ਪੰਜਾਬਪਟਿਆਲਾ

ਪ੍ਰੋ. ਬਲਦੇਵ ਸਿੰਘ ਬਲੂਆਣਾ ਬਣੇ -ਸ਼੍ਰੋਮਣੀ ਅਕਾਲੀ ਦਲ (ਬ) ਦੇ ਮੀਤ ਪ੍ਰਧਾਨ

ਪਟਿਆਲਾ, 28 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਤੇ ਉਪ-ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਹਾਲ ਹੀ ‘ਚ ਜਾਰੀ ਕੀਤੇ ਗਏ ਪਾਰਟੀ ਦਫ਼ਤਰ ਦੇ ਪੱਤਰ ਰਾਹੀਂ ਪ੍ਰੋ. ਬਲਦੇਵ ਸਿੰਘ ਬਲੂਆਣਾ ਨੂੰ ਉਹਨਾਂ ਦੀਆਂ ਪੰਥਕ ਸੇਵਾਵਾਂ ਨੂੰ ਮੁੱਖ ਰੱਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

ਪ੍ਰੋ. ਬਲਦੇਵ ਸਿੰਘ ਕਾਫੀ ਲੰਮੇ ਸਮੇਂ ਤੋਂ ਅਕਾਲੀ ਦਲ ਅਤੇ ਸਿੱਖ ਸਿਆਸਤ ਨਾਲ ਜੁੜੇ ਹੋਏ ਹਨ। ਉਹਨਾਂ ਕਾਫੀ ਸਮਾਂ ਪਹਿਲਾਂ ਬੁੱਧੀਜੀਵੀ ਵਰਗ ਦੀ ਜਥੇਬੰਦੀ ਸਿੱਖ ਬੁੱਧੀਜੀਵੀ ਕੌਂਸਲ ਦੀ ਸਥਾਪਨਾ ਕੀਤੀ ਸੀ, ਜਿਸਦੇ ਉਹ ਅੱਜ ਵੀ ਪ੍ਰਧਾ ਹਨ। ਉਹਨਾਂ ਨੇ ਪੰਥਕ ਅਤੇ ਪੰਜਾਬ ਦੇ ਮੁੱਦਿਆਂ ਜਿਵੇਂ ਪੰਜਾਬ ਦੇ ਦਰਿਆਈ ਪਾਣੀਆਂ ਉਪਰ ਵੀ ਸੈਮੀਨਾਰ ਆਯੋਜਿਤ ਕਰਵਾਏ ਅਤੇ ਚੰਡੀਗੜ੍ਹ, ਪੰਜਾਬੀ ਬੋਲਦੇ ਇਲਾਕਿਆਂ ਅਤੇ ਹੋਰ ਪੰਥਕ ਮੁੱਦਿਆਂ ‘ਤੇ ਵਿਦਵਾਨਾਂ ਦੀਆਂ ਗੋਸ਼ਟੀਆਂ ਅਤੇ ਇਕੱਠ ਵੀ ਕਰਵਾਏ ਹਨ। ਉਹ ਹੁਣ ਵੀ ਪੰਥਕ ਸਰੋਕਾਰਾਂ ਅਤੇ ਪੰਜਾਬੀ ਬੋਲੀ ਨੂੰ ਢੁੱਕਵਾਂ ਸਥਾਨ ਦੁਆਉਣ ਹਿਤ ਨਿਰੰਤਰ ਯਤਨਸ਼ੀਲ ਹਨ। ਪ੍ਰੋ. ਬਲਦੇਵ ਸਿੰਘ ਬਲੂਆਣਾ ਦੀ ਉਪਰੋਕਤ ਨਿਯੁਕਤੀ ‘ਤੇ ਪ੍ਰੋ. ਮੁਖਤਿਆਰ ਢਿੱਲੋਂ, ਗੁਰਦੀਪ ਸਿੰਘ ਵਾਲੀਆ, ਪਿੰ੍ਰ. ਤੇਜਿੰਦਰ ਸਿੰਘ ਲੋਹਗੜ੍ਹ ਆਸਟ੍ਰੇਲੀਆ, ਡਾ. ਭਗਵੰਤ ਸਿੰਘ ਅਤੇ ਡਾ. ਸਵਰਾਜ ਸਿੰਘ, ਡਾ. ਓ. ਪੀ. ਸਿੰਘ ਕਾਂਡੇ, ਡਾ. ਬਲਬੀਰ ਸਿੰਘ ਨੰਦਾ, ਪ੍ਰੋ. ਅਮਰੀਕ ਸਿੰਘ, ਡਾ. ਜਸਵੀਰ ਸਿੰਘ, ਸਰਵਨ ਸਿੰਘ ਮੋਗਾ, ਰਘੁਵਿੰਦਰ ਸਿੰਘ ਬਠਿੰਡਾ, ਲਖਵੰਤ ਸਿੰਘ ਮੋਗਾ, ਗੁਰਦੇਵ ਸਿੰਘ ਮੋਗਾ, ਲਖਵਿੰਦਰ ਸਿੰਘ ਮਾਨਸਾ ਆਦਿ ਵਿਦਵਾਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਸਰਪ੍ਰਸਤ ਤੇ ਮੁੱਖ ਮੰਤਰੀ
ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ, ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ ਦੇ ਸਕੱਤਰ ਤੇ ਓ. ਐਸ. ਡੀ. ਚਰਨਜੀਤ ਸਿੰਘ ਬਰਾੜ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *