ਪੰਜਾਬ

ਸਾਡਾ ਏਜੰਡਾ ਸਿਰਫ ਤੇ ਸਿਰਫ ਹਾਂ-ਪੱਖੀ : ਮਨਜਿੰਦਰ ਸਿੰਘ ਸਿਰਸਾ

-ਸਿੱਖ ਨੌਜਵਾਨ ਪੀੜ•ੀ ਨੂੰ ਸਿੱਖ ਇਤਿਹਾਸ ਨਾਲ ਜੋੜਨਾ ਸਾਡਾ ਮੁੱਖ ਮਕਸਦ
-ਕਿਹਾ ; ਸਰਨਾ ਗਰੁੱਪ ਕੋਲ ਸਿਵਾਏ ਕੂੜ ਪ੍ਰਚਾਰ ਦੇ ਏਜੰਡੇ ਤੋਂ ਕੁੱਝ ਵੀ ਨਹੀਂ
-ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਟੀਚਾ
ਨਵੀਂ ਦਿੱਲੀ/ਪਟਿਆਲਾ/ਕੰਵਰ ਬੇਦੀ/ਮਧੂਸਾਰ ਬਿਊਰੋ
“ਸਾਡਾ ਏਜੰਡਾ ਪਾਜ਼ੇਟਿਵ ਹੈ, ਅਸੀਂ ਸੰਗਤ ਦੀ ਸੇਵਾ ਕੀਤੀ ਹੈ ਅਤੇ ਸੇਵਾ ਕਰਦੇ ਰਹਾਂਗੇ। ਅਸੀਂ ਕੇਵਲ ਧਰਮ ਦੀ ਗੱਲ ਕਰਨੀ ਹੈ, ਸਿੱਖ ਪਰਿਵਾਰਾਂ ਦੇ ਬੱਚਿਆਂ ਨੂੰ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਸਿੱਖ ਇਤਿਹਾਸ ਨਾਲ ਜੋੜਨ ਲਈ ਉਪਰਾਲੇ ਜਾਰੀ ਰੱਖਣੇ ਹਨ ਅਤੇ ਸਿੱਖ ਨੌਜਵਾਨਾਂ ਨੂੰ ਧਰਮ ਤੇ ਸਿੱਖ ਇਤਿਹਾਸ ਨਾਲ ਜੋੜ ਕੇ ਰੱਖਣਾ ਸਾਡਾ ਮੁੱਖ ਮਕਸਦ ਹੈ।

ਇਨ•ਾਂ ਵਿਚਾਰਾਂ ਦਾ ਪ੍ਰਗਟਾਵਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜ਼ੂਦਾ ਜਨਰਲ ਸਕੱਤਰ ਤੇ ਪੰਜਾਬੀ ਬਾਗ ਦੇ ਵਾਰਡ ਨੰਬਰ 9 ਤੋਂ ਨੌਜਵਾਨ ਉਮੀਦਵਾਰ ਮਨਜਿੰਦਰ ਸਿੰਘ ਸਿਰਸਾ ਨੇ ਕਰਦਿਆਂ ਨੇ ਕਿਹਾ ਕਿ ਅਸੀਂ ਵਿਰੋਧੀਆਂ ਦੀ ਤਰ•ਾਂ ਦੂਸ਼ਣਬਾਜ਼ੀ ਦੀ ਸੌੜੀ ਰਾਜਨੀਤੀ ਕਰਨ ਨਹੀਂ ਆਏ ਸਗੋਂ ਪਿਛਲੇ 4 ਸਾਲਾਂ ਦੀ ਤਰ•ਾਂ ਇਸ ਵਾਰ ਵੀ ਅਸੀਂ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਦੁਨੀਆਂ ਭਰ ਵਿਚ ਪੇਸ਼ ਕਰਨ ਦੇ ਉਪਰਾਲੇ ਕਰਨ ਵਿਚ ਵਿਸਵਾਸ਼ ਰੱਖਦੇ ਹਾਂ। ਉਨ•ਾਂ ਕਿਹਾ ਕਿ ਅਸੀਂ ਤਾਂ ਸਿੱਖ ਸੰਗਤ ਵਿਚ ਇਕਜੁੱਟਤਾ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਦੀ ਗੱਲ ਕਰਦੇ ਹਾਂ ਜਦੋਂ ਕਿ ਸਾਡਾ ਵਿਰੋਧੀ ਸਰਨਾ ਗਰੁੱਪ ਸਿੱਖ ਕੌਮ ਨੂੰ ਵੰਡਣ ਵਾਲੀਆਂ ਸਿੱਖ ਵਿਰੋਧੀ ਤਾਕਤਾਂ ਨਾਲ ਮਿਲ ਕੇ ਪੰਥ ਦਾ ਲਗਤਾਰ ਨੁਕਸਾਨ ਕਰ ਰਿਹਾ ਹੈ। ਸਿੱਖ ਸੰਗਤ ਨੂੰ ਸਰਨਾ ਗਰੁੱਪ ਦੀਆਂ ਪੰਥ ਵਿਰੋਧੀ ਗੁੱਝੀਆਂ ਚਾਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ। ਉਨ•ਾਂ ਨੇ ਭਰੋਸਾ ਜਿਤਾਇਆ ਕਿ ਸਿੱਖ ਨੌਜਵਾਨ ਸਾਡੇ ਪਾਜ਼ੇਟਿਵ ਏਜੰਡੇ ਨੂੰ ਹਾਂ-ਪੱਖੀ ਹੁੰਗਾਰਾ ਦੇਣਗੇ। ਉਨ•ਾਂ ਇਸ ਗੱਲ ਦਾ ਦੁੱਖ ਵੀ ਪ੍ਰਗਟ ਕੀਤਾ ਕਿ ਉਨ•ਾਂ ਦੇ ਵਿਰੋਧੀ ਸੌੜੇ ਅਤੇ ਨੀਵੇਂ ਪੱਧਰ ਦੇ ਹੱਥਕੰਡਿਆਂ ਉਤੇ ਉਤਰ ਆਏ ਹਨ ਅਤੇ ਸਿੱਖ ਸਮਾਜ ਨੂੰ ਮੁੜ ਵੰਡਣ ਦੀਆਂ ਕੌਝੀਆਂ ਚਾਲਾਂ ਚੱਲ ਰਹੇ ਹਨ।
ਅੱਜ ਆਪਣੇ ਡੋਰ-ਟੂ-ਡੋਰ ਪ੍ਰੋਗਰਾਮਾਂ ਮੌਕੇ ਸ਼ਿਵਾ ਜੀ ਪਾਰਕ ਅਤੇ ਪੱਛਮ ਪੁਰੀ ਖੇਤਰਾਂ ਵਿਚ ਸਿੱਖ ਸੰਗਤਾਂ ਨੂੰ ਸੰਬੋਧਨ ਦੌਰਾਨ ਨੌਜਵਾਨ ਸਿੱਖ ਆਗੂ ਸਿਰਸਾ ਨੇ ਸਰਨਾ ਕਮੇਟੀ ਦੇ ਕਾਰਜਕਾਲ ਦੌਰਾਨ ਸਿੱਖ ਸੰਸਥਾਵਾਂ ਦੇ ਹੋਏ ਨੁਕਸਾਨ ਅਤੇ ਪਾਈਆਂ ਗਈਆਂ ਗਲਤ ਪਿਰਤਾਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਸਰਨਾ ਗਰੁੱਪ ਦੀਆਂ ਪ੍ਰਾਪਤੀਆਂ ਨਾ-ਮਾਤਰ ਅਤੇ ਨਾਕਾਮੀਆਂ ਅਣਗਿਣਤ ਹਨ। ਸਰਨਾ ਭਰਾਵਾਂ ਨੇ 2-2 ਸ਼ਹੀਦੀ ਪੁਰਬ, 2-2 ਸੰਗਰਾਂਦਾ ਮਨਾ ਕੇ ਸਿੱਖ ਸਮਾਜ ਨੂੰ ਵੰਡਣ ਦੀਆਂ ਸਾਜਿਸ਼ਾਂ ਰਚੀਆਂ। 84 ਦੇ ਸਿੱਖ ਕਤਲੇਆਮ ਦੀ ਯਾਦਗਾਰ ਦਾ ਲਗਾਤਾਰ ਵਿਰੋਧ ਕਰਨਾ, ਦੰਗਾ ਪੀੜਿਤ ਬੀਬੀਆਂ ਨੂੰ ਮੰਦਾ ਬੋਲਣਾ ਅਤੇ 84 ਕਤਲੇਆਮ ਦੇ ਮੁੱਖ ਦੋਸ਼ੀ ਸੱਜਣ ਕੁਮਾਰ ਦੇ ਭਰਾ ਦੀ ਵੋਟਾਂ ਵਿਚ ਖੁੱਲ• ਕੇ ਮਦਦ ਕਰਨਾ, ਬਾਲਾ ਸਾਹਿਬ ਹਸਪਤਾਲ ਨੂੰ ਆਪਣੇ ਹਿੱਤਾਂ ਲਈ ਨਿੱਜੀ ਕੰਪਨੀ ਨੂੰ ਵੇਚਣਾ, ਦਸਮ ਗ੍ਰੰਥ ਦੀ ਬਾਣੀ ਉਤੇ ਦਿੱਲੀ ਵਿਚ ਪਾਬੰਦੀ ਲਗਾਉਣੀ, ਸਿੱਖ ਪੰਥ ਦੇ ਮਹਾਨ ਕੀਰਤਨੀਏ ਅਤੇ ਕਥਾ ਵਾਚਕਾਂ ਨੂੰ ਕੀਰਤਨ ਤੇ ਕਥਾ ਕਰਨ ਦੀ ਆਗਿਆ ਨਾ ਦੇਣੀ ਅਤੇ ਸਿੱਖਾਂ ਦੀ ਦੁਸ਼ਮਣ ਜਮਾਤ ਕਾਂਗਰਸ ਦੇ ਲੀਡਰਾਂ ਨੂੰ ਸਿੱਖ ਦੀਆਂ ਧਾਰਮਿਕ ਸਟੇਜਾਂ ਉਤੇ ਬੁਲਾ ਕੇ ਸਨਮਾਨਿਤ ਕਰਨਾ ਆਦਿ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਸਰਨਾ ਗਰੁੱਪ ਕਦੇ ਵੀ ਸਿੱਖਾਂ ਦਾ ਹਮਾਇਤੀ ਨਹੀਂ ਹੋ ਸਕਦਾ।
ਸਿਰਸਾ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ ਦੱਸਿਆ ਕਿ ਸਾਡੇ ਵਿਰੋਧੀਆਂ ਕੋਲ ਸਾਡੇ ਖਿਲਾਫ ਕੋਈ ਵੀ ਮੁੱਦਾ ਨਹੀਂ ਹੈ ਸਗੋਂ ਸਰਨਾ ਗਰੁੱਪ ਦੇ ਕਈ ਸਮਰੱਥਕ ਵੀ ਸਾਡੇ ਕੀਤੇ ਕੰਮਾਂ ਦੀ ਲੁਕਵੀਂ ਸ਼ਲਾਘਾ ਕਰਦੇ ਹਨ। ਸਿੱਖ ਵਿੱਦਿਅਕ ਸੰਸਥਾਵਾਂ ਦਾ ਸੁਧਾਰ, 84 ਦੇ ਦੰਗਾ ਪੀੜਤਾਂ ਦੀ ਪੈਂਨਸ਼ਨ, ਨਾਨਕਸ਼ਾਹੀ ਕੈਲੰਡਰ ਲਾਗੂ ਕਰਨਾ, ਬਾਬਾ ਬੰਦਾ ਸਿੰਘ ਬਹਾਦਰ ਦਾ 300 ਸਾਲਾ ਸ਼ਹੀਦੀ ਦਿਵਸ ਮਨਾਉਣਾ, 84 ਦੇ ਸਿੱਖ ਕਤਲੇਆਮ ਦੀ ਯਾਦਗਾਰ, ਦਿੱਲੀ ਫਤਿਹ ਦਿਵਸ ਮਨਾਉਣਾ, ਵਿੱਦਿਅਕ ਸੰਸਥਾਵਾਂ ਨੂੰ ਘੱਟ-ਗਿਣਤੀ ਦਰਜਾ ਦਿਵਾ ਕੇ ਸਿੱਖ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨਾ, ਅਧਿਆਪਕਾਂ ਦੀਆਂ ਤਨਖਾਹਾਂ ਵਿਚ ਵਾਧਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਸਮਾਗਮਾਂ ਨੂੰ ਮਨਾਉਣਾ ਅਤੇ ਇਨ•ਾਂ ਸਮਾਗਮਾਂ ਦੇ ਜ਼ਰੀਏ ਸਿੱਖ ਨੌਜਵਾਨ ਪੀੜ•ੀ ਸਿੱਖੀ ਪ੍ਰਤੀ ਮੋਹ ਜਾਗਣਾ ਆਦਿ ਅਜਿਹੀਆਂ ਪ੍ਰਾਪਤੀਆਂ ਜੋ ਸਪਸ਼ਟ ਨਜ਼ਰ ਆਉਂਦੀਆਂ ਹਨ।

Leave a Reply

Your email address will not be published. Required fields are marked *