ਫੀਲਡ ਕਾਮਿਆਂ ਵਲੋਂ ਖਜਾਨਾ ਦਫਤਰ ਅੱਗੇ ਧਰਨਾ
ਪਟਿਆਲਾ (ਕੰਵਰ ਬੇਦੀ/ਮਧੂਸਾਰ ਬਿਊਰੋ)
ਪੀ.ਡਬਲਿਯੂ.ਡੀ. ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਜੋਨ ਪਟਿਆਲਾ ਵਲੋਂ ਖਜਾਨਾ ਦਫਤਰ ਵਲੋਂ ਪੱਖਪਾਤੀ ਰਵਈਏ ਦੇ ਖਿਲਾਫ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਦਰਸ਼ਨ ਬੇਲੂਮਾਜਰਾ, ਜਸਬੀਰ ਖੋਖਰ, ਛੱਜੂ ਰਾਮ, ਦਰਸ਼ਨ ਰੌਂਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਖਜਾਨਾ ਦਫਤਰ ਤੇ ਲਾਈ ਅਣ ਐਲਾਨੀ ਰੋਕ ਖਤਮ ਕੀਤੀ ਜਾਵੇ।
ਉਨ੍ਹਾਂ ਮੰਗ ਕੀਤੀ ਕਿ ਜਿਲ੍ਹੇ ਸੰਗਰੂਰ ਦੀ ਤਰਜ ਤੇ ਪਟਿਆਲਾ ਜਿਲੇ ਦੇ ਸਮੁੱਚੇ ਮੁਲਾਜਮਾਂ ਨੂੰ ਡੀ.ਏ., ਤਨਖਾਹ ਅਤੇ ਹੋਰ ਅਦਾਇਗੀਆਂ ਤੁਰੰਤ ਕੀਤੀਆਂ ਜਾਣ।
ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਿਸ਼ਨ ਕਲਵਾਣੂ, ਲਖਵਿੰਦਰ ਪਟਿਆਲਾ, ਪਵਨ ਪਾਤੜਾ, ਗੁਰਮੀਤ ਪਟਿਆਲਾ ਨੇ ਕਿਹਾ ਕਿ ਜਿਨ੍ਹਾਂ ਮੁਲਾਜਮਾਂ ਦੇ ਹਾਈ ਕੋਰਟ ਦੇ ਹੁਕਮਾਂ ਸਦਕਾ ਜੀ.ਪੀ.ਐਫ. ਦੇ ਖਾਤੇ ਖੁੱਲ ਗਏ ਹਨ ਉਨ੍ਹਾਂ ਦੇ ਸੀ.ਪੀ.ਐਫ. ਵਿੱਚ ਜਮ੍ਹਾਂ ਫੰਡ ਤੁਰੰਤ ਰੀਫੰਡ ਕੀਤੇ ਜਾਣ। ਬਕਾਇਆ ਵਰਦੀਆਂ ਦੀ ਅਦਾਇਗੀ ਕੀਤੀ ਜਾਵੇ ਅਤੇ ਛੇਵੇ ਤਨਖਾਹ ਕਮਿਸ਼ਨ ਦੀ ਰਿਪੋਰਟ ਨਾ ਆਉਣ ਕਾਰਨ ਸਮੁੱਚੇ ਮੁਲਾਜਮਾਂ ਨੂੰ 15% ਅੰਤਿਮ ਰਲੀਫ ਦਿੱਤੀ ਜਾਵੇ। ਵੱਖ-ਵੱਖ ਵਿਭਾਗਾ ਵਿੱਚ ਕੰਮ ਕਰਦੇ ਦਿਹਾੜੀਦਾਰ ਕੰਟਰੈਕਟ, ਥਰੂ ਕੰਟਰੈਕਟ ਆਦਿ ਮੁਲਾਜਮਾਂ ਨੂੰ ਬਿਨ੍ਹਾਂ ਸ਼ਰਤ ਰੈਗੂਲਰ ਕੀਤਾ ਜਾਵੇ।
ਮੁਲਾਜਮ ਆਗੂਆਂ ਨੇ ਚੇਤਾਵਨੀ ਭਰੇ ਲਹਿਜੇ ਨਾਲ ਕਿਹਾ ਕਿ ਜੇਕਰ ਖਜਾਨਾ ਦਫਤਰ ਵਲੋਂ ਅਦਾਇਗੀਆਂ ਨਾ ਕੀਤੀਆਂ ਗਈਆਂ ਤਾਂ 16 ਮਾਰਚ ਨੂੰ ਜਿਲ੍ਹੇ ਪਟਿਆਲੇ ਦੇ ਮੁਲਾਜਮ ਖਜਾਨਾ ਦਫਤਰ ਅੱਗੇ ਵਿਸ਼ਾਲ ਰੋਸ ਧਰਨਾ ਦੇਣ ਉਪਰੰਤ ਰਸਤਾ ਜਾਮ ਕਰਨ ਲਈ ਮਜਬੂਰ ਹੋਣਗੇ। ਅੱਜ ਦੀ ਇਕੱਤਰਤਾ ਨੂੰ ਹੋਰਨਾ ਤੋਂ ਇਲਾਵਾ ਲਖਵਿੰਦਰ ਘਨੌਰ, ਹਰੀ ਰਾਮ ਨਿੱਕਾ, ਕੁਲਦੀਪ ਘੱਗਾ, ਤਰਲੋਚਨ ਸਿੰਘ ਸਰਹਿੰਦ, ਹਰਵੀਰ ਸੁਨਾਮ, ਮਨਮੋਹਨ ਸਿੰਘ ਖਮਾਣੋ, ਹਰਪ੍ਰੀਤ ਸਿੰਘ ਅਮਲੋਹ, ਹਰਦੇਵ ਸਿੰਘ ਸਮਾਣਾ, ਅਮਰਨਾਥ ਨਾਰੜੂ, ਨਰੇਸ਼ ਕੁਮਾਰ ਦੇਦੜਾ, ਨਾਥ ਸਿੰਘ ਬੁਜਰਕ, ਜਸਵਿੰਦਰ ਸੌਜਾ, ਮਾਨ ਸਿੰਘ, ਹਰਭਜਨ ਸਿੰਘ ਲਾਡੀ, ਪ੍ਰਕਾਸ਼ ਸਿੰਘ ਆਦਿ ਮੁਲਾਜਮਾਂ ਨੇ ਸੰਬੋਧਨ ਕਰਦਿਆਂ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।

