ਹਰ ਸਾਲ ਆਲ ਇੰਡਿਆ ਨੈਸ਼ਨਲ ਸਟਾਇਲ ਕਬੱਡੀ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ – ਮੁੱਖ ਮੰਤਰੀ
ਚੰਡੀਗੜ੍ਹ, 8 ਫਰਵਰੀ ( ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਐਲਾਨ ਕੀਤਾ ਕਿ ਪੰਡਿਤ ਦੀਨ ਦਆਲ ਉਪਾਧਿਆ ਦੀ ਯਾਦ ਵਿਚ ਹਰ ਸਾਲ ਸੂਬੇ ਵਿਚ ਆਲ ਇੰਡਿਆ ਨੈਸ਼ਨਲ ਸਟਾਇਲ ਕਬੱਡੀ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ।
ਸ੍ਰੀ ਮਨੋਹਰ ਲਾਲ ਅੱਜ ਇੱਥੇ ਮੋਤੀ ਲਾਲ ਨਹਿਰੂ ਖੇਡ ਸਕੂਲ ਰਾਈ, ਸੋਨੀਪਤ ਵਿਚ 9 ਤੋਂ 11 ਫਰਵਰੀ, 2017 ਤਕ ਆਯੋਜਿਤ ਕੀਤੀ ਜਾਣ ਵਾਲੀ ਪੰਡਿਤ ਦੀਨ ਦਆਲ ਉਪਾਧਿਆ ਯਾਦਗਾਰ ਆਲ ਇੰਡਿਆ ਨੈਸ਼ਨਲ ਸਟਾਇਲ ਕਬੱਡੀ ਮੁਕਾਬਲਾ, 2017 ਦੀ ਟਰਾਫੀ ਦੀ ਘੁੰਡ ਚੁਕਾਈ ਕਰ ਰਹੇ ਸਨ।
ਉਨ੍ਹਾਂ ਨੇ ਇਸ ਮੁਕਾਬਲੇ ਵਿਚ ਪਹਿਲੇ ਅਤੇ ਦੂਜੇ ਰਨਰ ਅਪ ਟਰਾਫੀ ਦੀ ਵੀ ਘੁੰਡ ਚੁੱਕਾਈ ਕੀਤੀ। ਉਨ੍ਹਾਂ ਕਿਹਾ ਕਿ ਪੰਡਿਤ ਦੀਨ ਦਆਲ ਉਪਾਧਿਏ ਦੀ ਬਰਸੀ ਜੋ 11 ਫਰਵਰੀ ਨੂੰ ਪੈਂਦੀ ਹੈ, ਮਨਾਉਣ ਲਈ ਸੂਬੇ ਦੇ ਵੱਖ-ਵੱਖ ਥਾਂਵਾਂ ‘ਤੇ ਹਰ ਸਾਲ 9 ਤੋਂ 11 ਫਰਵਰੀ ਤਕ ਇਸ ਮੁਕਾਬਲੇ ਦਾ ਆਯੋਜਨ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਇਸ ਕਬੱਡੀ ਮੁਕਾਬਲੇ ਵਿਚ ਦੇਸ਼ ਦੀ 12 ਵਧੀਆ ਕਬੱਡੀ ਟੀਮਾਂ ਹਿੱਸਾ ਲੈਣਗੀਆਂ। ਪਹਿਲੇ ‘ਤੇ ਜੇਤੂ ਟੀਮ ਨੂੰ ਇਕ ਕਰੋੜ ਰੁਪਏ ਦੀ ਇਨਾਮੀ ਰਕਮ ਮਿਲੇਗੀ ਅਤੇ ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੇ ਟੀਮਾਂ ਨੂੰ ਕ੍ਰਮਵਾਰ 50 ਲੱਖ ਰੁਪਏ ਅਤੇ 25 ਲੱਖ ਰੁਪਏ ਦੀ ਇਨਾਮੀ ਰਕਮ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਮੁਕਾਬਲੇ ਵਿਚ ਹਿੱਸਾ ਲੈਣ ਵਾਲੀ ਟੀਮਾਂ ਵਿਚ ਵੱਖ-ਵੱਖ ਰਾਜਾਂ ਦੀਆਂ 6 ਟੀਮਾਂ ਹਨ। ਇਸ ਤੋਂ ਇਲਾਵਾ, ਇਸ ਮੁਕਾਬਲੇ ਵਿਚ ਰੇਲਵੇ, ਫੌਜ, ਮਹੇਂਦਰਾ ਐਂਡ ਮਹੇਂਦਰਾ, ਭਾਰਤ ਪੈਟ੍ਰੋਲਿਅਮ ਕਾਰਪੋਰੇਸ਼ਨ ਲਿਮਟਿਡ, ਏਅਰ ਇੰਡਿਆ ਅਤੇ ਆਇਲ ਐਂਡ ਨੇਚੂਰਲ ਗੈਸ ਕਾਰਪੋਰੇਸ਼ਨ ਦੀ ਟੀਮਾਂ ਵੀ ਹਿੱਸਾ ਲੈਣਗੀਆਂ। ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਇਲਾਵਾ ਪ੍ਰਤੀਭਾਗੀ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਦਿੱਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਰਕਾਰ ਨੇ ਹਾਲ ਹੀ ਵਿਚ ਇਕ ਕੁਸ਼ਤੀ ਮੁਕਾਬਲੇ ਦਾ ਆਯੋਜਨ ਕੀਤਾ ਸੀ ਅਤੇ ਹੁਣ ਸੱਭ ਤੋਂ ਵੱਧ ਪੁਰਸਕਾਰ ਰਕਮ ਵਾਲੀ ਕਬੱਡੀ ਮੁਕਾਬਲੇ ਦਾ ਆਯੋਜਨ ਕਰਨ ਦਾ ਫੈਸਲਾ ਕੀਤਾ ਹੈ। ਕੇਂਦਰੀ ਯੁਵਾ ਮਾਮਲੇ ਮੰਤਰੀ ਅਤੇ ਖੇਡ ਰਾਜ ਮੰਤਰੀ ਵਿਜੈ ਗੋਇਲ 9 ਫਰਵਰੀ ਨੂੰ ਇਸ ਮੁਕਾਬਲੇ ਦੀ ਸ਼ੁਰੂਆਤ ਮੌਕੇ ਮੁੱਖ ਮਹਿਮਾਨ ਹੋਣਗੇ, ਜਦੋਂ ਕਿ ਹਰਿਆਣਾ ਦੇ ਰਾਜਪਾਲ ਪ੍ਰੋ. ਕਪਤਾਨ ਸਿੰਘ ਸੋਲੰਕੀ 10 ਫਰਵਰੀ ਨੂੰ ਹਰਿਆਣਾ ਦੇ ਕੌਮਾਂਤਰੀ ਕਬੱਡੀ ਖਿਡਾਰੀਆਂ ਅਤੇ ਕੋਚਾਂ ਦਾ ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ। ਮਨੋਹਰ ਲਾਲ ਨੇ ਕਿਹਾ ਕਿ 11 ਫਰਵਰੀ ਨੂੰ ਉਹ ਇਸ ਮੁਕਾਬਲੇ ਨੂੰ ਉਹ ਇਸ ਮੁਕਾਬਲੇ ਦੇ ਸਮਾਪਨ ਸਮਾਰੋਹ ਵਿਚ ਮੁੱਖ ਮਹਿਮਾਨ ਹੋਣਗੇ।
ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹਰਿਆਣਾ ਨੂੰ ਇਕ ਖੇਡ ਹੱਬ ਬਣਾਉਣਾ ਚਾਹੁੰਦੀ ਹੈ ਅਤੇ ਇਹ ਕਬੱਡੀ ਮੁਕਾਬਲੇ ਇਸ ਦਿਸ਼ਾ ਵਿਚ ਇਕ ਕਦਮ ਹੈ। ਇਸ ਮੁਕਾਬਲੇ ਨਾਲ ਖਿਡਾਰੀਆਂ ਨੂੰ ਨਾ ਸਿਰਫ ਆਪਣੀ ਪ੍ਰਤੀਭਾ ਦਾ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇਗਾ, ਸਗੋਂ ਲੋਕਾਂ ਖਾਸ ਤੌਰ ‘ਤੇ ਨੇੜਲੇ ਦੇ ਨੌਜੁਆਨ ਵੀ ਇਸ ਮੁਕਾਬਲੇ ਦਾ ਆਨੰਦ ਚੁੱਕਣ ਵਿਚ ਸਮੱਰਥ ਹੋਣਗੇ।
ਇਸ ਮੌਕੇ ‘ਤੇ ਹਰਿਆਣਾ ਦੇ ਖੇਡ ਤੇ ਯੁਵਾ ਮਾਮਲੇ ਮੰਤਰੀ ਅਨਿਲ ਵਿਜ, ਖੇਡ ਤੇ ਯੁਵਾ ਮਾਮਲੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਡਾ. ਕੇ.ਕੇ.ਖੰਡਲਵਾਲ, ਮੁੱਖ ਮੰਤਰੀ ਦੀ ਮੀਡਿਆ ਸਲਾਹਕਾਰ ਅਮਿਤ ਆਰਿਆ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਕਾਰਜ ਅਧਿਕਾਰ ਭੁਪੇਸ਼ਵਰ ਦਆਲ ਵੀ ਹਾਜ਼ਿਰ ਸਨ।

