ਹਰਿਆਣਾ ਦੇ ਸਿਹਤ ਮੰਤਰੀ 23 ਫਰਵਰੀ ਨੂੰ ਪੰਚਕੂਲਾ ਸੈਕਟਰ 6 ਵਿਚ ਡਾਇਲਿਸਿਸ ਸੈਂਟਰ ਦਾ ਉਦਘਾਟਨ ਕਰਨਗੇ
ਚੰਡੀਗੜ੍ਹ, 22 ਫਰਵਰੀ (ਮਧੂਸਾਰ ਬਿਊਰੋ)
ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ 23 ਫਰਵਰੀ ਨੂੰ ਪੰਚਕੂਲਾ ਸੈਕਟਰ 6 ਵਿਚ ਡਾਇਲਿਸਿਸ ਸੈਂਟਰ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਖੇਤਰ ਦੇ ਲੋਕਾਂ ਨੂੰ ਸਸਤੀ ਦਰਾਂ ‘ਤੇ ਇਹ ਸਹੂਲਤ ਪ੍ਰਾਪਤ ਹੋਵੇਗੀ।
ਹਰਿਆਣਾ ਦੇ ਸਿਹਤ ਡਾਇਰੈਕਟਰ ਜਰਨਲ ਡਾ. ਪ੍ਰਵੀਨ ਗਰਗ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਇਸ ਮੌਕੇ ‘ਤੇ ਪੰਚਕੂਲਾ ਦੇ ਵਿਧਾਇਕ ਗਿਆਨ ਚੰਦ ਗੁਪਤਾ, ਕਾਲਕਾ ਦੀ ਵਿਧਾਇਕ ਸ੍ਰੀਮਤੀ ਲਤਿਕਾ ਸ਼ਰਮਾ ਅਤੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਰਾਜਨ ਗੁਪਤਾ ਵਿਸ਼ੇਸ਼ ਤੌਰ ‘ਤੇ ਹਾਜ਼ਿਰ ਰਹਿਣਗੇ।
ਪੰਚਕੂਲਾ ਦੇ ਸਿਵਲ ਸਰਜਨ ਡਾ. ਵੀ.ਕੇ.ਬਾਂਸਲ ਨੇ ਦਸਿਆ ਕਿ ਇਸ ਦਾ ਟਰਾਇਲ ਸ਼ੁਰੂ ਕਰ ਦਿੱਤਾ ਗਿਆ ਹੈ, ਜਿਸ ਦੇ ਚਲਦੇ ਅਜੇ ਤਕ 300 ਮਰੀਜਾਂ ਨੂੰ ਇਸ ਸਹੂਲਤ ਦਾ ਫਾਇਦਾ ਪ੍ਰਾਪਤ ਹੋ ਚੁੱਕਿਆ ਹੈ। ਉਨ੍ਹਾਂ ਦਸਿਆ ਕਿ ਮਰੀਜਾਂ ਨੂੰ ਡਾਇਲਿਸਿਸ ਦੀ ਇਹ ਸਹੂਲਤ 959 ਰੁਪਏ ਵਿਚ ਦਿੱਤੀ ਜਾਵੇਗੀ, ਜਦੋਂ ਕਿ ਟਿਊਬ ਲਗਾਉਣ ਦੀ ਫੀਸ ਸਿਰਫ 272 ਰੁਪਏ ਹੋਵੇਗੀ। ਇਸ ਲਈ ਬਾਜਾਰ ਵਿਚ 2000 ਰੁਪਏ ਤੋਂ ਵੱਧ ਫੀਸ ਲਈ ਜਾਂਦੀ ਹੈ।

