ਆਪ ਤੇ ਕਾਂਗਰਸ ਦੇ ਕਈ ਪਰਿਵਾਰ ਸੈਂਕੜੇ ਸਮਰਥਕਾਂ ਸਮੇਤ ਹਰਿੰਦਰਪਾਲ ਚੰਦੂਮਾਜਰਾ ਦੀ ਹਮਾਇਤ ‘ਚ ਡਟੇ
ਪਟਿਆਲਾ, 27 ਜਨਵਰੀ (ਮਧੂਸਾਰ ਬਿਊਰੋ)
ਹਲਕਾ ਸਨੌਰ ਤੋਂ ਚੋਣ ਲੜ ਰਹੇ ਅਕਾਲੀ-ਭਾਜਪਾ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਇਕ ਹੋਰ ਵੱਡਾ ਬਲ ਮਿਲਿਆ ਜਦੋਂ ਵੱਖ ਵੱਖ ਚੋਣ ਜਲਸਿਆਂ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੁਢਲੀ ਕਤਾਰ ਦੇ ਸਰਗਰਮ ਆਗੂ ਤੇ ਵਰਕਰਾਂ ਨੇ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਹੁਸੈਨਪੁਰ ਜੌਲਾ ਵਿਖੇ ਕਾਂਗਰਸ ਛੱਡ ਕੇ ਸਾਬਕਾ ਸਰਪੰਚ ਜੈਮਲ ਸਿੰਘ, ਪਰਮਜੀਤ ਸਿੰਘ, ਬਲਵਿੰਦਰ ਸਿੰਘ, ਦਲੇਰ ਸਿੰਘ, ਇੰਦਰ ਸਿੰਘ, ਗੁਰਜੰਟ ਸਿੰਘ, ਗੁਰਚਰਨ ਸਿੰਘ, ਸਤਬੀਰ ਸਿੰਘ, ਭਜਨ ਸਿੰਘ ਅਤੇ ਪਿੰਡ ਛੋਟੀ ਦੌਣ ਵਿਖੇ ਆਪ ਛੱਡ ਕੇ ਮੇਜਰ ਸਿੰਘ, ਭਗਵਾਨ ਸਿੰਘ, ਨਾਰੰਗ ਸਿੰਘ, ਪਰਮਜੀਤ ਸਿੰਘ ਢੀਂਡਸਾ, ਪਰਮਜੀਤ ਸਿੰਘ, ਖੁਸ਼ੀ ਮੁਹੰਮਦ, ਜੈ ਭਗਵਾਨ , ਸੁਖਬੀਰ ਸਿੰਘ, ਗੁਲਜ਼ਾਰ ਸਿੰਘ ਨੇ ਆਪਣੇ ਪਰਿਵਾਰਾਂ ਤੇ ਸਾਥੀਆਂ ਸਮੇਤ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲੇ ਪਰਿਵਾਰਾਂ ਨੂੰ ਪਾਰਟੀ ਜਨਰਲ ਸਕੱਤਰ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਸਿਰੋਪਾਓ ਦੇ ਕੇ ਸਵਾਗਤ ਕੀਤਾ। ਅੱਜ ਵੱਖ ਵੱਖ ਇਕੱਠਾਂ ਨੂੰ ਸੰਬੋਧਨ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਇਕੋ ਇਕ ਮਕਸਦ ਗੁੰਮਰਾਹਕੁਨ ਪ੍ਰਚਾਰ ਕਰਕੇ ਲੋਕਾਂ ਨੂੰ ਉਲੂ ਬਣਾਉਣਾ ਹੈ ਜਦੋਂਕਿ ਇਨ੍ਹਾਂ ਕੋਲ ਨਾ ਹੀ ਸੂਬੇ ਦੇ ਭਵਿੱਖ ਲਈ ਕੋਈ ਠੋਸ ਨੀਤੀ ਅਤੇ ਨਾ ਹੀ ਅਗਾਂਹਵਧੂ ਸੋਚ ਹੈ। ਉਨ੍ਹਾਂ ਆਖਿਆ ਕਿ ਸੱਤਾ ‘ਤੇ ਕਾਬਜ ਹੋਣ ਲਈ ਹਰਲ-ਹਰਲ ਕਰਕੇ ਇਸਦੇ ਦਲ ਬਦਲੂ ਅਤੇ ਭਗੌੜੇ ਆਗੂਆਂ ਨੂੰ ਜਨਤਾ ਪਹਿਲਾਂ ਵੀ ਨਕਾਰ ਚੁੱਕੀ ਹੈ ਅਤੇ ਇਹ ਹੀ ਇਤਿਹਾਸ ਦੋਹਰਾਇਆ ਜਾਵੇਗਾ।
