ਪੰਜਾਬਲੇਖ

ਏਸ਼ੀਅਨ ਸਾਈਕਲਿੰਗ ਚੈਂਪੀਅਨਸ਼ਿਪ ‘ਚ ਕੋਰੀਆ ਨੇ ਗਡੇ ਝੰਡੇ

ਖੇਡ ਮੈਦਾਨ ਤੋਂ ਜਗਦੀਪ ਕਾਹਲੋਂ/ਮਧੂਸਾਰ ਬਿਊਰੋ
ਦੁਨੀਆ ਦੀ ਸਭ ਤੋਂ ਮਹਿੰਗੀਆਂ ਖੇਡਾਂ ਵਿੱਚ ਸ਼ਾਮਿਲ ਸਾਈਕਲਿੰਗ। ਸਾਈਕਲਿੰਗ ਦੁਨੀਆ ਦੀਆਂ ਅਮੀਰ ਖੇਡਾਂ ਵਿੱਚੋਂ ਇਕ ਮਨੀ ਗਈ ਹੈ।

ਭਾਵੇਂ ਭਾਰਤ ਅੰਦਰ ਸਾਈਕਲਿੰਗ ਬਹੁਤ ਜ਼ਿਆਦਾ ਪ੍ਰਭੁਲਿਤ ਨਹੀਂ ਹੋ ਸਕੀ ਪਰ ਪਿਛਲੇ ਕੁਝ ਸਮੇਂ ਤੋਂ ਭਾਰਤ ਅੰਦਰ ਸਾਈਕਲਿੰਗ ਨੇ ਬੁਲੰਦੀਆਂ ਨੂੰ ਛੁੰਦੀਆਂ ਹੋਇਆ ਅਨੇਕਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਤਗ਼ਮੇ ਜਿੱਤ ਕੇ ਭਾਰਤ ਨੂੰ ਦੁਨੀਆ ਦੀਆਂ ਚੋਟੀ ਦੀਆਂ ਟੀਮਾਂ ਵਿੱਚ ਖੜਾ ਕਰ ਦਿੱਤਾ ਹੈ। ਇਹ ਨਜ਼ਾਰਾ ਦਿੱਲੀ ਦੇ ਆਈ.ਜੀ.ਆਈ. ਖੇਡ ਕੰਪਲੈਕਸ ਦੇ ਸਾਈਕਲਿੰਗ ਵੈਲੋਡਰੋਮ ਵਿੱਚ ਦੇਖਣ ਨੂੰ ਮਿਲਿਆ। 37ਵੀਂ ਏਸ਼ੀਅਨ ਟਰੈਕ ਸਾਈਕਲਿੰਗ ਚੈਂਪੀਅਨਸ਼ਿਪ ਵਿੱਚ ਏਸ਼ੀਅਨ ਮੁਲਕਾਂ ਦੀਆਂ 21 ਟੀਮਾਂ ਨੇ ਹਿੱਸਾ ਲਿਆ। ਭਾਰਤ ਨੇ 1989, 2005, 2013 ਤੇ ਹੁਣ 2017 ਵਿੱਚ ਚੌਥੀ ਵਾਰੀ ਏਸ਼ੀਅਨ ਸਾਈਕਲਿੰਗ ਚੈਪੀਅਨ ਦੀ ਮੇਜਬਾਨੀ ਕੀਤੀ ਹੈ। ਇਸ ਤੋਂ ਇਲਾਵਾ ਭਾਰਤ ਨੇ ਅਨੇਕਾਂ ਅੰਤਰਰਾਸ਼ਟਰੀ ਸਾਈਕਲਿੰਗ ਕੱਪ ਦੀ ਮੇਜਬਾਨੀ ਵੀ ਕੀਤੀ ਹੈ। ਇਸ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਦੁਨੀਆਂ ਦੇ ਮਹਾਨ ਸਾਈਕਲਿਸਟਾਂ ਨੇ ਹਿੱਸਾ ਲਿਆ ਜਿਨ੍ਹਾਂ ਵਿੱਚ 2016 ਦੀਆਂ ਓਲੰਪਿਕ ਖੇਡਾਂ ਦੇ ਕਾਂਸੇ ਤਗ਼ਮਾਂ ਜੇਤੂ ਅਵਾਂਗ ਤੇ ਕੋਰੀਆ ਦੀ ਸਾਈਕਲਿਸਟ ਲੀ ਵਾਈਜ਼ੀ ਤੇ ਜਾਪਾਨ ਦੀ ਸਾਈਕਲਿਸਟ ਵੋਟਨਬੇ ਨੇ ਇਸ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤ ਕੇ ਆਪਣੇ-ਆਪਣੇ ਮੁਲਕਾਂ ਦੇ ਝੰਡਾ ਬੁਲੰਦ ਕੀਤੇ। ਭਾਰਤੀ ਟੀਮ ਨੇ ਵੀ ਇਸ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਹਿਲਾ ਵਰਗ ਨੇ ਦੋ ਕਾਂਸੇ ਦੇ ਤਗ਼ਮੇ ਜਿੱਤੇ। ਭਾਰਤ ਦੀ ਜੂਨੀਅਰ ਮਹਿਲਾ ਟੀਮ ਨੇ ਸਪਰਿੰਟ ਈਵੰਟ ਵਿੱਚ 36.743 ਸੈਕੰਡ ਦਾ ਸਮਾਂ ਲੈ ਕੇ ਕਾਂਸੇ ਦਾ ਤਗ਼ਮਾ ਤੇ 500 ਮੀਟਰ ਟਾਈਮ ਟਰਾਇਲ ਈਵੈਂਟ ਵਿੱਚ ਭਾਰਤ ਦੀ ਅਲੀਨਾ ਰਾਜ ਨੇ 37.439 ਦਾ ਸਮਾਂ ਕੱਢ ਕੇ ਭਾਰਤ ਨੂੰ ਦੂਜਾ ਕਾਂਸੇ ਦਾ ਤਗ਼ਮਾ ਜਿੱਤ ਭਾਰਤ ਦੀ ਝੋਲੀ ‘ਚ ਪਾਈਆ। ਭਾਰਤ ਇਸ ਚੈਂਪੀਅਨਸ਼ਿਪ ਵਿੱਚ 2 ਤਗ਼ਮਿਆਂ ਨਾਲ ਓਵਰਆਲ 11ਵੇਂ ਸਥਾਨ ‘ਤੇ ਰਿਹਾ। ਭਾਰਤ ਭਾਵੇਂ ਇਸ ਚੈਂਪੀਅਨਸ਼ਿਪ ਵਿੱਚ 2 ਤਗ਼ਮੇ ਹੀ ਜਿੱਤ ਸਕੀਆ ਪਰ ਬਾਕੀ ਸਾਈਕਲਿਸਟਾਂ ਨੇ ਸਾਰੇ ਏਵੀਟਾਂ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਸਾਈਕਲਿੰਗ ਫੇਡਰੇਸ਼ਨ ਆਫ ਇੰਡੀਆ ਦੇ ਜਨਰਲ ਸਕੱਤਰ ਓਂਕਾਰ ਸਿੰਘ ਰੰਧਾਵਾ ਨੇ ਇਨ੍ਹਾਂ ਤਗ਼ਮਿਆਂ ਨੂੰ ਭਾਰਤੀ ਸਾਈਕਲਿੰਗ ਦੀ ਨੀਂਹ ਦੱਸਿਆ। ਭਾਰਤ ਅੰਦਰ ਸਾਰਾ ਸਾਲ ਸਾਈਕਲਿੰਗ ਦੇ ਕੋਚਿੰਗ ਕੈਂਪ ਲਗਾਤਾਰ ਚਲ ਰਹੇ ਹਨ। ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸਾਈਕਲਿੰਗ ਫੈਡਰੈਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਭਾਰਤੀ ਸਾਈਕਲਿਸਟ ਵਰਲਡ ਚੈਂਪੀਅਨਸ਼ਿਪ, ਕਾਮਨ ਵੈਲਥ ਗੇਮਜ਼ ਏਸ਼ੀਅਨ ਚੈਂਪੀਅਨਸ਼ਿਪ ਤੇ ਸਾਊਥ ਏਸ਼ੀਅਨ ਗੇਮਜ਼ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਸਕੇ। 2010 ਦੀਆਂ ਕਾਮਨ ਵੈਲਥ ਖੇਡਾਂ ਤੋਂ ਪਹਿਲਾਂ ਭਾਰਤ ਅੰਦਰ ਕੋਈ ਵੂਡਨ ਟਰੈਕ ਨਹੀਂ ਸੀ ਜਿਸ ਕਰਕੇ ਭਾਰਤੀ ਸਾਈਕਲਿੰਗ ਟੀਮ ਪਛੜ ਰਹੀ ਸੀ। ਸਪੋਰਟਸ ਆਥਰਟੀ ਆਫ ਇੰਡੀਆ ਤੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸਹਿਯੋਗ ਨਾਲ ਜੋ ਵਰਲਡ ਸਾਈਕਲਿੰਗ ਸੈਕਟਰ ਬਨਣ ਨਾਲ ਭਾਰਤੀ ਸਾਈਕਲਿੰਗ ਟੀਮ ਨੇ ਜੂਨੀਅਰ ਟੀਮ ਸਪਰਿੰਟ ਈਵੈਂਟ ਵਿੱਚ ਵਰਲਡ ਨੰ. 1 ਦਾ ਖਿਤਾਬ ਜਿੱਤ ਸਕੀ। ਜੋ ਭਾਰਤੀ ਸਾਈਕਲਿੰਗ ਲਈ ਨੀਲ ਪੱਥਰ ਸਾਬਿਤ ਹੋਈਆ।
ਇਸ ਚੈਂਪੀਅਨਸ਼ਿਪ ਵਿੱਚ 9 ਸੋਨ, 13 ਚਾਂਦੀ, 8 ਕਾਂਸੇ ਕੁਲ 30 ਤਗ਼ਮੀਆਂ ਨਾਲ ਕੋਰੀਆ ਨੇ ਪਹਿਲਾ ਸਥਾਨ ਤੇ 8 ਸੋਨ 3 ਚਾਂਦੀ, ਕੁਲ 14 ਤਗ਼ਮਿਆਂ ਨਾਲ ਦੂਜਾ ਸਥਾਨ ਤੇ 7 ਸੋਨ 5 ਚਾਂਦੀ ਤੇ 13 ਕਾਂਸੇ ਕੁਲ 25 ਤਗ਼ਮਿਆਂ ਨਾਲ ਜਾਪਾਨ ਨੇ ਤੀਜਾ ਸਥਾਨ ਹਾਸਿਲ ਕੀਤਾ। 2016 ਦੀਆਂ ਰੀਓ ਓਲੰਪਿਕ ਖੇਡਾਂ ਦੇ ਤਗ਼ਮਾ ਜੇਤੂ ਅਵਾਂਗ ਆਪਣੇ ਪਸੰਦੀਦਾ ਈਵੈਂਟ ਕੇਰੀਅਨ ਵਿੱਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ। ਪਰ ਸਪਰਿੰਟ ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਸਭ ਨੂੰ ਹੈਰਾਨ ਕਰ ਦਿੱਤਾ। 2012 ਦੀਆਂ ਓਪੰਲਿਕ ਖੇਡਾਂ ਦੇ ਤਗ਼ਮਾ ਜੇਤੂ ਲੀ.ਵਾਈ.ਜ਼ੀ ਨੇ ਕਾਂਸੇ ਨੂੰ ਸੋਨੇ ਵਿੱਚ ਬਦਲਿਆ। ਉਸਨੇ ਕੇਰੀਅਨ ਈਵੈਂਟ ਵਿੱਚ ਆਪਣੇ ਦੇਸ਼ ਲਈ ਸੋਨ ਤਗ਼ਮਾ ਜਿੱਤਿਆ। ਇਸ ਚੈਂਪੀਅਨਸ਼ਿਪ ਵਿੱਚ ਅੰਤਰਰਾਸ਼ਟਰੀ ਸਾਈਕਲਿੰਗ ਸੰਘ ਦੇ ਪ੍ਰਧਾਨ ਬ੍ਰਾਈਨ ਕੁਕਸਨ ਨੇ ਖੁਸ਼ੀ ਜਾਹਿਰ ਕਰਦਿਆਂ ਭਾਰਤ ਅੰਦਰ ਅਗਲੇ ਸਮਾਂ ਵਿੱਚ ਵਿਸ਼ਵ ਕੱਪ ਤੇ ਹੋਰ ਅੰਤਰਰਾਸ਼ਟਰੀ ਪੱਧਰ ਤੇ ਈਵੈਂਟ ਕਰਵਾਉਣ ਦਾ ਐਲਾਨ ਕੀਤਾ। ਕੁਕਸਨ ਨੇ ਭਾਰਤ ਦੇ ਵਿਸ਼ਵ ਪੱਧਰੀ ਸਾਈਕਲਿੰਗ ਵੈਲੋਡਰੰਮ ਦੀ ਤਾਰੀਫ਼ ਵੀ ਕੀਤੀ ਤੇ ਆਸ ਕੀਤੀ ਕਿ ਭਾਰਤ 2020 ਓਲੰਪਿੰਕ ਖੇਡਾਂ ਵਿੱਚ ਜ਼ਰੂਰ ਤਗ਼ਮੇ ਜਿੱਤੇਗਾ।

Leave a Reply

Your email address will not be published. Required fields are marked *