ਪੰਜਾਬਪਟਿਆਲਾ

ਕਾਂਗਰਸ ਚੋਣ ਨਤੀਜਿਆ ਤੋਂ ਬਾਅਦ ਬਹੁਮਤ ਨਾਲ ਸਰਕਾਰ ਬਣਾਏਗੀ-ਪ੍ਰਨੀਤ ਕੌਰ

ਵਰਕਰਾਂ ਲਈ ਰੱਖੀ ਧੰਨਵਾਦ ਮੀਟਿੰਗ ਵਿੱਚ ਪ੍ਰਨੀਤ ਕੌਰ ਨੇ ਕੀਤਾ ਸੰਬੋਧਨ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਕਾਂਗਰਸ ਪਾਰਟੀ ਦੇ ਜ਼ੋਨ ਨੰ 5 ਦੇ ਕੁਆਰਡੀਨੇਟਰ ਕੇ.ਕੇ ਸਹਿਗਲ ਵੱਲੋਚੋਣਾਂ ਵਿੱਚ ਵਰਕਰਾਂ ਵੱਲੋਂ ਨਿਭਾਈਆਂ ਗਈਆ ਡਿਊਟੀਆਂ ਦਾ ਮੁੱਲ ਪਾਉਂਦੇ ਹੋਏ ਪੰਜਾਬ ਕਾਂਗਰਸ ਦੇ ਸਕੱਤਰ ਸੰਤੋਖ ਸਿੰਘ ਅਤੇ ਹੋਰ ਬੂਥ ਇੰਚਾਰਜਾਂ ਦੇ ਸਹਿਯੋਗ ਨਾਲ ਇੱਕ ਧੰਨਵਾਦ ਮੀਟਿੰਗ ਦਾ ਆਯੋਜਨ ਕੀਤਾ ਗਿਆ।

ਮੀਟਿੰਗ ‘ਚ ਵਿਧਾਇਕਾ ਪ੍ਰਨੀਤ ਕੌਰ ਅਤੇ ਕੇ.ਕੇ ਸ਼ਰਮਾ ਨੇ ਉਚੇਚੇ ਤੌਰ ਤੇ ਵਰਕਰਾਂ ਨੂੰ ਸੰਬੋਧਨ ਕੀਤਾ।ਇਸ ਮੌਕੇ ਪ੍ਰਨੀਤ ਕੌਰ ਨੇ ਕਿਹਾ ਕਿ ਉਹਨਾਂ ਨੂੰ ਬੂਥ ਵਰਕਰਾ,ਪੋਲਿੰਗ ਏਜੰਟਾ ਅਤੇ ਕਾਂਗਰਸ ਵਰਕਰਾ ਉੱਪਰ ਬਹੁਤ ਮਾਣ ਹੈ ਜਿਨ੍ਹਾਂ ਨੇ ਦਿਨ ਰਾਤ ਸਖਤ ਮਿਹਨਤ ਕਰਕੇ ਚੋਂਣਾ ਵਿੱਚ ਕਾਂਗਰਸ ਪਾਰਟੀ ਦੇ ਹੱਕ ਵਿੱਚ ਵੋਟਾ ਨੂੰ ਭੁਗਤਾਇਆ ਹੈ।ਉਹਨਾਂ ਨੇ ਅੱਗੇ ਕਿਹਾ ਕਿ ਵਰਕਰ ਹਮੇਸ਼ਾ ਹੀ ਕਾਂਗਰਸ ਪਾਰਟੀ ਦੀ ਰੀੜ ਦੀ ਹੱਡੀ ਰਹੇ ਹਨ ਅਤੇ ਇਹਨਾਂ ਵੱਲੋਂ ਕੀਤੇ ਗਏ ਅਣਥੱਕ ਕੰਮਾਂ ਨੂੰ ਕਦੀ ਵੀ ਅਣਗੋਲਿਆ ਨਹੀ ਸਕਦਾ ਉਹਨਾਂ ਨੇ ਉਚੇਚੇ ਤੌਰ ਤੇ ਕਿਹਾ ਕਿ ਚੋਣ ਨਤੀਜਿਆ ਤੋਂ ਬਾਦ ਕਾਂਗਰਸ ਪਾਰਟੀ ਇੱਕ ਵੱਡੇ ਬਹੁਮਤ ਨਾਲ ਸਰਕਾਰ ਬਣਾਏਗੀ।ਇਸ ਮੌਕੇ ਕੇ.ਕੇ ਸ਼ਰਮਾ ਅਤੇ ਕੇ.ਕੇ ਸਹਿਗਲ ਮੀਟਿੰਗ ਨੂੰ ਸਫਲ ਬਣਾਉਣ ਲਈ ਸਮੂਹ ਵਰਕਰਾ ਅਤੇ ਕਾਂਗਰਸੀ ਅਹੁੱਦੇਦਾਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।ਇਸ ਮੋਕੇ,ਯੋਗਿੰਦਰ ਯੋਗੀ,ਹਰਦੇਵ ਬੱਲੀ,ਨਰਿੰਦਰ ਪੱਪਾ,ਹਨੀ ਆਨੰਦ,ਰਾਜੇਸ਼ ਮੰਡੋਰਾ,ਮੁਨੀਸ਼ ਜ਼ੋਲਟਾ,ਬਿੱਟੁ ਜਲੋਟਾ,ਵਿਜੇ ਕਨੋਜੀਆ,ਜ਼ਸਵਿੰਦਰ ਜੁਲਕਾ,ਜ਼ਸਬੀਰ ਕੌਰ,ਸਵੀਟੀ ਜੀ, ਮਿੰਟੂ ਵਰਮਾ, ਅਮਰਜੀਤ ਅੰਬੀ,ਤਲਵਿੰਦਰ ਲੱਕੀ,ਕਵਲਜੀਤ ਕਪੂਰ,ਸੁਖਵਿੰਦਰ ਸੋਨੂੰ,ਸਤਪਾਲ ਮੰਡੋਰਾ,ਅਮਰਜੀਤ ਰਾਜੂ,ਅਸ਼ਵਨੀ ਕੁਮਾਰ,ਗੁਰਬਚਨ ਸਹਿਗਲ, ਗਰੀਬ ਮੱਟੂ,ਪੱਪੂ ਸਾਉਂਡ ਵਾਲਾ,ਜਪਿੰਦਰ ਗੀਨੂੰ,ਰਵਿੰਦਰ ਰਵੀ,ਬੀਨਾ ਮਹਿੰਦਰੂ,ਗੋਲਡੀ, ਘਨੱਈਆ,ਦਲੀਪ ਛੋਕਰ,ਭੁਪਿੰਦਰ ਗੁਪਤਾ,ਹਰਵਿੰਦਰ ਪਰਾਸ਼ਰ,ਵਿਜੇ ਸ਼ਰਮਾ,ਗਗਨ ਗਰਗ,ਕੁਸ਼ ਸੇਠ,ਚੰਦੀਪ ਮੰਡੋਰਾ,ਦਰਸ਼ਨ ਸਿੰਘ ਮਾਨ,ਏਕਜੋਤ ਸਿੰਘ,ਸਿਮਰਨ ਭਲਵਾਨ,ਜਸ਼ਨਪ੍ਰੀਤ ਸਿੰਘ,ਕਵਲਜੀਤ ਰੰਧਾਵਾ,ਅਮਿਤ ਵਰਮਾ ਸੀ.ਏ,ਹਰਪਾਲ ਸਿੰਘ ਸੇਠੀ,ਮਨਸ਼ਾਂਤ ਸੇਠੀ,ਸ਼ਵਿੰਦਰ ਕੋਰ ਜੁਲਕਾ ਅਤੇ ਮੀਡੀਆ ਸੈਲ ਦੇ ਚੇਅਰਮੈਨ ਜ਼ਸਵਿੰਦਰ ਜੁਲਕਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਅਤੇ ਅਹੁਦੇਦਾਰ ਸ਼ਾਮਿਲ ਸਨ।

Leave a Reply

Your email address will not be published. Required fields are marked *