ਚੋਣ ਕਮਿਸ਼ਨ ਵੱਲੋਂ ਭੇਜੇ ਪ੍ਰੈਸ ਕੌਂਸਲ ਆਫ ਇੰਡੀਆ ਦੇ ਸੀਨੀਅਰ ਮੈਂਬਰ ਰਾਜੀਵ ਰੰਜਨ ਨਾਗ ਵੱਲੋਂ ਐਮ.ਸੀ.ਐਮ.ਸੀ. ਦੇ ਕੰਮ ਦਾ ਨਿਰੀਖਣ
ਪਟਿਆਲਾ, 3 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੰਜਾਬ ਵਿਧਾਨ ਸਭਾ ਚੋਣਾਂ -2017 ਦੇ ਸਬੰਧ ਵਿੱਚ ਭਾਰਤ ਚੋਣ ਕਮਿਸ਼ਨ ਵੱਲੋਂ ਮੀਡੀਆ ਮੋਨੀਟਰਿੰਗ ਲਈ ਨਿਯੁਕਤ ਕੀਤੇ ਗਏ ਪ੍ਰੈਸ ਕੌਂਸਲ ਆਫ ਇੰਡਿਆਂ ਦੇ ਸੀਨੀਅਰ ਮੈਂਬਰ ਸ਼੍ਰੀ ਰਾਜੀਵ ਰੰਜਨ ਨਾਗ ਨੇ ਆਪਣੇ ਪੰਜਾਬ ਦੌਰੇ ਦੌਰਾਨ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ ਹੈ ਅਤੇ ਐਮ.ਸੀ.ਐਮ.ਸੀ. ਦੇ ਕੰਮ ਦਾ ਨਿਰੀਖਣ ਕੀਤਾ।
ਇਸ ਮੌਕੇ ਉਹਨਾਂ ਮਿੰਨੀ ਸਕੱਤਰੇਤ ਵਿਖੇ ਬਣਾਏ ਗਏ ਮੀਡੀਆ ਸ਼ਰਟੀਫਿਕੇਸ਼ਨ ਐਂਡ ਮੋਨੀਟਰਿੰਗ ਕਮੇਟੀ ਦੇ ਇਲੈਕਟ੍ਰੋਨਿੰਕ ਅਤੇ ਪ੍ਰਿੰਟ ਮੀਡੀਆ ਸੈਲ ਦਾ ਦੌਰਾ ਕੀਤਾ। ਉਹਨਾਂ ਮਿੰਨੀ ਸਕੱਤਰੇਤ ਦੇ ਏ ਬਲਾਕ ਵਿਖੇ ਲਗਾਏ ਗਏ ਵੱਖ-ਵੱਖ ਟੈਲੀਵੀਜਨਾਂ ‘ਤੇ ਚੱਲ ਰਹੇ ਵੱਖ-ਵੱਖ ਨਿਊਜ ਚੈਨਲਾਂ ਦੀ ਮੋਨੀਟਰਿੰਗ ਅਤੇ ਉਹਨਾਂ ਦੀ ਕੀਤੀ ਜਾ ਰਹੀ ਰਿਕਾਰਡਿੰਗ ਦਾ ਮੁਆਇਨਾਂ ਕੀਤਾ।
ਨਾਲ ਹੀ ਸ਼੍ਰੀ ਰਾਜੀਵ ਰੰਜਨ ਨੇ ਸ਼੍ਰੀ ਰਾਮਵੀਰ ਸਿੰਘ ਤੇ ਐਮ.ਸੀ.ਐਮ.ਸੀ ਕਮੇਟੀ ਦੇ ਚੇਅਰਮੈਨ ਵਧੀਕ ਜ਼ਿਲ੍ਹਾ ਚੋਣ ਅਧਿਕਾਰੀ ਸ਼੍ਰੀ ਸੰਦੀਪ ਹੰਸ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਕਿਹਾ ਕਿ ਜਿਹਨਾਂ ਪੇਡ ਖ਼ਬਰਾਂ ਲਈ ਨੋਟਿਸ ਜਾਰੀ ਕੀਤੇ ਏ ਹਨ ਉਹਨਾਂ ਲਈ ਸਬੰਧਤ ਵਿਅਕਤੀਆਂ ਨੂੰ ਜੇ ਲੋੜ ਪਈ ਤਾਂ ਕੌਂਸਲ ਵੱਲੋ ਦਿੱਲੀ ਸੱਦਿਆ ਜਾਵੇਗਾ। ਉਹਨਾਂ ਨੇ ਐਮ.ਸੀ. ਐਮ.ਸੀ ਕਮੇਟੀ ਵੱਲੋਂ ਅਖਬਾਰਾਂ ਦੀ ਕੀਤੀ ਜਾ ਰਹੀ ਪੜਤਾਲ ਅਤੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਪ੍ਰਚਾਰ ਸਮੱਗਰੀ ਦੀ ਜਾਂਚ ਪੜਤਾਲ ਦੀ ਪ੍ਰਕ੍ਰਿਆ ‘ਤੇ ਸੰਤੁਸਟੀ ਪ੍ਰਗਟ ਕੀਤੀ ਅਤੇ ਮੁੱਲ ਦੀਆਂ ਖ਼ਬਰਾਂ ਸਬੰਧੀ ਜਾਰੀ ਕੀਤੇ ਗਏ ਨੋਟਿਸਾਂ ਨੂੰ ਵੀ ਵਾਚਿਆ।

