ਪਟਿਆਲਾ

ਬਿਜਲੀ ਨਿਗਮ ਦੇ ਮੁਲਾਜ਼ਮਾਂ ਦੀ ਜਥੇਬੰਦੀ ਦੇ ਰਾਜਿੰਦਰ ਸਿੰਘ ਪ੍ਰਧਾਨ ਬਣੇ

ਗੁਰਲਾਲ ਸਿੰਘ ਠੀਕਰੀਵਾਲ ਹੋਣਗੇ ਸਕੱਤਰ
ਪਟਿਆਲਾ: 16 ਮਈ (ਮਧੂਸਾਰ ਬਿਊਰੋ) ਬਿਜਲੀ ਮੁਲਾਜਮਾਂ ਦੀ ਪ੍ਰਮੱਖ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਚਾਹਲ ਦੇ 66 ਕੇ.ਵੀ ਗਰਿਡ ਕਲੋਨੀ ਪਟਿਆਲਾ ਦੇ ਮੁੱਖ ਦਫਤਰ ਵਿਖੇ ਪੀ.ਤੇ ਐਮ.ਸਰਕਲ ਪਟਿਆਲਾ ਦੇ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ 25 ਗਰਿਡਾ ਦੇ ਕਰਮਚਾਰੀ ਸਾਮਲ ਹੋਏ।

ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੀਨੀਅਰ ਆਗੂ ਪੂਰਨ ਸਿੰਘ ਖਾਈ ਨੇ ਕੀਤੀ। ਇਸ ਮੋਕੇ ਜਥੇਬੰਦੀ ਦੀ ਸਰਕਲ ਕਮੇਟੀ ਚੁਣੀ ਗਈ ਜਿਸ ਵਿੱਚ ਰਾਜਿੰਦਰ ਸਿੰਘ ਪ੍ਰਧਾਨ ਅਤੇ ਗੁਰਲਾਲ ਸਿੰਘ ਠੀਕਰੀਵਾਲ ਸਕੱਤਰ ਬਣਾਏ ਗਏ। ਇਹਨਾ ਤੋ ਇਲਾਵਾ ਸਰਕਲ ਦੀ 15 ਮੈਬਰੀ ਟੀਮ ਬਣਾਈ ਗਈ ਜਿਹਨਾ ਵਿੱਚ ਦਲਜੀਤ ਸਿੰਘ ਤੇ ਸ਼ਮਸੇਰ ਸਿੰਘ ਸੀ.ਮੀਤ ਪ੍ਰਧਾਨ,ਹਰਵਿੰਦਰ ਸਿੰਘ,ਰਾਜ ਕੁਮਾਰ ਚੱਠਾ,ਚਮਕੋਰ ਸਿੰਘ,ਜਨਕ ਰਾਜ ਮੀਤ ਪ੍ਰਧਾਨ,ਰਿਸੂ ਅਰੋੜਾ ਵਿੱਤ ਸਕੱਤਰ,ਕੁਮਾਰ ਗੋਰਵ,ਜ਼ਸਪਾਲ ਸਿੰਘ ਸਹਾਇਕ ਸਕੱਤਰ,ਰਾਕੇਸ਼ ਧੀਮਾਨ,ਸੁਖਵਿੰਦਰ ਸਿੰਘ ,ਗੁਰਜੰਟ ਸਿੰਘ ਸਲੇਮਪੁਰ ਪ੍ਰਚਾਰ ਸਕੱਤਰ ਨਿਯੁਕਤ ਕੀਤੇ ਗਏ। ਇਸ ਮੋਕੇ ਜਥੇਬੰਦੀ ਦੇ ਸੁਬਾਈ ਜਨਰਲ ਸਕੱਤਰ ਮਨਜੀਤ ਸਿੰਘ ਚਾਹਲ ਨੇ ਮੀਟਿੰਗ ਨੂੰ ਸੰਬੋਧਨ ਕਰਦੇ ਕਿਹਾ ਕਿ ਬਿਜਲੀ ਨਿਗਮ ਦੀ ਮਨੈਜਮੇਟ ਮੁਲਾਜਮਾਂ ਦੇ ਮਸਲੇ ਹੱਲ ਨਹੀ ਕਰ ਰਹੀ।23 ਸਾਲਾ ਸਕੇਲ,ਪੇ ਬੈਡ ਦਾ ਮਾਮਲਾ ਹੱਲ ਨਹੀ ਕੀਤਾ ਜਾ ਰਿਹਾ।ਉਹਨਾ ਕਿਹਾ ਕਿ ਮਨੈਜਮੇਟ ਦੀ ਮੁਲਾਜਮਾਂ ਵਿਰੋਧੀ ਨੀਤੀ ਦੇ ਵਿਰੋਧ ਵਿੱਚ ਡਵੀਜ਼ਨ ਪੱਧਰ ਤੇ 22 ਮਈ ਤੋ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਉਹਨਾਂ ਮੰਗ ਕੀਤੀ ਕਿ ਗਰਿੱਡਾ ਦੀ ਰਾਖੀ ਲਈ ਪੈਡੀ ਸੀਜ਼ਨ ਦੋਰਾਨ ਸਿਕਉਰਟੀ ਦਾ ਹੱਲ ਕੀਤਾ ਜਾਵੇ।ਉਹਨਾ ਕਿਹਾ ਕਿ ਕਈ ਗਰਿਡਾਂ ਤੇ ਇੱਕਲੇ ਇੱਕਲੇ ਕਰਮਚਾਰੀ ਨੂੰ ਡਿਉਟੀ ਕਰਨੀ ਪੈਦੀ ਹੈ ਜਿਸ ਕਾਰਨ ਐਸ.ਐਸ.ਏ ਤੇ ਐਸ.ਐਸ.ਉ ਨੂੰ ਕਈ ਦਿੱਕਤਾ ਦਾ ਸਾਹਮਣਾ ਕਰਨਾ ਪੈਦਾ ਹੈ। ਉਹਨਾਂ ਮੰਗ ਕੀਤੀ ਕਿ ਹਰ ਗਰਿੱਡ ਤੇ 24 ਘੰਟੇ ਘੱਟੋ ਘੱਟ 2 ਕਰਮਚਾਰੀ ਤੇਨਾਤ ਕੀਤੇ ਜਾਣ।ਉਹਨਾਂ ਇਹ ਵੀ ਮੰਗ ਕੀਤੀ ਕਿ ਗਰਿੱਡਾ ਦੇ ਕਰਮਚਾਰੀਆਂ ਦਾ ਉਵਰ ਟਾਈਮ ਪੈਡਿਗ ਪਿਆਂ ਹੈ ਜਿਸ ਨੂੰ ਤਰੁੰਤ ਜਾਰੀ ਕੀਤਾ ਜਾਵੇ।ਇਸ ਮੋਕੇ ਤੇ ਜਥੇਬੰਦੀ ਦੇ ਸੁਬਾਈ ਆਗੂ ਹਰਵਿੰਦਰ ਸਿੰਘ ਚੱਠਾ,ਹਰਬੰਸ ਸਿੰਘ ਦੀਦਾਰਗੜ,ਦਰਸ਼ਨ ਸਿੰਘ ਰਾਜੀਆਂ,ਮੰਗਲ ਸਿੰਘ ਠਰੂ,ਸਤਪਾਲ ਹਾਮਝੇੜੀ,ਰਘਬੀਰ ਸਿੰਘ ਘੱਗਾ ਆਦਿ ਆਗੂ ਹਾਜਰ ਸਨ।

Leave a Reply

Your email address will not be published. Required fields are marked *