ਦੇਸ਼-ਵਿਦੇਸ਼ਪੰਜਾਬ

ਦਿੱਲੀ ਕਮੇਟੀ ‘ਚ ਕੰਮ ਕਰਨ ਵਾਲੀ ਟੀਮ ਦੀ ਹੋਵੇਗੀ ਬੇਮਿਸਾਲ ਜਿੱਤ- ਮਨਜਿੰਦਰ ਸਿੰਘ ਸਿਰਸਾ

ਸਿਰਸਾ ਨੂੰ ਚੋਣ ਮੁਹਿੰਮ ‘ਚ ਮਿਲਿਆ ਔਰਤਾਂ ਦਾ ਵੱਡੇ ਪੱਧਰ ‘ਤੇ ਸਮਰਥਨ
ਦਿੱਲੀ 15 ਫਰਵਰੀ (ਅਸ਼ੋਕ ਵਾਸ਼ਿਸ਼ਠ/ਮਧੂਸਾਰ ਬਿਊਰੋ)
ਦਿੱਲੀ ਸਿੱਖ ਗੁਰਦੁਆਰਾ ਪ+ਬੰਧਕ ਕਮੇਟੀ ਦੀਆਂ ਚੋਣਾਂ ‘ਚ ਸਥਾਨਿਕ ਸਿੱਖ ਸੰਗਤਾਂ ਵੱਲੋਂ ਨਾਂਹ-ਪੱਖੀ ਸੋਚ ਰੱਖਣ ਵਾਲੇ ਵਿਅਕਤੀਆਂ ਨੂੰ ਦੂਸਰੀ ਵਾਰ ਹਾਰ ਦੇ ਕੇ ਨਕਾਰਿਆ ਜਾਵੇਗਾ ਅਤੇ ਹਾਂਪੱਖੀ ਸੋਚ ਰੱਖਕੇ ਕੰਮ ਕਰਨ ਵਾਲੀ ਟੀਮ ਨੂੰ ਵੱਡੀ ਜਿੱਤ ਮਿਲੇਗੀ।

ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਾਰਟੀ ਦੇ ਮੁੱਖ ਬੁਲਾਰੇ ਸ+. ਮਨਜਿੰਦਰ ਸਿੰਘ ਸਿਰਸਾ ਸਲਾਹਕਾਰ ਉਪ ਮੁੱਖ ਮੰਤਰੀ ਪੰਜਾਬ ਨੇ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਵੱਲੋਂ ਆਪਣੇ ਹਲਕੇ ਵਾਰਡ ਨੰ: 9 ਪੰਜਾਬੀ ਬਾਗ ‘ਚ ਮੀਟਿੰਗਾਂ ਕਰਕੇ ਅਤੇ ਘਰ-ਘਰ ਜਾ ਕੇ ਵੋਟਰਾਂ ਨਾਲ ਸੰਪਰਕ ਬਣਾਉਣ ਮੌਕੇ ਸਥਾਨਿਕ ਸਿੱਖ ਸੰਗਤਾਂ ਵੱਲੋਂ ਵਿਸ਼ਵਾਸ ਦਵਾਇਆ ਜਾ ਰਿਹਾ ਹੈ ਸਿੱਖ ਵੋਟਰਾਂ ਨੇ ਫੈਸਲਾ ਕੀਤਾ ਹੈ ਇਹਨਾਂ ਚੋਣਾਂ ਵਿਚ ਵੋਟ ਦੇਣ ਦਾ ਅਧਾਰ ਕੇਵਲ ‘ਤੇ ਕੇਵਲ ਕੰਮ ਨੂੰ ਬਣਾਇਆ ਜਾਵੇਗਾ।
ਸਿਰਸਾ ਨੇ ਆਪਣੀ ਟੀਮ ਨਾਲ ਚੋਣ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਪੰਜਾਬੀ ਬਾਗ ਅਪਾਰਟਮੈਂਟ, ਪੰਜਾਬੀ ਬਾਗ ਐਕਸਟੈਂਸ਼ਨ, ਪੰਜਾਬੀ ਬਾਗ ਪੱਛਮੀ ਆਦਿ ਵਿਚ ਚੋਣ ਪ+ਚਾਰ ਕੀਤਾ। ਪੰਜਾਬੀ ਬਾਗ ਐਕਸਟੈਂਸ਼ਨ ਦੇ ਬਹੁਤ ਸਾਰੇ ਪਰਿਵਾਰਾਂ ਨੇ ਸ+. ਮਨਜਿੰਦਰ ਸਿੰਘ ਸਿਰਸਾ ਨੂੰ ਇਸ ਚੋਣ ਲਈ ਪੂਰਨ ਸਮੱਰਥਨ ਦੇਣ ਦਾ ਭਰੋਸਾ ਦਿੱਤਾ। ਇਹਨਾਂ ਇਲਾਕਿਆਂ ਵਿਚ ਚੋਣ ਪ੍ਰਚਾਰ ਕਰਨ ਮੌਕੇ ਸਥਾਨਿਕ ਸਿੱਖ ਸੰਗਤ ਵੱਲੋਂ ਸ+. ਸਿਰਸਾ ਦਾ ਫੁੱਲਾਂ ਦੇ ਹਾਰ ਪਾ ਕੇ ਅਤੇ ਸਿਰਪਾਉ ਦੇ ਕੇ ਸਵਾਗਤ ਕੀਤਾ। ਸਿਰਸਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਮੌਕੇ ਵੱਡਾ ਹੁੰਗਾਰਾ ਮਿਲਿਆ ਜਦੋਂ ਸਿੱਖ ਬੀਬੀਆਂ ਨੇ ਵੱਡੀ ਗਿਣਤੀ ਵਿਚ ਸਿਰਸਾ ਦੀ ਚੋਣ ਮੁਹਿੰਮ ਵਿਚ ਸਮੂਲੀਅਤ ਕੀਤੀ ਅਤੇ ਉਹਨਾਂ ਨੇ ਸਿਰਸਾ ਨੂੰ ਜਿਤਾਉਣ ਦਾ ਭਰੋਸਾ ਦਿੱਤਾ।
ਸਿਰਸਾ ਨੇ ਇਸ ਮੌਕੇ ਸਿੱਖ ਸੰਗਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅੱਜ ਤੁਸੀ ਲੇਖਾ-ਜੋਖਾ ਕਰਨਾ ਹੈ ਜੋ ਸਾਨੂੰ 4 ਸਾਲ ਪਹਿਲਾਂ ਦਿੱਲੀ ਦੇ ਗੁਰਦੁਆਰਾ ਸਹਿਬਾਨ ਦੀ ਸਾਂਭ ਸੰਭਾਲ ਲਈ ਸੇਵਾ ਕਰਨ ਦਾ ਮੌਕਾ ਦਿੱਤਾ ਸੀ ਉਸ ਕਾਰਜਕਾਲ ‘ਚ ਸਾਡੀ ਟੀਮ ਨੇ ਕੀ ਕੰਮ ਕੀਤੇ ਹਨ। ਉਹਨਾਂ ਸੰਗਤਾਂ ਨੂੰ ਆਪਣੇ 4 ਸਾਲ ਦੇ ਕਾਰਜਕਾਲ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਾਰਮਿਕ ਕੰਮਾਂ ਤੋਂ ਲੈ ਕੇ ਸਿੱਖ ਇਤਿਹਾਸ, ਵਿਰਾਸਤ, ਵਿਦਿਅਕ ਖੇਤਰ, ਸਮਾਜ ਭਲਾਈ ਆਦਿ ਖੇਤਰਾਂ ‘ਚ ਕਮੇਟੀ ਨੇ ਬਹੁਤ ਵੱਡੇ ਪੱਧਰ ‘ਤੇ ਕੰਮ ਕੀਤੇ ਹਨ। ਵਿਦਿਅਕ ਖੇਤਰ ‘ਚ ਬੰਦ ਪਏ ਸਿੱਖ ਸਕੂਲਾਂ ਨੂੰ ਮੁੜ ਆਰੰਭ ਕੀਤਾ, ਖਾਲਸਾ ਕਾਲਜਾਂ ਤੇ ਸਕੂਲਾਂ ਨੂੰ ਘੱਟ ਗਿਣਤੀ ਸੰਸਥਾਵਾਂ ਦਾ ਦਰਜਾ ਦਿਵਾਇਆ, ਸਿੱਖ ਵਿਦਿਆਰਥੀਆਂ ਲਈ 50 ਫ਼ੀਸਦੀ ਸੀਟਾਂ ਰਾਖਵੀਆਂ ਕੀਤੀਆਂ, ਮਨਿਊਰਟੀ ਸਕੀਮ ਅਧੀਨ ਸਿੱਖ ਵਿਦਿਆਰਥੀਆਂ ਨੂੰ 129 ਕਰੋੜ ਰੁਪਏ ਦਿਵਾਏ, ਗੁਰੂ ਹਰਿਕਿ+ਸ਼ਨ ਪਬਲਿਕ ਸਕੂਲਾਂ ਦੇ ਪ੍ਰਬੰਧ ਦਾ ਕੇਂਦਰੀ ਕਰਨ ਕਰਕੇ ਗੋਲਡਨ ਜੁਬਲੀ ਮਨਾਈ ਅਤੇ ਸਟਾਫ਼ ਮੈਂਬਰਾਂ ਲਈ 6ਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਲਾਗੂ ਕੀਤੀਆਂ। ਇਹ ਮਾਣ ਦਿੱਲੀ ਦੀਆਂ ਸਿੱਖ ਸੰਗਤਾਂ ਦੇ ਹਿੱਸੇ ਆਇਆ ਹੈ ਸ਼ਕ ਦਿੱਲੀ ਕਮੇਟੀ ਦੇ ਯਤਨਾਂ ਸਦਕਾ ਲਾਲ ਕਿਲ੍ਹੇ ‘ਤੇ ਹਰ ਸਾਲ ਦਿੱਲੀ ਫ਼ਤਿਹ ਦਿਵਸ ਮਨਾਉਣ ਦੀ ਪਰੰਪਰਾ ਆਰੰਭ ਕੀਤੀ, ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਕੌਮਾਂਤਰੀ ਪੱਧਰ ‘ਤੇ ਮਨਾਇਆ ਗਿਆ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਵੇਂ ਪ੍ਰਕਾਸ਼ ਪੁਰਬ ਸੰਬੰਧੀ ਇੰਡੀਆਂ ਗੇਟ ‘ਤੇ ਪਹਿਲੀ ਵਾਰ ਧਾਰਮਿਕ ਸਮਾਗਮ ਕਰਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਸਿੱਖ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਇਆ। ਸਿਰਸਾ ਨੇ ਦਿੱਲੀ ਦੀਆਂ ਸੰਗਤਾਂ ਕੋਲੋਂ ਆਪਣੀ ਟੀਮ ਲਈ ਕੰਮਾਂ ਦੇ ਅਧਾਰ ‘ਤੇ ਵੋਟ ਦੀ ਮੰਗ ਕਰਦੇ ਹੋਏ ਵਿਸ਼ਵਾਸ ਪ੍ਰਗਟ ਕੀਤਾ ਕਿ ਇਹਨਾਂ ਚੋਣਾਂ ਵਿਚ ਇਕ ਵਾਰ ਮੁੜ ਸ਼੍ਰੋਮਣੀ ਅਕਾਲੀ ਦਲ ਦੀ ਟੀਮ ਨੂੰ ਵੱਡੀ ਜਿੱਤ ਮਿਲੇਗੀ ਅਤੇ ਪੰਥ ਵਿਰੋਧੀ ਸ਼ਕਤੀਆਂ ਨੂੰ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਉਹਨਾਂ ਨਾਲ ਅਮਰਜੀਤ ਸਿੰਘ ਬਿੰਦਰਾ, ਗੁਰਵਿੰਦਰਪਾਲ ਸਿੰਘ, ਆਇਆ ਸਿੰਘ ਵਧਾਵਨ, ਮਨਦੀਪ ਸਿੰਘ ਸਾਹਨੀ, ਇੰਦਰਮੋਹਨ ਸਿੰਘ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਅਤੇ ਹਰਵਿੰਦਰ ਸਿੰਘ ਆਦਿ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *