ਹਰਿਆਣਾ ਦੇ ਮੁੱਖ ਮੰਤਰੀ 10 ਫਰਵਰੀ ਨੂੰ 13 ਜਿਲ੍ਹਿਆਂ ਦੇ 22 ਸਰਕਾਰੀ ਕਾਲਜਾਂ ਦਾ ਵੀਡਿਓ ਕਾਨਫੈਰਸਿੰਗ ਰਾਹੀਂ ਨੀਂਹ ਪੱਥਰ ਰੱਖਣਗੇ
ਚੰਡੀਗੜ੍ਹ, 28 ਜਨਵਰੀ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ 10 ਫਰਵਰੀ ਨੂੰ ਕੁਰੂਕਸ਼ੇਤਰ ਤੋਂ 13 ਜਿਲ੍ਹਿਆਂ ਦੇ 22 ਸਰਕਾਰੀ ਕਾਲਜਾਂ ਦਾ ਵੀਡਿਓ ਕਾਨਫੈਰਸਿੰਗ ਰਾਹੀਂ ਨੀਂਹ ਪੱਥਰ ਰੱਖਣਗੇ। ਨੀਂਹ ਪੱਥਰ ਦੇ ਮੌਕੇ ‘ਤੇ ਹਰ ਜਿਲਾ ਮੁੱਖ ਦਫਤਰ ‘ਤੇ ਵੀਫਿਓ ਕਾਨਫੈਰਸਿੰਗ ਦੇ ਸਮੇਂ ਉਸ ਖੇਤਰ ਦੇ ਮੰਤਰੀ ਜਾਂ ਵਿਧਾਇਕ ਵੀ ਮੌਜ਼ੂਦ ਰਹਿਣਗੇ।
ਮੁੱਖ ਮੰਤਰੀ ਨੇ ਅੱਜ ਉੱਚੇਰੀ ਸਿਖਿਆ ਵਿਭਾਗ ਦੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਮੀਟਿੰਗ ਵਿਚ ਉੱਚੇਰੀ ਸਿਖਿਆ ਵਿਭਾਗ ਹਰਿਆਣਾ ਦੇ ਪ੍ਰਧਾਨ ਸਕੱਤਰ ਡਾ. ਮਹਾਵੀਰ ਸਿੰਘ, ਓ.ਐਸ.ਡੀ. ਮੁਕੂਲ ਕੁਮਾਰ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਿਰ ਸਨ।
ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਕਿ ਸਿਖਿਆ ਵਿਭਾਗ ਦੇ ਅਧਿਕਾਰੀ ਰਾਜ ਵਿਚ 10 ਕਿਲੋਮੀਟਰ ਦੇ ਘੇਰੇ ਵਿਚ ਨਵੇਂ ਸਰਕਾਰੀ ਤੇ ਮਦਦ ਪ੍ਰਾਪਤ ਕਾਲਜ ਸ਼ੁਰੂ ਕਰਨ ਬਾਰੇ ਮੈਂਪਿੰਗ ਕਰਨ। ਉਨ੍ਹਾਂ ਨੇ ਇਹ ਮੈਪਿੰਗ ਦਾ ਕੰਮ 10 ਫਰਵਰੀ ਤਕ ਪੂਰਾ ਕਰਨ ਦੇ ਆਦੇਸ਼ ਦਿੱਤੇ। ਮੁੱਖ ਮੰਤਰੀ ਨੇ ਸੂਬੇ ਦੇ ਸਾਰੇ ਕਾਲਜਾਂ ਵਿਚ ਕੌਸ਼ਲ ਵਿਕਾਸ ਦੇ ਦੋ-ਦੋ ਕੋਰਸ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਦੀ ਤਲਾਸ਼ ਕਰਨ ਨੂੰ ਕਿਹਾ ਕਿ ਕਾਲਜ ਦੇ ਕੋਲ ਪਾਸ ਆਊਟ ਹੋਣ ਦੇ ਸਮੇਂ ਨੌਜੁਆਨ ਕੋਈ ਨਾ ਕੋਈ ਕੌਸ਼ਲ ਵਿਕਾਸ ਸਿੱਖ ਕਰ ਜਾਣ।
10 ਫਰਵਰੀ ਨੂੰ ਜਿੰਨ੍ਹਾਂ ਕਾਲਜਾਂ ਦਾ ਮੁੱਖ ਮੰਤਰੀ ਵੱਲੋਂ ਵੀਡਿਓ ਕਾਨਫੈਰਸਿੰਗ ਰਾਹੀਂ ਨੀਂਹ ਪੱਥਰ ਕੀਤਾ ਜਾਵੇਗਾ। ਉਨ੍ਹਾਂ ਵਿਚ ਭਿਵਾਨੀ ਜਿਲਾ ਵਿਚ ਸਰਕਾਰੀ ਕਾਲਜ ਲੋਹਾਰੂ, ਫਰੀਦਾਬਾਦ ਜਿਲਾ ਵਿਚ ਸਰਕਾਰੀ ਕਾਲਜ ਨਚੌਲੀ ਤੇ ਮੋਹਨਾ, ਫਤਿਹਾਬਾਦ ਜਿਲਾ ਵਿਚ ਸਰਕਾਰੀ ਕਾਲਜ ਭੂਨਾ, ਸਿਰਸਾ ਜਿਲਾ ਵਿਚ ਸਰਕਾਰੀ ਕਾਲਜ ਕਾਲਾਂਵਲੀ ਤੇ ਰਾਣਿਆਂ, ਗੁਰੂਗ੍ਰਾਮ ਜਿਲਾ ਵਿਚ ਸਰਕਾਰੀ ਕਾਲਜ ਮਾਨੇਸਰ ਤੇ ਹੇਲੀਮੰਡੀ, ਕਰਨਾਲ ਜਿਲਾ ਵਿਚ ਸਰਕਾਰੀ ਕਾਲਜ ਜੁੰਡਲਾ, ਤਰਾਵੜੀ ਤੇ ਅਸੰਧ, ਕੁਰੂਕਸ਼ੇਤਰ ਜਿਲਾ ਵਿਚ ਸਰਕਾਰੀ ਮਹਿਲਾ ਕਾਲਜ ਪਲਵਲ, ਨੂੰਹ ਜਿਲਾ ਵਿਚ ਸਰਕਾਰੀ ਕਾਲਜ ਪੁੰਹਾਨਾ, ਮਹੇਂਦਰਗੜ੍ਹ ਜਿਲਾ ਵਿਚ ਸਰਕਾਰੀ ਕਾਲਜ ਕਨੀਨਾ ਤੇ ਨਿਜਾਮਪੁਰ, ਪਲਵਲ ਜਿਲਾ ਵਿਚ ਸਰਕਾਰੀ ਕਾਲਜ ਮਿੰਡਕੋਲਾ ਤੇ ਬੜੌਲੀ, ਜਿਲਾ ਪੰਚਕੂਲਾ ਵਿਚ ਸਰਕਾਰੀ ਕਾਲਜ, ਰਾਏਪੁਰਾਣੀ, ਰਿਵਾੜੀ ਜਿਲਾ ਵਿਚ ਸਰਕਾਰੀ ਕਾਲਜ ਕੰਵਾਲੀ, ਯਮੁਨਾਨਗਰ ਜਿਲਾ ਵਿਚ ਸਰਕਾਰੀ ਕਾਲਜ, ਬਿਲਾਸਪੁਰ, ਰਾਦੌਰ ਤੇ ਛਛਰੋਲੀ ਵਿਚ ਬਣਨ ਵਾਲੇ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ।

