ਮਾਈਕਰੋ ਏਂਟਰਪ੍ਰਾਈਜਿਸ ਨੂੰ ਪ੍ਰੋਤਸਾਹਨ ਦੇਣ ਲਈ ਅੰਬਾਲਾ ਵਿਚ ਸਥਾਪਿਤ ਹੋਵੇਗਾ ਆਈਡਿਅਲ ਇੰਡਸਟਰਿਅਲ ਏਸਟੇਟ – ਗ੍ਰਹਿ ਅਤੇ ਸਿਹਤ ਮੰਤਰੀ
ਆਈਡਿਅਲ ਇੰਡਸਟਰਿਅਲ ਏਸਟੇਟ ਵਿਚ ਵੱਖ-ਵੱਖ ਤਕਨੀਕੀ ਸਹੂਲਤਾਂ ਵੀ ਉਪਲਬਧ ਕਰਵਾਈ ਜਾਣਗੀਆਂ
ਚੰਡੀਗੜ੍ਹ, 1 ਜੁਲਾਈ (ਮਧੂਸਾਰ ਬਿਊਰੋ) – ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਛੋਟੇ ਅਤੇ ਮਾਈਕਰੋ ਉਦਯੋਗਾਂ (ਮਾਈਕਰੋ ਏਂਟਰਪ੍ਰਾਈਜਿਸ) ਨੂੰ ਪ੍ਰੋਤਸਾਹਨ ਦੇਣ ਲਈ ਅੰਬਾਲਾ ਵਿਚ ਆਈਡਿਅਲ ਇੰਡਸਟਰਿਅਲ ਏਸਟੇਟ (ਆਦਰਸ਼ ਉਦਯੋਗਿਕ ਏਸਟੇਟ) ਸਥਾਪਿਤ ਕੀਤੀ ਜਾਵੇਗੀ ਜਿਸ ਵਿਚ ਛੋਟੇ ਅਤੇ ਮਾਈਕਰੋ ਉਦਯੋਗਾਂ ਨੂੰ ਸੰਚਾਲਿਤ ਕਰਨ ਵਾਲੇ ਉਦਮੀਆਂ ਲਈ ਵੱਖ-ਵੱਖ ਤਕਨੀਕੀ ਸਹੂਲਤਾਂ ਵੀ ਉਪਲਬਧ ਕਰਵਾਈਆਂ ਜਾਣਗੀਆਂ। ਸ੍ਰੀ ਵਿਜ ਅੱਜ ਇੱਥੇ ਐਚਐਸਆਈਆਈਡੀਸੀ ਦੇ ਅਧਿਕਾਰੀਆਂ ਦੀ ਇਕ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਸ੍ਰੀ ਵਿਜ ਨੇ ਕਿਹਾ ਕਿ ਅੰਬਾਲਾ ਵਿਚ ਆਈਡਿਅਲ ਇੰਡਸਟਰਿਅਲ ਏਸਟੇਟ (ਆਦਰਸ਼ ਉਦਯੋਗਿਕ ਏਸਟੇਟ) ਨੂੰ ਸਥਾਪਿਤ ਕਰਨ ਨਾਲ ਸਾਇੰਸ ਇੰਡਸਟਰੀਜ ਨੂੰ ਪ੍ਰੋਤਸਾਹਨ ਮਿਲੇਗਾ। ਰਾਜ ਦੀ ਖੁਸ਼ਹਾਲੀ ਵਿਚ ਛੋਟੇ ਅਤੇ ਮਾਈਕਰੋ ਉਦਯੋਗਾਂ ਦੀ ਮਹਤਵਪੂਰਣ ਭੁਮਿਕਾ ਰਹਿੰਦੀ ਹੈ। ਸ੍ਰੀ ਵਿਜ ਨੇ ਕਿਹਾ ਕਿ ਅੰਬਾਲਾ ਵਿਚ ਆਈਡਿਅਲ ਇੰਡਸਟਰਿਅਲ ਏਸਟੇਟ (ਆਦਰਸ਼ ਉਦਯੋਗਿਕ ਏਸਟੇਟ) ਨੂੰ ਸਥਾਪਿਤ ਕਰਨ ਲਈ ਪ੍ਰਸਾਸ਼ਨ ਦੇ ਅਧਿਕਾਰੀਆਂ ਵੱਲੋਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਕਾਮਨ ਫੇਸਿਲਿਟੀ ਸੈਂਟਰ ਬਣੇਗਾ -ਵਿਜ
ਮੀਟਿੰਗ ਵਿਚ ਅਧਿਕਾਰੀਆਂ ਨੇ ਸ੍ਰੀ ਵਿਜ ਨੂੰ ਜਾਣੂੰ ਕਰਾਇਆ ਕਿ ਛੋਟੇ ਅਤੇ ਮਾਈਕਰੋ ਉਦਯੋਗਾਂ ਨੂੰ ਸੰਚਾਲਿਤ ਕਰਨ ਵਾਲੇ ਉਦਮੀਆਂ ਲਈ ਕਾਮਨ ਫੇਸਿਲਿਟੀ ਸੈਂਟਰ ਸਥਾਪਿਤ ਕੀਤਾ ਜਾਵੇਗਾ ਤਾਂ ਜੋ ਉਦਮੀਆਂ ਨੂੰ ਉਨ੍ਹਾਂ ਦੇ ਉਦਮਾਂ ਨੂੰ ਚਲਾਉਣ ਵਿਚ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਨਾ ਹੋਵੇ ਅਤੇ ਇਕ ਹੀ ਸਥਾਨ ‘ਤੇ ਉਨ੍ਹਾਂ ਨੂੰ ਸਹੂਲਤਾਂ ਉਪਲਬਧ ਹੋ ਸਕਣ।
ਕਾਮਨ ਟੂਲਰੂਮ ਦੀ ਸਹੂਲਤ ਵੀ ਉਪਲਬਧ ਕਰਵਾਉਣ ‘ਤੇ ਚਰਚਾ
ਇਸ ਤੋਂ ਇਲਾਵਾ, ਆਈਡਿਅਲ ਇੰਡਸਟਰਿਅਲ ਏਸਟੇਟ ਵਿਚ ਛੋਟੇ ਤੇ ਮਾਈਕਰੋ ਉਦਯੋਗਾਂ ਵਿਚ ਬਨਣ ਵਾਲੇ ਸਾਮਾਨ ਆਦਿ ਲਈ ਪ੍ਰਦਰਸ਼ਨੀ ਤਹਿਤ ਇਕ ਸਥਾਨ ਨੂੰ ਚੋਣ ਕਰ ਨਿਰਧਾਰਤ ਕੀਤਾ ਜਾਵੇਗਾ ਤਾਂ ਜੋ ਸਮੇਂ ਸਮੇਂ ‘ਤੇ ਪ੍ਰਦਰਸ਼ਨੀ ਆਦਿ ਲਗਾਈ ਜਾ ਸਕੇ। ਇੰਦਾਂ ਹੀ, ਕਾਮਨ ਟੂਲਰੂਮ ਦੀ ਸਹੂਲਤ ਵੀ ਉਪਲਬਧ ਕਰਵਾਉਣ ਲਈ ਮੀਟਿੰਗ ਵਿਚ ਚਰਚਾ ਕੀਤੀ ਗਈ। ਇਸੀ ਤਰ੍ਹਾ, ਸਰਕਾਰ ਦੀ ਪਦਮਾ ਯੋਜਨਾ ਦੇ ਤਹਿਤ ਵੀ ਵੱਖ-ਵੱਖ ਸਹੂਲਤਾਂ ਜਿਵੇਂ ਲੋਨ ਆਦਿ ਦੀ ਸਹੂਲਤ ਛੋਟੇ ਅਤੇ ਮਾਈਕਰੋ ਉਦਮੀਆਂ ਨੂੰ ਉਪਲਬਧ ਕਰਵਾਈ ਜਾਣਗੀਆਂ।
ਆਈਡਿਅਲ ਇੰਡਸਟਰਿਅਲ ਏਸਟੇਟ, ਅੰਬਾਲਾ ਵਿਚ ਬਣੇਗੀ ਫਲੈਟਡ ਫੈਕਰੀਆਂ
ਮੀਟਿੰਗ ਵਿਚ ਅਧਿਕਾਰੀਆਂ ਨੇ ਗ੍ਰਹਿ ਅਤੇ ਸਿਹਤ ਮੰਤਰੀ ਨੂੰ ਜਾਣੁੰ ਕਰਾਇਆ ਕਿ ਛੋਟੇ ਅਤੇ ਮਾਈਕਰੋ ਉਦਯੋਗ ਨੂੰ ਪ੍ਰੋਤਸਾਹਨ ਦੇਣ ਲਈ ਆਈਡਿਅਲ ਇੰਡਸਟਰੀਅਲ ਏਸਟੇਟ ਅੰਬਾਲਾ ਵਿਚ ਫਲੈਟਡ ਫੈਕਟਰੀਆਂ ਤਿਆਰ ਕੀਤੀ ਜਾਵੇਗੀ ਅਤੇ ਇੰਨ੍ਹਾਂ ਨੂੰ ਛੋਟੇ ਉਦਮੀਆਂ ਨੂੰ ਲੀਜ ‘ਤੇ ਦਿੱਤਾ ਜਾਵੇਗਾ। ਇਸ ਤੋਂ ਇਲਾਵਾ, ਡੀਲਰਾਂ ਆਦਿ ਹਿੱਤਧਾਰਕਾਂ ਦੇ ਲਈ ਵੀ ਆਈਡਿਅਲ ਇੰਡਸਟਰਿਅਲ ਏਸਟੇ ਵਿਚ ਥਾ ਨਿਰਧਾਰਤ ਕੀਤੀ ਜਾਵੇਗੀ।
ਏਸਟੇਟ ਨੂੰ ਯਥਾਪਿਤ ਕਰਨ ਲਈ ਜਲਦੀ ਤੋਂ ਜਲਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ – ਵਿਕਾਸ ਗੁਪਤਾ
ਮੀਟਿੰਗ ਵਿਚ ਐਚਐਸਆਈਆਈਡੀਸੀ ਦੇ ਪ੍ਰਬੰਧ ਨਿਦੇਸ਼ਕ ਵਿਕਾਸ ਗੁਪਤਾ ਨੇ ਕਿਹਾ ਕਿ ਆਈਡਿਅਲ ਇੰਡਸਟਰਿਅਲ ਏਸਟੇਟ ਨੂੰ ਸਥਾਪਿਤ ਕਰਨ ਦੇ ਲਈ ਜਲਦੀ ਤੋਂ ਜਲਦੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ ਤਾਂ ਜੋ ਇਸ ਏਸਟੇਟ ਨੂੰ ਸਥਾਪਿਤ ਕਰ ਛੋਟੇ ਅਤੇ ਮਾਈਕਰੋ ਉਦਮੀਆਂ ਨੂੰ ਪ੍ਰੋਤਸਾਹਨ ਦਿੱਤਾ ਜਾ ਸਕੇ।

