ਪਟਿਆਲਾ

ਅਕਾਲੀ ਭਾਜਪਾ ਨੂੰ ਝਟਕਾ : ਅਕਾਲੀ ਦਲ ਵਿਚ ਮਿਹਨਤੀ ਵਰਕਰਾਂ ਦੀ ਨਹੀਂ ਹੈ ਕਦਰ-ਪ੍ਰਨੀਤ ਕੌਰ

ਅਕਾਲੀ ਪੰਚਾਂ-ਸਰਪੰਚਾਂ ਅਤੇ ਪੰਚਾਇਤ ਮੈਂਬਰਾਂ ਨੇ ਫੜਿਆ ਕਾਂਗਰਸ ਦਾ ਪੱਲਾ
ਪਟਿਆਲਾ (ਮਧੂਸਾਰ ਬਿਊਰੋ) ਪੰਜਾਬ ਸੂਬੇ ਵਿਚ ਕਾਂਗਰਸ ਦੀ ਚੜਤ ਨੂੰ ਦੇਖ ਕੇ ਕਈ ਅਕਾਲੀ ਆਗੂ ਵੱਡੀ ਗਿਣਤੀ ਵਿਚ ਕਾਂਗਰਸ ਵਿਚ ਸ਼ਾਮਿਲ ਹੋ ਰਹੇ ਹਨ ਅੱਜ ਇਸੇ ਲੜੀ ਤਹਿਤ ਲੁਧਿਆਣਾ ਸ਼ਹਿਰ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਪੰਚਾਂ-ਸਰਪੰਚਾਂ ਪੰਚਾਇਤ ਮੈਂਬਰਾਂ, ਚੇਅਰਮੈਨਾਂ, ਪ੍ਰਾਪਰਟੀ ਡੀਲਰਾਂ, ਨੰਬਰਦਾਰਾਂ, ਵੱਖ-ਵੱਖ ਐਸੋਸੀਏਸ਼ਨ ਦੇ ਮੈਂਬਰਾਂ, ਬਲਾਕ ਪ੍ਰਧਾਨਾਂ, ਵਰਕਿੰਗ ਕਮੇਟੀ ਮੈਂਬਰਾਂ, ਐਗਜੈਕਟਿਵ ਮੈਂਬਰਾਂ ਅਤੇ ਹੋਰ ਵੱਖ-ਵੱਖ ਜੱਥੇਬੰਦੀਆਂ ਦੇ ਸੈਂਕੜੇ ਆਗੂਆਂ ਨੇ ਸਥਾਨਕ ਮੋਤੀ ਬਾਗ ਪੈਲੇਸ ਵਿਖੇ ਵਿਧਾਇਕਾ ਪ੍ਰਨੀਤ ਕੌਰ ਦੀ ਮੌਜੂਦਗੀ ਵਿਚਕਾਂਗਰਸ ਦਾ ਪੱਲਾ ਫੜ ਲਿਆ।

ਇਸ ਮੌਕੇ ਪ੍ਰਨੀਤ ਕੌਰ ਨੇ ਸ਼ਾਮਿਲ ਹੋਏ ਸਾਰੇ ਹੀ ਆਗੂਆਂ ਦਾ ਕਾਂਗਰਸ਼ ਵਿਚ ਸ਼ਾਮਿਲ ਹੋਣ ਤੇ ਸਵਾਗਤ ਕੀਤਾ ਅਤੇ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਸਰਕਾਰ ਵਿਚ ਮਿਹਨਤੀ ਵਰਕਰਾਂ ਦੀ ਕੋਈ ਵੀ ਕਦਰ ਨਹੀਂ ਹੈ। ਹਰ ਜਗ੍ਹਾ ਉਪਰ ਅਕਾਲੀ ਦਲ ਅਤੇ ਇਸਦੇ ਆਗੂਆਂ ਵੱਲੋਂ ਵਰਕਰਾਂ ਨੂੰ ਅਣਦੇਖਿਆ ਕੀਤਾ ਜਾਂਦਾ ਹੈ।

Leave a Reply

Your email address will not be published. Required fields are marked *