ਪੰਜਾਬ ਵਿਧਾਨ ਸਭਾ ਚੋਣਾ 2017 : ਭਾਰਤੀ ਚੋਣ ਕਮਿਸਨ ਵੱਲੋਂ ਪੰਜਾਬ ਵਿੱਚ 4 ਫਰਵਰੀ ਨੁੰ ਛੁੱਟੀ
ਚੰਡੀਗੜ੍ਹ, 2 ਫਰਵਰੀ (ਮਧੂਸਾਰ ਬਿਊਰੋ)
ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਮੱਦੇਨਜਰ ਵੋਟਰਾਂ ਦੀ ਸਹੂਲਤ ਲਈ 4 ਫਰਵਰੀ ਨੂੰ ਪੰਜਾਬ ਰਾਜ ਵਿੱਚ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਲੋਕ ਪ੍ਰਤੀਨਿੱਧਤਾ ਕਾਨੂੰਨ 1951 ਦੀ ਧਾਰਾ 135 ਬੀ ਅਤੇ ਚੋਣ ਕਮਿਸ਼ਨ ਦੀ ਹਦਾਇਤਾਂ ਅਧੀਨ ਇਹ ਛੁੱਟੀ ਦਾ ਐਲਾਨ ਕੀਤਾ ਹੈ।ਉਦਯੋਗਿਕ ਯੂਨਿਟਾਂ, ਵਪਾਰਕ ਦੁਕਾਨਾਂ ਅਤੇ ਅਦਾਰਿਆਂ ਵਿੱਚ ਕੰੰਮ ਕਰਦੇ ਵਰਕਰਾਂ ਨੂੰ ਵੀ 4 ਫਰਵਰੀ 2017 ਨੂੰ ਸਮੇਤ ਤਨਖਾਹ ਛੁੱਟੀ ਹੋਵੇਗੀ ।

