ਪੰਜਾਬ

ਪੰਜਾਬ ਵਿਧਾਨ ਸਭਾ ਚੋਣ ਅਤੇ ਅੰਮ੍ਰਿਤਸਰ ਲੋਕ ਸਭਾ ਜਿਮਨੀ ਚੋਣ ਨਤੀਜੇ ਆਉਣਗੇ 11 ਮਾਰਚ ਨੂੰ

11 ਮਾਰਚ 2017 ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗਾ ਗਿਣਤੀ ਦਾ ਕੰਮ
ਚੰਡੀਗੜ੍ਹ, 30 ਜਨਵਰੀ (ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾ 2017 ਅਤੇ ਅੰਮ੍ਰਿਤਸਰ ਲੋਕ ਸਭਾ ਚੋਣ ਹਲਕੇ ਤੋਂ ਜਿਮਨੀ ਚੋਣ ਸਬੰਧੀ 4 ਫਰਵਰੀ ਨੂੰ ਪੈਣ ਵਾਲੀ ਵੋਟਾਂ ਦੀ ਗਿਣਤੀ ਮਿਤੀ 11 ਮਾਰਚ 2017 ਨੂੰ ਹੋਵੇਗੀ।

ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫ਼ਸਰ ਪੰਜਾਬ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਰਾਜ ਤੇ ਸਮੂਹ ਵਿਧਾਨ ਸਭਾ ਚੋਣ ਹਲਕਿਆਂ ਅਤੇ ਅੰਮ੍ਰਿਤਸਰ ਲੋਕ ਸਭਾ ਚੋਣ ਹਲਕੇ ਦੀ ਜਿਮਨੀ ਚੋਣ ਲਈ ਪੈਣ ਵਾਲੀਆਂ ਵੋਟਾਂ ਦੀ ਗਿਣਤੀ ਦੇਸ਼ ਦੇ ਬਾਕੀ ਰਾਜਾਂ ਮਨੀਪੁਰ, ਉਤਰਾਖੰਡ, ਗੋਆ ਅਤੇ ਉਤਰ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਲਈ ਵੋਟਾਂ ਪੈਣ ਦੇ ਕਾਰਜ ਤੋਂ ਬਾਅਦ ਇਨ੍ਹਾ ਰਾਜਾਂ ਦੇ ਨਾਲ ਹੀ 11 ਮਾਰਚ 2017 ਦਿਨ ਸਨਿਚਰਵਾਰ ਨੁੰ ਗਿਣਤੀ ਦਾ ਕੰਮ ਸਵੇਰੇ 8 ਵਜੇ ਸੁਰੂ ਹੋਵੇਗਾ।

Leave a Reply

Your email address will not be published. Required fields are marked *