ਪਟਿਆਲਾ

ਖਾਲਸਾ ਕਾਲਜ, ਪਟਿਆਲਾ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਇੱਕ ਰੋਜ਼ਾ ਲੈਕਚਰ ਸੀਰੀਜ਼ ਦਾ ਆਯੋਜਨ

ਪਟਿਆਲਾ (ਮਧੂਸਾਰ ਬਿਊਰੋ)
ਖ਼ਾਲਸਾ ਕਾਲਜ, ਪਟਿਆਲਾ ਦੇ ਬਾਇਓਟੈਕਨਾਲੋਜੀ ਵਿਭਾਗ ਵੱਲੋਂ ਇੱਕ ਰੋਜ਼ਾ ਲੈਕਚਰ ਸੀਰੀਜ਼ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਡਾ. ਰਜਿੰਦਰ ਕੁਮਾਰ, ਡਾਇਰੈਕਟਰ, ਲੈਬ ਅਤੇ ਰਿਸਰਚ ਸੈਂਟਰ ਪਾਨੀਪਤ ਅਤੇ ਡਾ. ਅਨੂਪ ਵਰਮਾ, ਥਾਪਰ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ।

ਡਾ. ਰਜਿੰਦਰ ਕੁਮਾਰ ਨੇ ਕਿਹਾ ਕਿ ਬਾਇਓਟੈਕਨਾਲੋਜੀ ਵਿਸ਼ੇ ਦਾ ਗਿਆਨ ਅੱਜ ਦੇ ਸਮੇਂ ਦੀ ਲੋੜ ਹੈ। ਉਹਨਾਂ ਨੇ ਅਜਿਹੇ ਖੇਤਰਾਂ ਬਾਰੇ ਦੱਸਿਆ ਜਿੱਥੇ ਬਾਇਓਟੈਕਨਾਲੋਜੀ ਦਾ ਇਸਤੇਮਾਲ ਕਰਕੇ ਲੱਖਾਂ ਲੋਕਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਜਾਂਦਾ ਹੈ। ਉਹਨਾਂ ਨੇ ਵਾਤਾਵਰਣ ਦੀ ਸਫਾਈ ਵਿੱਚ ਬਾਇਓਟੈਕਨਾਲੋਜੀ ਦੇ ਯੋਗਦਾਨ ਦਾ ਵਰਨਣ ਵੀ ਕੀਤਾ। ਡਾ. ਅਨੂਪ ਵਰਮਾ ਨੇ ”ਫਰਮੈਨਟਰ” ਬਾਰੇ ਜਾਣਕਾਰੀ ਦਿੰਦਿਆਂ ਉਸਦੇ ਅਕਾਰ ਅਤੇ ਇਸਤੇਮਾਲ ਬਾਰੇ ਦੱਸਿਆ। ਉਹਨਾਂ ਨੇ ਕਿਹਾ ਕਿ ਅੱਜ ਦਾ ਯੁੱਗ ਅੰਤਰ ਖੇਤਰੀ ਯੁੱਗ ਹੈ ਅਤੇ ਬਹੁਤ ਸਾਰੇ ਖੇਤਰ ਜਿਵੇਂ ਕਿ ਸਿਵਿਲ ਇੰਜਿਨੀਅਰਿੰਗ ਅਤੇ ਮਕੈਨੀਕਲ ਇੰਜਿਨੀਅਰਿੰਗ ਵਰਗੇ ਖੇਤਰ ਬਾਇਓਟੈਕਨਾਲੋਜੀ ਖੇਤਰ ਨਾਲ ਮਿਲਕੇ ਨਵੀਆਂ ਖੋਜਾਂ ਕਰ ਰਹੇ ਹਨ। ਉਹਨਾਂ ਨੇ ਆਪਣੇ ਲੈਕਚਰ ਦੌਰਾਨ ਵਿਦਿਆਰਥੀਆਂ ਨੂੰ ਅਗਾਂਹ ਵਧੂ ਖੋਜੀ ਸੋਚ ਰੱਖਣ ਦੀ ਵੀ ਪ੍ਰੇਰਣਾ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕਿਹਾ ਕਿ ਬਾਇਓਟੈਕਨਾਲੋਜੀ ਵਿਸ਼ੇ ਦਾ ਘੇਰਾ ਬਹੁਤ ਵਿਸ਼ਾਲ ਹੈ ਅਤੇ ਇਸ ਵਿਸ਼ੇ ਦਾ ਡੂੰਘਾ ਅਧਿਐਨ ਵਿਦਿਆਰਥੀਆਂ ਨੂੰ ਵਿਸ਼ੇ ਬਾਰੇ ਪਰਪੱਕ ਜਾਣਕਾਰੀ ਦਿੰਦਾ ਹੈ। ਡਾ. ਉੱਭਾ ਨੇ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਵੀ ਕੀਤੀ।
ਡਾ. ਨਿਪੁੰਨਜੋਤ ਕੌਰ, ਮੁਖੀ ਬਾਇਓਟੈਕਨਾਲੋਜੀ ਵਿਭਾਗ ਨੇ ਮਹਿਮਾਨਾਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਕਿਹਾ ਕਿ ਅਜਿਹੀਆਂ ਐਕਸਟੈਂਸ਼ਨ ਗਤੀਵਿਧੀਆਂ ਵਿਦਿਆਰਥੀਆਂ ਦੀ ਵਿਸ਼ੇ ਵਿੱਚ ਰੁਚੀ ਵਧਾਉਂਦੀਆਂ ਹਨ।
ਡਾ. ਸਰਬਜੀਤ ਸਿੰਘ ਆਹਲੂਵਾਲੀਆ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਾਇਓਟੈਕਨਾਲੋਜੀ ਵਿਭਾਗ ਦੇ ਬੀ.ਐਸ.ਸੀ. ਭਾਗ ਪਹਿਲਾ, ਦੂਜਾ ਅਤੇ ਤੀਜਾ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਹਾਜ਼ਰ ਰਹੇ।

Leave a Reply

Your email address will not be published. Required fields are marked *