ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਵਲੋਂ ਕੀਤੇ ਵਿਕਾਸ ਕਾਰਜ ਕਾਂਗਰਸ ਤੇ ਆਪ ਨੂੰ ਹਰਾਉੁਣ ਵਿਚ ਮੀਲ ਪੱਥਰ ਸਾਬਤ ਹੋਣਗੇ : ਰੱਖੜਾ
ਪਟਿਆਲਾ, 28 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸੁਰਜੀਤ ਸਿੰਘ ਰੱਖੜਾ ਦੀ ਮੁਹਿੰਮ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਅਕਾਲੀ ਆਗੂਆਂ ਤੇ ਵਰਕਰਾਂ ਨੇ ਪਿੰਡ ਲਲੋਛੀ ਸਮੇਤ ਦਰਜਨਾਂ ਪਿੰਡਾਂ ਵਿਚ ਜਾ ਕੇ ਵਿਸ਼ਾਲ ਚੋਣ ਮੀਟਿੰਗਾਂ ਕੀਤੀਆਂ ਤੇ ਵੋਟਰਾਂ ਨੂੰ ਲਾਮਬੰਦ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਤੇ ਪੰਜਾਬੀਆਂ ਲਈ ਕੀਤੇ ਵਿਕਾਸ ਕਾਰਜਾਂ ਬਾਰੇ ਵੀ ਜਾਣੂ ਕਰਵਾਇਆ ਜੋ ਕਿ ਕਾਂਗਰਸ ਤੇ ‘ਆਪ’ ਪਾਰਟੀ ਨੂੰ ਹਰਾਉੁਣ ਵਿਚ ਮੀਲ ਪੱਥਰ ਸਾਬਤ ਹੋਣਗੇ।
ਇਸ ਮੌਕੇ ਸ. ਸੁਰਜੀਤ ਸਿੰਘ ਰੱਖੜਾ ਨੇ ਸਪੱਸ਼ਟ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਮਨੋਰਥ ਪੱਤਰ ਵਿਚ ਪਹਿਲਾਂ ਤੇ ਇਸ ਵਾਰ ਜੋ ਵਾਅਦੇ ਕੀਤੇ ਗਏ ਹਨ ਪੂਰੇ ਕੀਤੇ ਗਏ ਸਨ ਤੇ ਹੁਣ ਦੇ ਵਾਅਦਿਆਂ ਨੂੰ ਵੀ ਪੂਰਾ ਕੀਤਾ ਜਾਵੇਗਾ ਕਾਂਗਰਸ ਤੇ ਆਪ ਨਾ ਤਾਂ ਕੋਈ ਵਾਅਦਾ ਪੂਰਾ ਕਰਨ ਵਿਚ ਸਮੱਰਥਾ ਰੱਖਦੇ ਹਨ ਤੇ ਨਾ ਹੀ ਉਹਨਾਂ ਦੀ ਕੋਈ ਦਿਲੀ ਇੱਛਾ ਹੈ ਕਿ ਪੰਜਾਬ ਤੇ ਪੰਜਾਬੀਆਂ ਦਾ ਸਵਾਰਿਆ ਜਾਵੇ ਬਸ ਉਹਨਾਂ ਨੂੰ ਇੱਕੋ-ਇਕ ਲਾਲਸਾ ਲੱਗੀ ਪਈ ਹੈ ਕਿ ਪੰਜਾਬ ਵਿਚ ਪਾਰਟੀ ਦੀ ਸਰਕਾਰ ਬਣਾ ਲਈ ਜਾਵੇ। ਰੱਖੜਾ ਨੇ ਅੱਜ ਪਿੰਡ ਕਕਰਾਲਾ, ਲੰਗੜੋਈ, ਦੁੱਲੜ, ਲਾਲਗੜ੍ਹ, ਬਹਾਦਰਗੜ੍ਹ, ਫਤਿਹਪੁਰ, ਕਮਾਸਪੁਰ, ਸਮਾਣਾ ਘੱਗਾ ਰੋਡ, ਸਟੂਡੈਂਟਾਂ ਤੇ ਦੁਕਾਨਦਾਰ ਯੂਨੀਅਨ, ਸੰਗਤਪੁਰਾ, ਚੱਕ ਅੰਮ੍ਰਿਤਸਰੀਆ, ਲਲੋਛੀ ਪੁਰਾਣੀ ਤੇ ਨਵੀਂ, ਸਦਰਪੁਰਾ, ਗੱਜੂਮਾਜਰਾ, ਕੂਕਾ ਆਦਿ ਥਾਵਾਂ ‘ਤੇ ਭਰਵੀਆਂ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ, ਉੁਥੇ ਹੀ ਵਰਕਰਾਂ ਵਿਚ ਵੀ ਰੱਖੜਾ ਪ੍ਰਤੀ ਕਾਫੀ ਉਤਸਾਹ ਸੀ। ਸਮੁੱਚੇ ਅਕਾਲੀ ਆਗੂਆਂ ਨੇ ਪਿੰਡਾਂ ਵਿਚ ਘਰ- ਘਰ ਜਾ ਕੇ ਸਰਕਾਰ ਦੀਆਂ ਪ੍ਰਾਪਤੀਆਂ ਪ੍ਰਤੀ ਜਾਗਰੂਕ ਕਰਵਾਉਂਦਿਆਂ ਰੱਖੜਾ ਨੂੰ ਮੁੜ ਤੋਂ ਜਿਤਾਉੁਣ ਦੀ ਅਪੀਲ ਕੀਤੀ। ਇਸ ਮੌਕੇ ਗੁਰਮੀਤ ਆਸੇਮਾਜਰਾ, ਨਰਿੰਦਰ ਖੇੜੀਮਾਨੀਆਂ, ਜਸਵਿੰਦਰ ਮੂੰਡਖੇੜਾ, ਰਘਬੀਰ ਕਲਿਆਣ ਤੋਂ ਇਲਾਵਾ ਪਿੰਡ ਲਲੋਛੀ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ, ਬਿਕਰਮ
ਸਿੰਘ, ਮੱਲ ਸਿੰਘ, ਰਾਜਿੰਦਰ ਸਿੰਘ, ਜਗਰੂਪ ਸਿੰਘ, ਗੁਰਨੈਬ ਸਿੰਘ, ਟਹਿਲ ਸਿੰਘ, ਤਰਸੇਮ ਸਿੰਘ, ਜਸਵਿੰਦਰ ਚੀਮਾ, ਸੋਨੀ ਪੀ. ਏ., ਗੁਰਜੰਟ ਲਲੋਛੀ, ਅਜਮੇਰ ਪਸਿਆਣਾ, ਬਲਵੰਤ ਚੂਹੜਪੁਰ, ਮਨਪ੍ਰੀਤ ਸਵਾਜਪੁਰ ਆਦਿ ਵੀ ਮੌਜੂਦ ਸਨ।

