ਪਟਿਆਲਾ

ਅਮਰਿੰਦਰ ਸਰਕਾਰ ਪੰਜਾਬ ਦੇ ਹਰ ਲੋਕ ਮੁੱਦੇ ਤੇ ਪੂਰੀ ਤਰਾਂ ਫਲਾਪ : ਮੇਜਰ ਸ਼ੇਰਗਿੱਲ

ਬੀ ਜੇ ਪੀ ਪੰਜਾਬ ਦਾ ਮੀਡੀਆ ਇੰਚਾਰਜ ਬਣਨ ਤੋ ਬਾਅਦ ਸੇਰਗਿੱਲ ਪਟਿਆਲਾ ਵਿਚ ਸਾਨਦਾਰ ਸਵਾਗਤ
ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੇ ਸ੍ਰੀ ਕਾਲੀ ਮਾਤਾ ਮੰਦਰ ਵਿਖੇ ਟੇਕਿਆ ਮੱਥਾ
ਪਟਿਆਲਾ, 10 ਮਈ (ਮਧੂਸਾਰ ਬਿਊਰੋ) ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵੇਂ ਮੀਡੀਆ ਇੰਚਾਰਜ ਮੇਜਰ ਆਰ ਐਸ ਗਿੱਲ ਨੇ ਪੰਜਾਬ ਦੀ ਅਮਰਿੰਦਰ ਸਰਕਾਰ ਨੂੰ ਲੋਕ ਮੁਦਿੱਆਂ ਤੇ ਪੂਰੀ ਤਰਾਂ ਫਲਾਪ ਕਰਾਰ ਦਿਤਾ ਹੈ ।

