ਪਟਿਆਲਾ

ਆਜ਼ਾਦ ਉਮੀਦਵਾਰ ਬੀਬੀ ਅਨੂਪਿੰਦਰ ਕੌਰ ਸੰਧੂ ਨੇ ਦਰਜ਼ਨਾਂ ਪਿੰਡਾਂ ਦਾ ਕੀਤਾ ਤੂਫ਼ਾਨੀ ਦੌਰਾ

ਘਨੌਰ 24 ਜਨਵਰੀ (wX{;ko fp“{o@)
ਹਲਕਾ ਘਨੌਰ ਵਿਕਾਸ ਪੱਖੋਂ ਬੇਹੱਦ ਪੱਛੜ ਚੁੱਕਾ ਹੈ ਇਥੇ ਦੀਆਂ ਟੁੱਟੀਆ ਸੜਕਾਂ, ਗਲੀਆ-ਨਾਲੀਆਂ ਅਤੇ ਸਿਹਤ ਸਹੁਲਤਾਂ ਦਾ ਮਾੜਾਂ ਹਾਲ ਹੋਣ ਕਾਰਨ ਲੋਕ ਆਪਣੇ ਆਪ ਨੂੰ ਨਾਲ ਲਗਦੇ ਹੱਲਕਿਆਂ ਤੋਂ ਵੀ ਚਾਲੀ ਸਾਲ ਪਿੱਛੇ ਸਮਝਣ ਲੱਗੇ ਹਨ।

ਇਹ ਸ਼ਬਦ ਹਲਕਾ ਘਨੌਰ ਤੋਂ ਆਜ਼ਾਦ ਉਮੀਦਵਾਰ ਬੀਬੀ ਅਨੂਪਿੰਦਰ ਕੌਰ ਸੰਧੂ ਵੱਲੋਂ ਸ਼ੰਭੂ ਰਾਜਪੁਤਾਂ, ਸ਼ੰਭੂ ਕਲਾਂ, ਨੌਸਹਿਰਾਂ, ਮੁਗਲ ਸਰਾਏ, ਭੂਰਾ ਮਾਜਰਾ, ਚਮਾਰੂ, ਰਾਜਗੜ੍ਹ, ਅਲੀਮਾਜਰਾ ਆਦਿ ਪਿੰਡਾਂ ‘ਚ ਚੋਣ ਪ੍ਰਚਾਰ ਦੌਰਾਨ ਸੰਬੋਧਨ ਕਰਦਿਆਂ ਆਖੇ। ਉਨ੍ਹਾਂ ਕਿਹਾ ਕਿ ਹਲਕੇ ਦੇ ਬਜੁਰਗ ਭਲੀਭਾਂਤ ਜਾਣਦੇ ਹਨ ਕਿ ਕਿਵੇਂ ਸਵ: ਜਸਦੇਵ ਸਿੰਘ ਸੰਧੂ ਨੇ ਇੱਥੇ ਵਿਕਾਸ ਕਾਰਜ ਕਰਵਾਏ ਸਨ, ਪਰ ਉਨ੍ਹਾ ਦੇ ਚਲੇ ਜਾਣ ਬਾਅਦ ਹਲਕੇ ਦੇ ਵਿਕਾਸ ਦੀ ਦਰ ਜੀਰੋ ਪ੍ਰਤੀਸ਼ਤ ਹੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਪੂਰੀ ਸੰਜੀਦਗੀ ਨਾਲ ਮੇਰੇ ਹੱਥ ਟਰੈਕਟਰ ਤੇ ਮੋਹਰਾ ਲਾ ਕੇ ਮਜਬੂਤ ਕਰਨ ਤਾਂ ਜੋ ਹਲਕੇ ਘਨੌਰ ਦੇ ਵਿਕਾਸ ਨੂੰ ਮੁੜ ਲੀਹਾਂ ਤੇ ਪਾਇਆ ਜਾ ਸਕੇ। ਇਸ ਮੌਕੇ ਉਨ੍ਹਾਂ ਨਾਲ ਰਘਬੀਰ ਸਿੰਘ ਗੋਪਾਲਪੁਰ ਮੰਡਲ ਪ੍ਰਧਾਨ, ਬਲਵਿੰਦਰ ਸਿੰਘ ਸਾ. ਸਰਪੰਚ, ਪਵਿੱਤਰ ਸਿੰਘ, ਬਲਵਿੰਦਰ ਸਿੰਘ, ਸਵਰਨ ਸਿੰਘ, ਬਲਜੀਤ ਸਿੰਘ ਸਾਬਕਾ ਸਰਪੰਚ, ਜਰਨੈਲ ਸਿੰਘ, ਦੇਸਾ ਸਿੰਘ ਸਾ. ਸਰਪੰਚ, ਸਤਵੰਤ ਸਿੰਘ, ਰਜਿੰਦਰ ਸਿੰਘ, ਗੁਰਮੀਤ ਸਿੰਘ, ਸੁਖਦੇਵ ਸਿੰਘ, ਅਮ੍ਰਿਤਪਾਲ ਸਿੰਘ, ਯੁਵਰਾਜ ਸਿੰਘ, ਗੁਰਮੀਤ ਸਿੰਘ, ਸ਼ੇਰ ਸਿੰਘ (ਥਘ। ਸਰਪੰਚ), ਮਹਿੰਗਾ ਸਿੰਘ ਨੰਬਰਦਾਰ, ਗੁਰਨੇਕ ਸਿੰਘ, ਗੁਰਦਿੱਤ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *