ਪਟਿਆਲਾ

ਸਾਡੇ ਹੱਕ ‘ਚ ਚੱਲ ਰਹੀ ਹਵਾ ਕਾਰਨ ਵਿਰੋਧੀ ਬੁਖਲਾਏ : ਅਨੂਪਿੰਦਰ ਕੌਰ ਸੰਧੂ

ਘਨੌਰ 27 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਆਜ਼ਾਦ ਚੋਣ ਲੜ੍ਹ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਵੱਲੋਂ ਦਰਜ਼ਨਾਂ ਪਿੰਡਾਂ ਦਾ ਦੌਰਾ ਕਰ ਭਰਵੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਦਿਨ-ਬ-ਦਿਨ ਹਲਕਾ ਘਨੌਰ ਵਾਸੀਆਂ ‘ਚ ਵਧੇ ਉਤਸ਼ਾਹ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਇਸ ਵਾਰ ਸਾਡੇ ਹੱਥ ਮਜ਼ਬੂਤ ਕਰਨ ਲਈ ਪੂਰੀ ਤਰ੍ਹਾਂ ਮਨ ਬਣਾ ਚੁੱਕੇ ਹਨ।

ਬੀਬੀ ਸੰਧੂ ਨੇ ਕਿਹਾ ਕਿ ਹਲਕੇ ਵਿਚ ਚੱਲ ਰਹੀ ਹਵਾ ਸਾਡੇ ਹੱਕ ‘ਚ ਹੋਣ ਕਾਰਣ ਵਿਰੋਧੀ ਬੂਰੀ ਤਰ੍ਹਾਂ ਬੁਖਲਾਹ ਗਏ ਹਨ ਅਤੇ ਕੁੱਝ ਕੁ ਛੋਟੀ ਸੋਚ ਰੱਖਣ ਵਾਲੇ ਆਗੂ ਸਮਰਥਕਾਂ ਨੂੰ ਟੇਡੇ ਮੇਡੇ ਢੰਗ ਨਾਲ ਪ੍ਰਭਾਵਿਤ ਕਰਨ ਦੇ ਯਤਨ ਕਰ ਰਹੇ ਹਨ ਪਰ ਸੂਝਵਾਨ ਵਰਕਰਾਂ ਨੇ ਅਜਿਹੇ ਆਗੂਆਂ ਤੋਂ ਦੂਰੀ ਬਣਾ ਰੱਖੀ ਹੋਈ ਹੈ ਅਤੇ ਇਨ੍ਹਾਂ ਹੀ ਨੀਤੀਆਂ ਤੋਂ ਦੁੱਖੀ ਲੋਕ ਇਸ ਵਾਰ ਚੋਣਾ ‘ਚ ਉਪਰੋਕਤ ਆਗੂਆਂ ਨੂੰ ਹਲਕੇ ਵਿਚੋ ਬਾਹਰ ਕਰ ਦੇਣਗੇ। ਬੀਬੀ ਸੰਧੂ ਵਲੋਂ ਚੱਪੜ੍ਹ, ਸ਼ੀਲ, ਜਰੀਕਪੁਰ, ਕਤਲਾਹਰ, ਹਰੀਪੁਰ ਝੂੰਗੀਆਂ, ਮੰਜੋਲੀ, ਹਰੀਗੜ੍ਹ, ਜੋਗੀਮਾਜਰਾ, ਹਰੀਮਾਜਰਾ, ਬਲਹੇੜੀ, ਸਲੇਮਪੁਰ ਜੱਟਾਂ, ਰੁੜਕੀ, ਰੁੜਕਾ ਆਦਿ ਪਿੰਡਾਂ ‘ਚ ਤੂਫ਼ਾਨੀ ਦੌਰਾ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਬਿੱਟੂ ਚੱਪੜ੍ਹ, ਸਰਜਨ ਸਿੰਘ, ਲਾਭ ਸਿੰਘ, ਸੁਰਜਨ ਸਿੰਘ ਸਾ.ਸਰਪੰਚ ਸ਼ੀਲ, ਅਮਰਜੀਤ ਸਿੰਘ, ਪ੍ਰੇਮ ਸਿੰਘ ਨੰਬਰਦਾਰ, ਮਾਮਰਾਜ ਜਰੀਕਪੁਰ, ਨੈਬ ਸਿੰਘ, ਬਨਾਰਸੀ ਰਾਮ,ਗੁਰਬਚਨ ਸਿੰਘ ਗੋਲਡੀ, ਗੁਰਮੇਲ ਸਿੰਘ, ਜਗਦੀਪ ਸਿੰਘ ਝੂੰਗੀਆਂ, ਰੌਸ਼ਨ ਸਿੰਘ, ਰਾਮ ਚੰਦ, ਹਾਕਮ ਸਿੰਘ, ਅਵਤਾਰ ਸਿੰਘ ਬੋਬੀ, ਗੁਰਮੀਤ ਸਿੰਘ ਮੰਜੋਲੀ, ਸੁਰਜੀਤ ਸਿੰਘ, ਅਜਮੇਰ ਸਿੰਘ ਹਰੀਗੜ੍ਹ, ਹਰਪਾਲ ਸਿੰਘ, ਰਾਮ ਚੰਦ, ਸਾਹਿਬ ਸਿੰਘ ਨੰਬਰਦਾਰ, ਬਲਦੇਵ ਸਿੰਘ, ਭੁਪਿੰਦਰ ਸਿੰਘ ਬਲਹੇੜੀ, ਲਖਵਿੰਦਰ ਸਿੰਘ, ਕਰਨਵੀਰ ਸਿੰਘ, ਨਿਰਮਲ ਸਿੰਘ ਸਲੇਮਪੁਰ ਜੱਟਾਂ, ਜੋਗਿੰਦਰ ਸਿੰਘ ਰੁੜਕੀ, ਸੁਖਜੀਤ ਸਿੰਘ, ਸਾਧੂ ਸਿੰਘ ਨੰਬਰਦਾਰ, ਹਰਜਿੰਦਰ ਸਿੰਘ ਰੁੜਕੀ ਆਦਿ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *