ਪਟਿਆਲਾ

ਜਰਨੈਲ ਜੇ. ਜੇ ਸਿੰਘ ਦੀ ਜਿੱਤ ਯਕੀਨੀ ਬਨਾਉਣ ਲਈ ਰੋਡ ਸ਼ੋਅ ਤੋੜੇਗਾ ਕਾਂਗਰਸ ਅਤੇ ਆਪ ਦਾ ਲੱਕ : ਹਰਪਾਲ ਜੁਨੇਜਾ

ਪਟਿਆਲਾ, 1 ਫਰਵਰੀ (ਮਧੂਸਾਰ ਬਿਊਰੋ)
ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਤੇ ਮਾਲਵਾ ਜੋਨ-2 ਦੇ ਪ੍ਰਧਾਨ ਹਰਪਾਲ ਜੁਨੇਜਾ ਨੇ ਅੱਜ ਇਥੇ ਵਾਰਡ ਨੰ: 1 ਵਿੱਚ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਹੈ ਕਿ ਹਲਕਾ ਪਟਿਆਲਾ ਸ਼ਹਿਰੀ ਤੋਂ ਅਕਾਲੀ ਉਮੀਦਵਾਰ ਜਰਨੈਲ ਜੇ. ਜੇ. ਸਿੰਘ ਦੇ ਹੱਕ ਵਿਚ 2 ਫਰਵਰੀ ਨੂੰ ਕੱਢੇ ਜਾਣ ਵਾਲੇ ਰੋਡ ਸ਼ੋਅ ਵਿੱਚ ਹਜ਼ਾਰਾਂ ਨੌਜਵਾਨ ਸ਼ਾਮਲ ਹੋਣਗੇਂ ਅਤੇ ਇਹ ਰੋਡ ਸ਼ੋਅ ਕਾਂਗਰਸ ਅਤੇ ਆਪ ਦਾ ਲੱਕ ਤੋੜ ਦੇਵੇਗਾ।

ਇਸ ਮੌਕੇ ਹਰਪਾਲ ਜੁਨੇਜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋ ਸ਼ਹਿਰ ਵਿਚ ਹੁਣ ਤੱਕ ਸਦਭਾਵਨਾ ਰੈਲੀ ਅਤੇ ਮਜੀਠੀਆ ਰੋਡ ਸ਼ੋਅ ਇਤਿਹਾਸਕ ਰਹੇ ਹਨ ਅਤੇ ਚੋਣਾਂ ਵਿਚ ਸਾਂਝੇ ਉਮੀਦਵਾਰ ਜਰਨਲ ਜੇ. ਜੇ. ਸਿੰਘ ਦੇ ਹੱਕ ਵਿਚ ਕੱਢਿਆ ਜਾਣ ਵਾਲਾ ਰੋਡ ਸ਼ੋਅ ਵੀ ਵਿਲੱਖਣ ਅਤੇ ਇਤਿਹਾਸਕ ਹੋਵੇਗਾ। ਰੋਡ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਹਰਪਾਲ ਜੁਨੇਜਾ ਨੇ ਦੱਸਿਆ ਕਿ ਇਹ ਰੋਡ ਸ਼ੋਅ ਮਹਿੰਦਰਾ ਕਾਲਜ ਤੋਂ ਸ਼ੁਰੂ ਹੋਵੇਗਾ ਤੇ ਸਮਾਨੀਆਂ ਗੇਟ, ਕਿਲਾ ਚੌਂਕ, ਚੂੜੀਆਂ ਵਾਲਾ ਬਾਜ਼ਾਰ, ਖੱਦਰ ਭੰਡਾਰ, ਸਦਰ ਬਾਜ਼ਾਰ, ਏ-ਟੈਂਕ, ਅਦਾਲਤ ਬਾਜ਼ਾਰ, ਅਨਾਰਦਾਨਾ ਚੌਂਕ, ਧਰਮਪੁਰਾ ਬਾਜ਼ਾਰ ਆਦਿ ਵਿਚੋਂ ਹੁੰਦਾ ਹੋਇਆ ਸ਼ੇਰਾਂਵਾਲਾ ਗੇਟ ਵਿਖੇ ਸਮਾਪਤ ਹੋਵੇਗਾ। ਹਰਪਾਲ ਜੁਨੇਜਾ ਨੇ ਸਮੁੱਚੇ ਪਟਿਆਲਵੀਆਂ ਤੋਂ ਇਲਾਵਾ ਸਮੁੱਚੀ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਜਨਰਲ ਜੇ. ਜੇ. ਸਿੰਘ ਦੇ ਹੱਕ ਵਿਚ ਕੱਢੇ ਜਾਣ ਵਾਲੇ ਰੋਡ ਸ਼ੋਅ ਦੀ ਸਫ਼ਲਤਾ ਲਈ ਵਧ ਚੜ੍ਹ ਕੇ ਸ਼ਮੂਲੀਅਤ ਕੀਤੀ ਜਾਵੇ। ਇਸ ਮੌਕੇ ਕੈਪਟਨ ਅਮਰਿੰਦਰ ‘ਤੇ ਵਰ੍ਹਦਿਆਂ ਜੁਨੇਜਾ ਨੇ ਕਿਹਾ ਕਿ ਕੈਪਟਨ ਆਪਣੇ ਮਨ ਵਿਚੋਂ ਇਹ ਭੁਲੇਖਾ ਕੱਢ ਦੇਵੇ ਕਿ ਉਹ ਕੁੱਝ ਕੁ ਕਾਂਗਰਸੀ ਵਰਕਰਾਂ ਨੂੰ ਇਕੱਠਾ ਕਰਕੇ ਅਕਾਲੀ ਦਲ ਨੂੰ ਡਰਾ ਲਵੇਗਾ ਪੰ੍ਰਤੂ ਸ਼੍ਰੋਮਣੀ ਅਕਾਲੀ ਦਲ ਦੇ ਜੁਝਾਰੂ ਵਰਕਰ ਇੱਟ ਦਾ ਜਵਾਬ ਪੱਥਰ ਨਾਫਲ ਦੇਣ ਲਈ ਤਿਆਰ-ਬਰ-ਤਿਆਰ ਹਨ।

Leave a Reply

Your email address will not be published. Required fields are marked *