਖ ‘ਚ ਲੋਕ ਮੁੱਦੇ ਵਿਸਾਰੇ : ਸ਼ਮਿੰਦਰ ਕੌਰ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਦਿਹਾਤੀ ਤੋਂ ਆਪਣਾ ਪੰਜਾਬ ਪਾਰਟੀ ਦੀ ਉਮੀਦਵਾਰ ਸ਼ਮਿੰਦਰ ਕੌਰ ਨੇ ਡੋਰ-ਟੂ-ਡੋਰ ਜਾ ਕੇ ਚੋਣ ਮੁਹਿੰਮ ਨੂੰ ਤੇਜ਼ ਕਰ ਦਿੱਤਾ ਹੈ।

ਡੋਰ-ਟੂ-ਡੋਰ ਜਾ ਕੇ ਉਮੀਦਵਾਰ ਸ਼ਮਿੰਦਰ ਕੌਰ ਨੇ ਲੋਕਾਂ ਨੂੰ ਆਪਣਾ ਪੰਜਾਬ ਪਾਰਟੀ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ 2017 ਦੇ ਚੋਣ ਦੰਗਲ ‘ਚ ਆਪਣਾ ਪੰਜਾਬ ਪਾਰਟੀ ਅਜਿਹੇ ਮੁੱਦਿਆਂ ਨੂੰ ਲੈ ਕੇ ਲੋਕਾਂ ‘ਚ ਜਾਵੇਗੀ, ਜਿਨਾਂ ਨੂੰ ਅਜੇ ਤੱਕ ਕਿਸੇ ਵੀ ਪਾਰਟੀ ਨੇ ਨਹੀਂ ਛੂੰਹਿਆ।
ਉਨ੍ਹਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਨੇ ਸੱਤਾ ਦੇ ਸੁੱਖ ‘ਚ ਲੋਕ ਮੁੱਦਿਆਂ ਨੂੰ ਵਿਸਾਰਿਆ ਹੈ, ਜਿਸ ਕਾਰਨ ਅੱਜ ਲੋਕਾਂ ਦਾ ਇਨ੍ਹਾਂ ਦੋਵੇਂ ਪਾਰਟੀਆਂ ਤੋਂ ਮੋਹ ਭੰਗ ਹੋਇਆ ਵਿਖਾਈ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਚੋਣਾਂ ‘ਚ ਭਾਵੇਂ ਆਮ ਆਦਮੀ ਪਾਰਟੀ ਲੋਕਾਂ ‘ਚ ਇਹ ਗੱਲ ਕਰ ਰਹੀ ਹੈ ਕਿ ਉਹ ਨਵੀਂ ਵਿਚਾਰਧਾਰਾ ਲੈ ਕੇ ਆਏ ਹਨ, ਪ੍ਰੰਤੂ ਆਪ ਪਾਰਟੀ ਵੀ ਰਵਾਇਤੀਆਂ ਪਾਰਟੀਆਂ ਵਾਂਗ ਉਨ੍ਹਾਂ ਉਮੀਦਵਾਰਾਂ ਨੂੰ ਚੋਣ ਮੈਦਾਨ ‘ਚ ਲੈ ਕੇ ਆਈ ਹੈ, ਜਿਨਾਂ ਨੂੰ ਲੋਕਾਂ ਨਾਲ ਕੋਈ ਸਰੋਕਾਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਸੂਬੇ ਦਾ ਵਿਕਾਸ ਰਾਜ ਕਰਦੀਆਂ ਸਰਕਾਰਾਂ ਦੀ ਅਹਿਮ ਜ਼ਿੰਮੇਵਾਰੀ ਰਹੀ ਹੈ, ਪ੍ਰੰਤੂ ਲੋਕਾਂ ਨੂੰ ਹਨੇਰੇ ‘ਚ ਰੱਖ ਕੇ ਕਦੇ ਵੀ ਉਨ੍ਹਾਂ ਮਸਲਿਆਂ ਦੀ ਗੱਲ ਨਹੀਂ ਕੀਤੀ ਗਈ, ਜਿਨਾਂ ਦੀ ਲੋਕਾਂ ਨੂੰ ਅਹਿਮ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਜੇ ਲੋਕ ਆਪਣਾ ਕੀਮਤੀ ਵੋਟ ਆਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਨੂੰ ਦੇਣ ਤਾਂ ਸੱਤਾ ‘ਚ ਆ ਕੇ ਲੋਕ ਮੁੱਦਿਆਂ ਦੇ ਪਹਿਲੂਆਂ ‘ਤੇ ਕੰਮ ਕੀਤਾ ਜਾਵੇਗਾ, ਜਿਸ ਨਾਲ ਸੂਬੇ ਦੀ ਨੁਹਾਰ ਜ਼ਰੂਰ ਬਦਲ ਜਾਵੇਗੀ।

Leave a Reply

Your email address will not be published. Required fields are marked *