ਪਟਿਆਲਾ

ਸਮਾਣਾ ਹਲਕੇ ਦੀ ਸਮੁੱਚੀ ਬਾਜ਼ੀਗਰ ਬਰਾਦਰੀ ਨੇ ਰੱਖੜਾ ਨੂੰ ਦਿੱਤਾ ਪੁਰਜ਼ੋਰ ਸਮਰਥਨ

ਪਟਿਆਲਾ, ਰੱਖੜਾ, 29 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਸਮਾਣਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੇ ਹੱਕ ਵਿਚ ਅੱਜ ਹਲਕੇ ਦੀ ਸਮੁੱਚੀ ਬਾਜ਼ੀਗਰ ਬਰਾਦਰੀ ਨੇ ਫਤਵਾ ਦਿੰਦੇ ਹੋਏ ਰੱਖੜਾ ਨੂੰ ਪੁਰਜ਼ੋਰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

ਪੀ.ਏ.ਡੀ.ਬੀ. ਦੇ ਡਾਇਰੈਕਟਰ ਜਸਬੀਰ ਸਿੰਘ ਰੁਪਾਣਾ ਦੇਵੀਨਗਰ ਅਤੇ ਸਰਪੰਚ ਫਤਿਹ ਸਿੰਘ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ ਮੀਟਿੰਗਾਂ ਰੈਲੀ ਦਾ ਰੂਪ ਧਾਰ ਗਈਆਂ। ਪਿੰਡ ਮਵੀ ਸੱਪਾਂ ਦੀ ਮੀਟਿੰਗ ‘ਚ ਚਰਨਜੀਤ ਰੱਖੜਾ ਨੂੰ ਵਿਸ਼ਵਾਸ਼ ਦਵਾਉਂਦੇ ਹੋਏ ਸਮੁੱਚੀ ਬਰਾਦਰੀ ਨੇ ਰੱਖੜਾ ਨੂੰ ਜਿਤਾਉਣ ਦਾ ਪ੍ਰਣ ਲਿਆ। ਮੀਟਿੰਗ ਵਿਚ ਪਹੁੰਚੇ ਚਰਨਜੀਤ ਸਿੰਘ ਰੱਖੜਾ, ਸੁਰਜੀਤ ਸਿੰਘ ਅਬਲੋਵਾਲ, ਦਵਿੰਦਰ ਸਿੰਘ ਚੇਅਰਮੈਨ ਪੰਜਾਬ ਪੈਨਸ਼ਨਰ ਵਿਭਾਗ, ਗੁਰਚਰਨ ਸਿੰਘ ਰੁਪਾਣਾ ਵਾਈਸ ਚੇਅਰਮੈਨ ਬਾਜੀਗਰ ਵਿਕਾਸ ਬੋਰਡ, ਭੁਪਿੰਦਰ ਸਿੰਘ ਰੋਡਾ ਡਕਾਲਾ, ਮਲਕੀਤ ਡਕਾਲਾ, ਹਰਜਿੰਦਰ ਸਿੰਘ ਬੱਲ, ਗੁਰਪ੍ਰੀਤ ਖੇੜਕੀ, ਸਾਹਿਬ ਸਿੰਘ ਧਨੌਰੀ, ਰਾਮ ਸਿੰਘ ਚੌਂਹਠ ਡਾਇਰੈਕਟਰ, ਜਥੇ. ਬਲਬੀਰ ਸਿੰਘ ਦਦਹੇੜਾ, ਕ੍ਰਿਸ਼ਨ ਸਰਪੰਚ, ਜੀਤ ਸਿੰਘ ਦਦਹੇੜ੍ਹਾ ਨੂੰ ਸਮੁੱਚੀ ਬਰਾਦਰੀ ਵੱਲੋਂ ਸਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਰੱਖੜਾ ਨੇ ਬਾਜ਼ੀਗਰ ਬਰਾਦਰੀ ਸੰਬੋਧਨ ਕਰਦੇ ਹੋਏ ਅਧੁਰੀਆਂ ਰਹਿੰਦੀਆਂ ਸਮੁੱਚੀਆਂ ਮੰਗਾਂ ਨੂੰ ਸਰਕਾਰ ਬਣਨ ਉਪਰੰਤ ਪੂਰਾ ਕਰਨ ਦਾ ਐਲਾਨ ਵੀ ਕੀਤਾ। ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪਿੰਡ ਖੇੜੀ ਗੌੜੀਆਂ ਵਿਖੇ ਜਨਤਾ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸਰਕਾਰ ਦੀਆਂ ਉਪਲੱਬਧੀਆਂ ਸਬੰਧੀ ਜਾਣੂ ਕਰਵਾਇਆ ਉਥੇ ਹੀ ਰੱਖੜਾ ਨੂੰ ਵਿਸ਼ਵਾਸ਼ ਦਵਾਉਂਦੇ ਹੋਏ ਸਰਪੰਚ ਫਤਿਹ ਸਿੰਘ ਨੇ ਆਪਣੇ ਪਿੰਡ ਵਿਚੋਂ ਵੱਡੀ ਲੀਡ ਨਾਲ ਜਿਤਾਉਣ ਦਾ ਦਾਅਵਾ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਰੂਪ ਫਤਿਹਪੁਰ, ਕੁਲਵੰਤ ਦਦਹੇੜਾ, ਰਘੁਬੀਰ ਕਲਿਆਣ, ਗੁਰਮੀਤ ਆਸੇਮਾਜਰਾ, ਅਜਮੇਰ ਪਸਿਆਣਾ ਆਦਿ ਵੀ ਹਾਜ਼ਰ ਸਨ।

Leave a Reply

Your email address will not be published. Required fields are marked *