ਮੇਜਰ ਆਰ ਐਸ ਗਿੱਲ ਦਾ ਭਾਜਪਾ ਦੇ ਨੇਤਾਵਾਂ ਤੇ ਆਮ ਲੋਕਾਂ ਨੇ ਸਾਨਦਾਰ ਸਵਾਗਤ ਕੀਤਾ ਤੇ ਉਹਨਾਂ ਇਸ ਮੋਕੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਤੇ ਸ੍ਰੀ ਕਾਲੀ ਮਾਤਾ ਮੰਦਰ ਵਿਚ ਮੱਥਾ ਟੇਕ ਕੇ ਪ੍ਰਮਾਤਮਾ ਦਾ ਸੁਕਰਾਨਾ ਵੀ ਕੀਤਾ ਹੈ। ਜਿਕਰਯੋਗ ਹੈ ਕਿ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਨੇ ਲੰਮੇ ਸਮੇਂ ਤੋ ਪਾਰਟੀ ਦੀ ਮਹੂਰਲੀ ਕਤਾਰ ਵਿਚ ਕੰਮ ਕਰ ਰਹੇ ਮੇਜਰ ਗਿੱਲ ਦੀ ਕਾਬਲੀਅਤਾ ਨੂੰ ਦੇਖਦੇ ਹੋਏ ਹੀ ਇਹ ਅਹਿਮ ਜਿੰਮੇਵਾਰੀ ਉਹਨਾਂ ਦੇ ਮੋਢਿਆ ਤੇ ਪਾਈ ਹੈ।
ਮੇਜਰ ਆਰ ਐਸ ਗਿੱਲ ਨੇ ਇਸ ਮੋਕੇ ਕਿਹਾ ਕਿ ਲੋਕਾਂ ਨੂੰ ਗੁੰਮਰਾਹ ਕਰਕੇ ਬਣੀ ਕਾਂਗਰਸ ਦਾ ਭਾਂਡਾ ਹੁਣ ਫੁੱਟ ਚੁੱਕਿਆ ਹੈ ਤੇ ਪੰਜਾਬ ਦੇ ਲੋਕ ਆ ਰਹੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਵਿਚੋ ਕਾਂਗਰਸ ਦਾ ਸੁਪੜਾ ਸਾਫ ਕਰ ਦੇਣਗੇ । ਮੇਜਰ ਗਿੱਲ ਨੇ ਕਿਹਾ ਕਿ ਕਾਂਗਰਸ ਦੀ ਪੂਰੇ ਦੇਸ਼ ਵਿਚੋ ਸਾਖ ਖਤਮ ਹੋ ਚੁੱਕੀ ਹੈ ਤੇ ਕਰਨਾਟਕ ਸੂਬੇ ਦੀਆਂ ਚੋਣਾਂ ਅਸੀ ਕਾਂਗਰਸ ਦਾ ਸੁਪੜਾ ਸਾਫ ਕਰਕੇ ਜਿਤਾਂਗੇ । ਉਹਨਾ ਕਿਹਾ ਕਿ ਸਾਹਕੋਟ ਵਿਚ ਵੀ ਕਾਂਗਰਸ ਨੂੰ ਕਰਾਰੀ ਹਾਰ ਮਿਲੇਗੀ । ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਲਗਾਤਾਰ ਅੱਗੇ ਵੱਧੀ ਹੈ ਤੇ ਪਿਛਲੇ ਸਮੇਂ ਵਿਚ ਹੀ ਅਸੀ 11 ਸਟੇਟਾਂ ਤੇ ਜਿੱਤ ਪ੍ਰਾਪਤ ਕੀਤੀ ਹੈ।
ਮੇਜਰ ਆਰ ਐਸ ਗਿੱਲ ਨੇ ਕਿਹਾ ਕਿ ਬੀ ਜੇ ਪੀ ਪੰਜਾਬ ਦੇ ਪ੍ਰਧਾਨ ਸ਼ਵੇਤ ਮਲਿਕ ਦੀ ਅਗਵਾਈ ਵਿਚ ਪੰਜਾਬ ਨੂੰ ਪੂਰੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਨੂੰ ਹੋਰ ਮਜਬੂਤ ਕੀਤਾ ਜਾਵੇਗਾ ਤੇ ਪੂਰੇ ਪੰਜਾਬ ਵਿਚ ਗਰਾਊਂਡ ਲੇਵਲ ਪਾਰਟੀ ਦੀ ਮਜਬੂਤੀ ਕੀਤੀ ਜਾਵੇਗੀ । ਉਹਨਾਂ ਕਿਹਾ ਕਿ ਭਾਜਪਾ ਨੂੰ ਮਜਬੂਤ ਕਰਨ ਲਈ ਪਟਿਆਲਾ ਸਮੇਤ ਪੂਰੇ ਪੰਜਾਬ ਵਿਚੋ ਸਾਰੇ ਨੇਤਾਵਾਂ ਨੂੰ ਨਾਲ ਲੈ ਕੇ ਚੱਲਿਆ ਜਾਵੇਗਾ । ਮੇਜਰ ਗਿੱਲ ਨੇ ਕਿਹਾ ਕਿ ਸਾਡਾ ਮਕਸਦ ਲੋਕਾਂ ਨੂੰ ਲੋਕਾਂ ਦਾ ਰਾਜ ਦੇਣਾ ਹੈ ਤੇ ਪੰਜਾਬ ਨੂੰ ਰਾਜਾਸ਼ਾਹੀ ਤੋ ਮੁਕਮ ਕਰਾਉਣਾ ਹੈ । ਉਹਨਾਂ ਕਿਹਾ ਪੰਜਾਬ ਵਿਚ ਲੋਕਾਂ ਨਾਲ ਕੀਤਾ ਇਕ ਵੀ ਵਾਅਦਾ ਕਾਂਗਰਸ ਨੇ ਪੂਰਾ ਨਹੀ ਕੀਤਾ । ਉਹਨਾਂ ਕਿਹਾ ਕਿ ਅਸੀ ਲੋਕਾਂ ਨਾਲ ਜੋ ਵਾਅਦੇ ਕਰਾਂਗੇ ਉਹਨਾਂ ਨੂੰ ਪੂਰਾ ਕੀਤਾ ਜਾਵੇਗਾ । ਇਸ ਮੋਕੇ ਉਹਨਾ ਭਾਜਪਾ ਪ੍ਰਧਾਨ ਸਵੇਤ ਮਲਿਕ ਤੇ ਭਾਜਪਾ ਦੀ ਕੋਮੀ ਲੀਡਰਸਿਪ ਦਾ ਉਹਨਾਂ ਦੀ ਨਿਯੁਕਤੀ ਲਈ ਧੰਨਾਵਦ ਕੀਤਾ । ਇਸ ਮੋਕੇ ਐਸ ਕੇ ਦੇਵ ਜਿਲਾ ਪ੍ਰਧਾਨ ਭਾਜਪਾ, ਹਰਿਦੰਰ ਕੋਹਲੀ ਸਾਬਕਾ ਡਿਪਟੀ ਮੇਅਰ, ਰਮੇਸ ਵਰਮਾ ਜਨਰਲ ਸਕੱਤਰ, ਅਵਤਾਰ ਸਿੰਘ ਹੈਪੀ ਜਨਰਲ ਸਕੱਤਰ, ਵਰੂਣ ਜਿੰਦਲ, ਮਨਦੀਪ ਸਰਮਾ, ਪਵਨ ਕੁਮਾਰ, ਸੁਸੀਲ ਨਯਅਰ, ਅਸਵਨੀ ਕੋਹਲੀ, ਮਨਪ੍ਰੀਤ ਸਿੰਘ ਚੱਢਾ, ਨੀਰਜ ਕੋੜਾ, ਅਵਨੀਤ ਸੰਧੂ, ਵਰਿਦੰਰ ਖੰਨਾ ਤੇ ਹੋਰ ਵੀ ਨੇਤਾ ਹਾਜਰ ਸਨ।

Leave a Reply

Your email address will not be published. Required fields are marked *