ਪਟਿਆਲਾ

ਅਕਾਲੀਆਂ ਨੇ ਪੰਜਾਬ ਵਿਚ ਨਸ਼ਾ ਤੇ ਬੇਰੁਜਗਾਰੀ ਫੈਲਾਉਣ ਤੋਂ ਬਿਨਾ ਕੁਝ ਵੀ ਨਹੀਂ ਕੀਤਾ-ਪ੍ਰਨੀਤ ਕੌਰ

ਪਟਿਆਲਾ 1 ਫਰਵਰੀ (ਮਧੂਸਾਰ ਬਿਊਰੋ)
ਪੰਜਾਬ ਵਿਚ ਆਪਣੀ ਹੋਂਦ ਨੂੰ ਲੱਭ ਰਹੀ ਨੈਸ਼ਨਲ ਕਾਂਗਰਸ ਪਾਰਟੀ (ਸ਼ਰਦ ਪਵਾਰ) ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉਹਨਾਂ ਦੇ ਪੰਜਾਬ ਦੇ ਮੀਤ ਪ੍ਰਧਾਨ ਭੂਸ਼ਨ ਸ਼ਰਮਾਂ ਆਪਣੇ ਸੈਂਕੜੇ ਸਾਥੀਆਂ ਸਮੇਤ ਨੈਸ਼ਨਲ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿ ਕੇ ਵਿਧਾਇਕਾ ਪ੍ਰਨੀਤ ਕੌਰ ਦੀ ਰਹਿਨੁਮਾਈ ਵਿਚ ਸਥਾਨਕ ਮੋਤੀ ਬਾਗ ਪੈਲੇਸ ਵਿਖੇ ਕਾਂਗਰਸ ਵਿਚ ਸ਼ਾਮਿਲ ਹੋ ਗਏ।

ਇਸ ਮੌਕੇ ਪ੍ਰਨੀਤ ਕੌਰ ਨੇ ਨਵੇਂ ਆਗੂਆਂ ਦਾ ਸਿਰੋਪਾਓ ਪਾ ਕੇ ਕਾਂਗਰਸ ਵਿਚ ਭਰਵਾਂ ਸਵਾਗਤ ਕੀਤਾ ਅਤੇ ਬੋਲਦਿਆਂ ਹੋਇਆ ਕਿਹਾ ਕਿ ਇਸ ਸਮੇਂ ਪੰਜਾਬ ਵਿਚ ਨਸ਼ਾ ਅਤੇ ਬੇਰੁਜਗਾਰੀ ਚਰਮ ਤੇ ਹੈ। ਨੋਜਵਾਨਾਂ ਦੇ ਨਸ਼ੇ ਦੇ ਦਲਦਲ ਵਿਚ ਫਸ ਜਾਣ ਤੋਂ ਬਾਅਦ ਕਈ ਘਰ ਅਤੇ ਪਰਿਵਾਰ ਤਬਾਹ ਹੋ ਚੁੱਕੇ ਹਨ ਅਤੇ ਨਸ਼ੇ ਦੇ ਆਦਿ ਹੋਣ ਦੇ ਕਾਰਨ ਪੰਜਾਬ ਦੇ ਨੋਜਵਾਨਾ ਵਿਚ ਬੇਰੁਜਗਾਰੀ ਦੀ ਸਮੱਸਿਆ ਦਿਨੋ-ਦਿਨ ਵਧੀ ਹੈ ਅਤੇ ਕਈ ਹੋਣਹਾਰ ਨੋਜਵਾਨ ਅਤੇ ਖਿਡਾਰੀ ਬੇਰੁਜਗਾਰੀ ਤੋਂ ਤੰਗ ਆ ਕੇ ਭਿਆਨਕ ਕਿਸਮ ਦੇ ਜੁਰਮਾਂ ਵਿਚ ਵੀ ਫਸ ਚੁੱਕੇ ਹਨ। ਜਿਸ ਦਾ ਖਮਿਆਜਾ ਉਹਨਾਂ ਦੇ ਭੋਲੇ-ਭਾਲੇ ਮਾਪਿਆਂ ਨੂੰ ਵੱਡੇ ਪੱਧਰ ਤੇ ਭੁਗਤਨਾ ਪੈ ਰਿਹਾ ਹੈ। ਉਹਨਾਂ ਨੇ ਅੱਗੇ ਕਿਹਾ ਕਿ ਮੌਜੂਦਾ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਵਿਚ ਨਸ਼ਾ ਅਤੇ ਬੇਰੁਜਗਾਰੀ ਫੈਲਾਉਣ ਤੋਂ ਬਿਨ੍ਹਾਂ ਕੁਝ ਵੀ ਨਹੀਂ ਕੀਤਾ ਅਤੇ ਇਹਨਾਂ ਦੇ ਵਿਕਾਸ ਦੇ ਸਾਰੇ ਦਾਅਵੇ ਝੂਠੇ ਸਾਬਿਤ ਹੋਏ ਹਨ। ਇਸ ਮੌਕੇ ਭੂਸ਼ਨ ਸ਼ਰਮਾਂ ਨੇ ਪ੍ਰਨੀਤ ਕੌਰ ਨੂੰ ਭਰੋਸਾ ਦਿਵਾਇਆ ਤੇ ਕਿਹਾ ਕਿ ਉਹ ਕਾਂਗਰਸ ਪਾਰਟੀ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਦੁਖਭੰਜਨ ਸਿੰਘ, ਸੁਖਵਿੰਦਰ ਕੁਮਾਰ, ਰਾਜੇਸ਼ ਬਜ਼ਾਜ ਰਾਜੂ, ਘਨਰਾਜ ਭਾਂਬੀ ਸੀਨੀਅਰ ਜਨਰਲਿਸਟ ਅਤੇ ਨੈਸ਼ਨਲ ਕੁਆਰਡੀਨੇਟਰ ਚਾਣਕਿਆ ਵਰਤਾ ਅਤੇ ਹੋਰ ਕਈ ਆਗੂ ਵਿਸ਼ੇਸ਼ ਤੌਰ ਤੇ ਹਾਜਰ ਸਨ।

Leave a Reply

Your email address will not be published. Required fields are marked *