ਉਨ੍ਹਾਂ ਆਖਿਆ ਕਿ ਹਲਕੇ ਲਈ ਇਹ ਵੱਡੀ ਤਰਾਸਦੀ ਹੈ ਇਥੋ ਦੇ ਲੋਕ ਕਾਂਗਰਸੀ ਉਮੀਦਵਾਰ ਨੂੰ ਤਾਂ ਜਾਣਦੇ ਹੀ ਨਹੀਂ, ਇਸ ਲਈ ਉਨ੍ਹਾਂ ਨੂੰ ਵੋਟ ਨਹੀਂ ਪਾਉਣਗੇ ਅਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਬੀਬੀ ਕੁਲਦੀਪ ਕੌਰ ਥੂਹੀ ਅਤੇ ਇਸਦੇ ਪਰਿਵਾਰ ਦੀ ਸਿਫਰ ਕਾਰਗੁਜ਼ਾਰੀ ਤੋਂ ਚੰਗੀ ਤਰ੍ਹਾਂ ਜਾਣੂ ਹਨ, ਉਨ੍ਹਾਂ ਨੂੰ ਇਸ ਲਈ ਵੋਟ ਨਹੀਂ ਦੇਣਗੇ। ਜਦੋਂਕਿ ਅਕਾਲੀ-ਭਾਪਜਾ ਉਮੀਦਵਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਹਲਕੇ ਅੰਦਰ ਆਉਣ ਦੇ ਸਿਰਫ਼ ਤਿੰਨ ਮਹੀਨਿਆਂ ਅੰਦਰ ਕਰਵਾਏ ਰਿਕਾਰਡ ਵਿਕਾਸ ਕਾਰਜ ਸਭ ਦੇ ਯਾਹਮਣੇ ਹਨ। ਇਨ੍ਹਾਂ ਵਿਕਾਸ ਕਾਰਜਾਂ ਦੀ ਲੜੀ ਨੂੰ ਚਲਦਾ ਰੱਖਣ ਅਤੇ ਹੋਰ ਨਵੇਂ ਪ੍ਰੋਜੈਕਟ ਲਿਆਉਣ ਲਈ ਹਰਿੰਦਰਪਾਲ ਚੰਦੂਮਾਜਰਾ ਦੇ ਹੱਥਾਂ ਅੰਦਰ ਕਮਾਂਡ ਸੌਂਪਣੀ ਲਾਜ਼ਮੀ ਹੈ।
ਪ੍ਰੋ. ਚੰਦੂਮਾਜਰਾ ਨੇ ਆਖਿਆ ਕਿ ਅਕਾਲੀ-ਭਾਜਪਾ ਸਰਕਾਰ ਦਾ ਸੱਤਾ ਵਿਚ ਤੀਜੀ ਵਾਰ ਆਉਣਾ ਤੈਅ ਹੈ ਅਤੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਇਥੋਂ ਦੇ ਵੋਟਰਾਂ ਦਾ ਵੀ ਇਹ ਹੱਕ ਬਣਦੈ ਕਿ ਆਪਣੀ ਵੋਟ ਦੀ ਤਾਕਤ ਉਸ ਉਮੀਦਵਾਰ ਦੇ ਹੱਕ ਵਿਚ ਹੀ ਦੇਣ ਜੋ ਉਨ੍ਹਾਂ ਦੇ ਹਲਕੇ ਲਈ ਵੱਡੇ ਪ੍ਰੋਜੈਕਟ ਲਿਆਉਣ ਅਤੇ ਬੁਨਿਆਦੀ ਸਹੂਲਤਾਂ ਨਾਲ ਹਲਕੇ ਨੂੰ ਸ਼ਿੰਗਾਰ ਸਕੇ।
ਇਸ ਮੌਕੇ ਰਣਬੀਰ ਸਿੰਘ ਪੂਨੀਆ ਚੇਅਰਮੈਨ , ਸਰਪੰਚ ਮਾਨ ਸਿੰਘ ਹੁਸੈਨਪੁਰ ਜੌਲਾ, ਯੂਥ ਆਗੂ ਸੁਖਚੈਨ ਸਿੰਘ, ਜੁਝਾਰ ਸਿੰਘ, ਗੁਰਚਰਨ ਸਿੰਘ, ਸੁੱਚਾ ਸਿੰਘ ਨੰਬਰਦਾਰ, ਪੰਚ ਗੁਰਮੀਤ ਸਿੰਘ, ਬਲਵਿੰਦਰ ਸਿੰਘ, ਸਾਹਿਬ ਸਿੰਘ, ਸੁਨੀਲ ਬਬਲੀ, ਰੁਪਿੰਦਰ ਬਹਿਲੋਲਪੁਰ, ਸਿਮਰਨ ਭਟੇੜੀ, ਕੁਲਦੀਪ ਸਿੰਘ ਦੌਣ ਖੁਰਦ, ਸੁਰਮੁਖ ਸਿੰਘ, ਦੀਦਾਰ ਸਿੰਘ ਰੀਠਖੇੜੀ, ਬਲਜੀਤ ਸਿੰਘ, ਹਰਜੀਤ ਸਿੰਘ, ਦਰਸ਼ਨ ਸਿੰਘ, ਜਸਪਾਲ ਸਿੰਘ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਮਾਸਟਰ ਇੰਦਰ ਸਿੰਘ ਵੀ ਹਾਜਰ ਸਨ।

