ਪੰਜਾਬਪਟਿਆਲਾ

ਲੋਕ ਹੱਕ ਤੇ ਸੱਚ ਦੀ ਲੜਾਈ ਲਈ ਸਾਡਾ ਸਾਥ ਦੇਣ: ਬੀਬੀ ਅਨੂਪਿੰਦਰ ਕੌਰ ਸੰਧੂ

ਘਨੌਰ 31 ਜਨਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਹਲਕਾ ਘਨੌਰ ਤੋਂ ਅਜ਼ਾਦ ਚੋਣ ਲੜ ਰਹੇ ਬੀਬੀ ਅਨੂਪਿੰਦਰ ਕੌਰ ਸੰਧੂ ਨੇ ਚੋਣ ਪ੍ਰਚਾਰ ਸਮਾਪਤ ਹੋਣ ਤੋਂ ਬਾਅਦ ਵੱਖ ਵੱਖ ਪਿੰਡਾਂ ‘ਚ ਘਰ-ਘਰ ਜਾ ਕੇ ਤਾਲਮੇਲ ਕੀਤਾ।

ਬੀਬੀ ਸੰਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਹੱਕ ਤੇ ਸੱਚ ਦੀ ਲੜਾਈ ‘ਚ ਉਨ੍ਹਾਂ ਦਾ ਸਾਥ ਦੇਣ ਤਾਂ ਜੋ ਹਲਕਾ ਵਾਸੀਆਂ ਦੀਆ ਦੁੱਖ ਤਕਲੀਫਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾ ਸਕੇ।
ਉਨ੍ਹਾਂ ਨੇ ਆਖਿਆ ਕਿ ਪਿਛਲੇ ਸਮੇਂ ਦੌਰਾਨ ਆਗੂਆਂ ਵਲੋਂ ਚੋਣਾਂ ਜਿੱਤਣ ਤੋਂ ਬਾਅਦ ਕਦੇ ਵੀ ਹਲਕਾ ਵਾਸੀਆਂ ਦੀ ਸਾਰ ਨਹੀਂ ਲਈ ਸਗੋਂ ਉਲਟਾ ਉਨ੍ਹਾਂ ਤੇ ਝੂਠੇ ਪਰਚੇ ਦਰਜ਼ ਕਰਵਾ ਕੇ ਤੰਗ ਪ੍ਰਸ਼ਾਨ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਨ੍ਹਾਂ ਹੀ ਵਧੀਕੀਆਂ ਦਾ ਜਵਾਬ ਦੇਣ ਲਈ ਲੋਕ ਤਿਆਰ ਬੈਠੇ ਹਨ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਅਜਿਹੇ ਆਗੂਆਂ ਨੂੰ ਮੂੰਹ ਦੀ ਖਾਣੀ ਪਵੇਗੀ।
ਬੀਬੀ ਸੰਧੂ ਨੇ ਕਿਹਾ ਕਿ ਹਲਕਾ ਘਨੌਰ ਵਿਚ ਉਨ੍ਹਾਂ ਦੇ ਹੱਕ ਵਿਚ ਹਵਾ ਚੱਲ ਰਹੀ ਹੈ ਅਤੇ ਬੀਤੇ ਦਿਨੀਂ ਕੀਤੇ ਰੋਡ ਸ਼ੋਅ ‘ਚ ਲੋਕਾਂ ਦੀ ਵੱਡੀ ਗਿਣਤੀ ਸਮੂਲੀਅਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਚੋਣਾਂ ਦੌਰਾਨ ਟਰੈਕਟਰ ਤੇ ਮੋਹਰ ਲਗਾ ਕੇ ਵੱਡੇ ਫਰਕ ਨਾਲ ਉਨ੍ਹਾਂ ਨੂੰ ਜਿਤਾਉਣਗੇ।
ਬੀਬੀ ਸੰਧੂ ਨੇ ਲੱਖੋਮਾਜਰਾ, ਘੁਮਾਣਾ, ਗੰਡਾ ਖੇੜੀ, ਅਮਰਦੀਪ ਕਲੋਨੀ, ਖੰਡੋਲੀ ਆਦਿ ਦਰਜ਼ਨਾਂ ਪਿੰਡਾਂ ‘ਚ ਘਰ-ਘਰ ਤੱਕ ਪਹੁੰਚ ਕਰਕੇ ਰਾਬਤਾ ਕਾਇਮ ਕਰਦਿਆਂ ਆਖਿਆ ਕਿ ਇਸ ਵਾਰ ਘਨੌਰ ਦੀ ਤਸਵੀਰ ਵੱਖਰੀ ਹੀ ਹੋਵੇਗੀ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਚੋਣ ਨਤੀਜਿਆਂ ਤੋਂ ਬਾਅਦ ਨਿਰਾਸ਼ਾ ਹੀ ਝੱਲਣੀ ਪਏਗੀ ਕਿਉਂਕਿ ਹਲਕਾ ਵਾਸੀ ਇਸ ਵਾਰ ਸਾਡਾ ਡੱਟ ਕੇ ਸਾਥ ਦੇ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਰੁਪਿੰਦਰ ਸਿੰਘ ਸੰਧੂ, ਬੀਬੀ ਤੇਜਿੰਦਰ ਕੌਰ ਸੇਤੀਆ ਵੀ ਹਾਜ਼ਰ ਸਨ।

Leave a Reply

Your email address will not be published. Required fields are marked *