ਹਲਕਾ ਸਨੌਰ ‘ਚ ਕਾਂਗਰਸ ਅਤੇ ਅਕਾਲੀ ਦਲ ਨੂੰ ਹੋਰ ਵੱਡਾ ਝਟਕਾ
ਸੈਂਕੜੇ ਵਰਕਰ ਅਤੇ ਨੇਤਾ ਬੀਬੀ ਟੋਹੜਾ ਦੀ ਅਗਵਾਈ ਕਬੂਲਦੇ ਹੋਏ ਆਪ ‘ਚ ਸ਼ਾਮਲ
ਆਪ ਵਿੱਚ ਸ਼ਾਮਲ ਹੋਣ ਵਾਲੇ ਨੇਤਾਵਾਂ ਨੇ ਚੁੱਕਿਆ ਸਨੌਰ ਵਿੱਚ ਬੀਬੀ ਟੋਹੜਾ ਦਾ ਝੰਡਾ
ਪਟਿਆਲਾ/ ਸਨੌਰ 19 ਜਨਵਰੀ (ਮਧੂਸਾਰ ਬਿਊਰੋ)
ਵਿਧਾਨ ਸਭਾ ਹਲਕਾ ਸਨੌਰ ਤੋਂ ਆਮ ਆਦਮੀ ਪਾਰਟੀ ਦੀ ਮੁਹਿੰਮ ਹਨ੍ਹੇਰੀ ਦਾ ਰੂਪ ਧਾਰਦੀ ਜਾ ਰਹੀ ਹੈ।
ਸਨੌਰ ਵਿੱਖੇ ਸੈਂਕੜੇ ਅਕਾਲੀ ਅਤੇ ਕਾਂਗਰਸੀ ਵਰਕਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਜਿਸ ਤੋਂ ਅਕਾਲੀ ਦਲ ਅਤੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ, ਇਨ੍ਹਾਂ ਸਮੁੱਚੇ ਨੇਤਾਵਾਂ ਦਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਮੌਕੇ ਸਵਾਗਤ ਕਰਦਿਆਂ ਸਨੌਰ ਤੋਂ ਆਪ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ ਟੋਹੜਾ ਨੇ ਆਖਿਆ ਕਿ ਹਲਕਾ ਸਨੌਰ ਦੇ ਲੋਕ ਅਕਾਲੀ ਅਤੇ ਕਾਂਗਰਸੀ ਉਮੀਦਵਾਰ ਦੀਆਂ ਜਮਾਨਤਾਂ ਨੂੰ ਵੀ ਜਬਤ ਕਰਵਾ ਦੇਣਗੇਂ।
ਇਸ ਮੌਕੇ ਬੀਬੀ ਕੁਲਦੀਪ ਕੌਰ ਟੋਹੜਾ ਅਤੇ ਹਰਿੰਦਰਪਾਲ ਸਿੰਘ ਟੋਹੜਾ ਨੇ ਆਖਿਆ ਕਿ ਹਲਕਾ ਸਨੌਰ ਵਿਖੇ ਲੋਕਾਂ ਵੱਲੋਂ ਇੰਨਾ ਪਿਆਰ ਦਿੱਤਾ ਗਿਆ ਹੈ ਕਿ ਉਨ੍ਹਾਂ ਦੇ ਇਸ ਪਿਆਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਵੱਡੀ ਜਿੱਤ ਪ੍ਰਾਪਤ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਲੋਕ ਅਕਾਲੀ ਭਾਜਪਾ ਅਤੇ ਕਾਂਗਰਸੀਆਂ ਨੂੰ ਬਿਲਕੁੱਲ ਵੀ ਮੂੰਹ ਨਹੀਂ ਲਗਾ ਰਹੇ , ਜਿਸ ਤੋਂ ਸਪੱਸ਼ਟ ਹੈ ਕਿ ਲੋਕ ਹੁਣ ਪੂਰੀ ਤਰ੍ਹਾਂ ਆਮ ਆਦਮੀ ਪਾਰਟੀ ਦੇ ਨਾਲ ਹਨ।
ਇਸ ਮੌਕੇ ਹਰਪਾਲ ਸਿੰਘ ਪਾਲਾ, ਹਰਦੀਪ ਜੋਸਨ ਪ੍ਰਧਾਨ ਓ.ਬੀ. ਵਿੰਗ, ਕੁਲਵਿੰਦਰ ਸਿੰਘ ਅੰਟਾਲ, ਭੋਲਾ ਸਿੰਘ ਬਲਬੇੜਾ, ਹਰਬੰਸ ਸਿੰਘ, ਜਰਨੈਲ ਸਿੰਘ ਕਰਤਾਰਪੁਰ, ਇੰਦਰਜੀਤ ਸਿੰਘ ਸੰਧੂ, ਦਲਵਿੰਦਰ ਸਿੰਘ ਧੰਜੂ ਚੋਣ ਪ੍ਰਚਾਰ ਮੈਨੇਜ਼ਰ, ਸ਼ੇਰ ਸਿੰਘ ਸਾਬਕਾ ਪ੍ਰਧਾਨ, ਚਰਨਜੀਤ ਸਿੰਘ ਸਾਬਕਾ ਮੀਤ ਪ੍ਰਧਾਨ, ਸ਼ਾਮ ਸਿੰਘ ਸਨੌਰ , ਸੁਰਜੀਤ ਸਿੰਘ ਹਾਂਡਾ, ਈਸ਼ਰ ਸਿੰਘ, ਅਮਰੀਕ ਸਿੰਘ, ਤਰਸੇਮ ਸਿੰਘ ਅਤੇ ਹੋਰ ਵੀ ਨੇਤਾ ਹਾਜ਼ਰ ਸਨ।

