ਵਿਜੈ ਕੂਕਾ ਦੀ ਅਗਵਾਈ ‘ਚ ਕਾਂਗਰਸ ਦੀ ਮੀਟਿੰਗ ਰੈਲੀ ‘ਚ ਬਦਲੀ
ਅਕਾਲੀਆਂ ਵੱਲੋਂ ਦਰਜ ਝੂਠੇ ਪਰਚੇ ਰੱਦ ਕੀਤੇ ਜਾਣਗੇ-ਪ੍ਰਨੀਤ ਕੌਰ
ਪਟਿਆਲਾ 28 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਕਾਂਗਰਸ ਅਰਬਨ ਡਿਵੈਲਪਮੈਂਟ ਸੈੱਲ ਜਿਲਾ ਪਟਿਆਲਾ ਦੇ ਚੇਅਰਮੈਨ ਵਿਜੈ ਕੁਮਾਰ ਕੂਕਾ ਵੱਲੋਂ ਵਾਰਡ ਨੰ. 46 ਲਹਿਲ ਚਰਨ ਬਾਗ ਵਿਖੇ ਕਾਂਗਰਸ ਪਾਰਟੀ ਦੀ ਭਰਵੀਂ ਮੀਟਿੰਗ ਦਾ ਆਯੋਜਨ ਕੀਤਾ ਗਿਆ
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਨੀਤ ਕੌਰ ਨੇ ਬੋਲਦਿਆਂ ਕਿਹਾ ਕਿ ਪਿਛਲੇ ਦਸ ਸਾਲਾਂ ਵਿਚ ਅਕਾਲੀ ਭਾਜਪਾ ਸਰਕਾਰ ਨੇ ਆਮ ਲੋਕਾਂ ਅਤੇ ਕਾਂਗਰਸੀਆਂ ਨਾਲ ਬਹੁਤ ਜਿਆਦਾ ਵਧੀਕੀਆਂ ਕੀਤੀਆਂ ਹਨ ਅਤੇ ਆਮ ਲੋਕਾਂ ਨੂੰ ਸਿਆਸੀ ਕਾਰਨਾਂ ਕਰਕੇ ਤੰਗ ਅਤੇ ਪਰੇਸ਼ਾਨ ਵੀ ਕੀਤਾ ਹੈ।
ਉਹਨਾਂ ਨੇ ਅੱਗੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਸਿਆਸੀ ਰੰਜਿਸ ਤੇ ਤਹਿਤ ਕਾਂਗਰਸੀਆਂ ਅਤੇ ਆਮ ਲੋਕਾਂ ਉਪਰ ਦਰਜ ਕੀਤੇ ਗਏ ਝੂਠੇ ਪੁਲੀਸ ਪਰਚੇ ਕਾਂਗਰਸ ਦੀ ਸਰਕਾਰ ਬਣਨ ਤੇ ਪਹਿਲ ਦੇ ਅਧਾਰ ਤੇ ਰੱਦ ਕੀਤੇ ਜਾਣਗੇ। ਜਿਸ ਨਾਲ ਆਮ ਲੋਕਾਂ ਵਿਚ ਇਸ ਸਰਕਾਰ ਦਾ ਡਰ ਅਤੇ ਖੌਫ਼ ਖਤਮ ਹੋਵੇਗਾ ਅਤੇ ਉਹ ਆਪਣੀ ਜਿੰਦਗੀ ਨੂੰ ਖੁਸ਼ਹਾਲ ਤਰੀਕੇ ਨਾਲ ਜੀ ਸਕਣਗੇ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਕੁਝ ਦਿਨਾਂ ਵਿਚ ਹੀ ਲੋਕਾਂ ਨੂੰ ਫਿਰ ਤੋਂ ਖੁਸ਼ੀ ਭਰੇ ਦਿਨ ਵੇਖਣ ਨੂੰ ਮਿਲਣਗੇ
ਕਿਉਂਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿਚ ਕਾਂਗਰਸ ਇੱਕ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ ਅਤੇ ਥੋੜੇ ਸਮੇਂ ਵਿਚ ਹੀ ਪੰਜਾਬ ਵਿਚੋਂ ਨਸ਼ਾ ਅਤੇ ਬੇਰੁਜਗਾਰੀ ਨੂੰ ਜੜ ਤੋਂ ਖਤਮ ਕੀਤਾ ਜਾਵੇਗਾ। ਇਸ ਮੌਕੇ ਵਿਜੈ ਕੂਕਾ ਨੇ ਵਿਧਾਇਕਾ ਪ੍ਰਨੀਤ ਕੌਰ ਸਮੇਤ ਸਮੂਹ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹਨਾਂ ਦੇ ਇਲਾਕੇ ਦੀ
ਇੱਕ-ਇੱਕ ਵੋਟ ਕਾਂਗਰਸ ਪਾਰਟੀ ਦੇ ਹੱਕ ਵਿਚ ਨਵੀਂ ਬਣਨ ਵਾਲੀ ਸਰਕਾਰ ਵਿਚ ਆਪਣਾ ਯੋਗਦਾਨ ਪਾਇਆ ਜਾਵੇਗਾ। ਇਸ ਮੌਕੇ ਨਰਿੰਦਰ ਬਾਂਸਲ ਭੱਠੇ ਵਾਲੇ, ਰਣਜੀਤ ਸਿੰਘ ਨਿੱਕੜਾ, ਕਰਨ ਗੌਡ, ਗੁਰਸੇਵਕ ਲਹਿਲ, ਐਨ.ਐਨ ਕੌਹਰੀਆਂ, ਨਵਲ ਗੌਤਮ, ਸੁਰਿੰਦਰ ਗੌਤਮ, ਸੁਰਿੰਦਰ ਧਾਲੀਵਾਲ, ਅਵਤਾਰ ਤਾਰੀ, ਮੰਨੂ ਬੁੱਟਰ, ਉਮਰਵੀਰ ਪੰਮਾ, ਸ਼ਤੀਸ ਕੰਬੋਜ, ਸੋਨੀਆ ਗਰਗ, ਐਸ.ਸੀ. ਵਸ਼ਿਸਟ, ਅਤੇ ਜਸਵਿੰਦਰ ਜੁਲਕਾ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕਾਂਗਰਸੀ ਆਗੂ ਮੌਜੂਦ ਸਨ।

