ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਨੇ ਪੱਤਰਕਾਰਾਂ ਲਈ ਏਜੰਡਾਂ ਕੀਤਾ ਜਨਤਕ
ਅੰਮ੍ਰਿਤਸਰ (ਸੋਨੂੰ ਨਰੁਲਾ/ਮਧੂਸਾਰ ਬਿਊਰੋ)
ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੀ ਗਵਰਨਿੰਗ ਬਾਡੀ ਦੀ ਪਲੇਠੀ ਮੀਟਿੰਗ ਅੱਜ ਅੰਮ੍ਰਿਤਸਰ ਵਿਖੇ ਨਿਊ ਅੰਮ੍ਰਿਤਸਰ ਵਿਖੇ ਹੋਈ।
ਮੀਟਿੰਗ ਦੀ ਪ੍ਰਧਾਨਗੀ ਅਮਰਿੰਦਰ ਸਿੰਘ,ਬਿਕਰਮ ਸਿੰਘ ਗਿੱਲ ਨੇ ਕੀਤੀ। ਮੀਟਿੰਗ ‘ਚ ਹਾਜ਼ਰ ਪੱਤਰਕਾਰ ਭਾਈਚਾਰੇ ਦੀ ਭਰਵੀਂ ਹਾਜ਼ਰੀ ‘ਚ ਜਥੇਬੰਦੀ ਵੱਲੋਂ ਜੋ ਏਜੰਡਾ ਉਲੀਕਿਆਂ ਗਿਆ ਹੈ ਉਸ ਨੂੰ ਜਨਤਕ ਕਰਦਿਆਂ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਤਨਾਮ ਸਿੰਘ ਜੋਧਾ ਨੇ ਪ੍ਰੈਸ ਦੁਆਰਾ ਕੀਤੇ ਜਾਣ ਵਾਲੇ ਕੰਮਾਂ ਲਈ ਤਿਆਰ ਕੀਤੇ ਏਜੰਡੇ ਨੂੰ ਹਾਊਸ ਦੇ ਸਾਹਮਣੇ ਰੱਖਦਿਆਂ ਦੱਸਿਆ ਕਿ ਐਸੋਸੀਏਸ਼ਨ ਭਾਰਤ ਸਰਕਾਰ ਦੇ ਇਨਫਾਰਮੇਸ਼ਨ ਐਂਡ ਬਰਾਡਕਾਸ਼ਟਿੰਗ ਮੰਤਰਾਲੇ ਅਤੇ ਬਣਨ ਵਾਲੀ ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਤੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਤੋਂ ਇਲਾਵਾ ਗਵਰਨਰ ਪੰਜਾਬ ਨੂੰ ਤਿਆਰ ਕੀਤਾ ਮੰਗ ਪੱਤਰ ਭੇਜ ਰਹੇ ਹਾਂ ਜਿਸ ਵਿੱਚ ਪੱਤਰਕਾਰਾਂ/ਨਿਊਜ਼ ਏਜੰਸੀਆਂ ਦੇ ਮਾਲਕ ਅਤੇ ਹਾਕਰਾਂ ਦੇ ਹੱਕਾਂ ਦੀ ਰੱਖਵਾਲੀ ਕਰਨ ਤੋਂ ਇਲਾਵਾ ਪੱਤਰਕਾਰ ਭਾਈਚਾਰੇ ਦੀ ਪ੍ਰੀਵਾਰਕ ਮੈਂਬਰਾਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਪਹਿਲੇ ਪੜਾਅ ਵਿੱਚ ਡਿਪਟੀ ਕਮਿਸ਼ਨਰਾਂ ਅਤੇ ਬਣਨ ਵਾਲੇ ਵਿਧਾਨਕਾਰਾਂ ਨੂੰ ਹਲਕੇ ਪੱਧਰ ਤੇ ਮੈਮੋਰੰਡਮ ਦੇਵਾਂਗੇ ਉਸ ਤੋਂ ਬਾਅਦ ਜਥੇਬੰਦੀ ਜਾਂਚ ਟੀਮ ਤਿਆਰ ਕਰਕੇ ੰਿਮ੍ਰਤਕ ਪ੍ਰੀਵਾਰਾਂ ਦੇ ਮੈਂਬਰਾਂ ਦੀ ਪੰਜਾਬ ਚੋਂ ਸੂਚੀ ਤਿਆਰ ਕਰੇਗੀ।ਇਸ ਤੋਂ ਇਲਾਵਾ ਜਥੇਬੰਦੀ ਵਲੋਂ ਜਿਲ੍ਹਾ ਪੱਧਰ ਤੇ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਲੋਕ ਸੰਪਰਕ ਦਫਤਰ ਤੋਂ ਆਰ.ਟੀ.ਆਈ. ਰਾਹੀ ਪ੍ਰੀਵਾਰਾਂ ਦੀ ‘ਸੂਚੀ’ਪ੍ਰਾਪਤ ਕਰਨ ਉਪਰੰਤ ਪ੍ਰਭਾਵਿਤ ਪ੍ਰੀਵਾਰਾਂ ਨੂੰ ਰੋਜ਼ੀ-ਰੋਟੀ ਦਾ ਪ੍ਰਬੰਧ ਕਰਵਾਉਂਣ ਲਈ ਸਰਕਾਰ ਅਤੇ ਮੀਡੀਆ ਇੰਡਸਟਰੀ ਨੂੰ ਅਪੀਲ ਕਰੇਗੀ।ਉਨਾਂ ਨੇ ਕਿਹਾ ਕਿ ਪੱਤਰਕਾਰਾਂ ਦੇ ਪ੍ਰੀਵਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਬਾਰੇ ਜਾਣਕਾਰੀ ਇਕੱਤਰ ਕਰਕੇ ਪ੍ਰੈਸ ਐਸੋਸੀਏਸ਼ਨ ਉਨਾਂ ਮੁਸ਼ਕਿਲਾਂ ਦੇ ਸਾਰਥਕ ਹੱਲ ਲਈ ਪ੍ਰੀਵਾਰਾਂ ਦੀ ਸ਼ਮੂਲੀਅਤ ਯਕੀਨੀ ਬਣਾਂਵਾਂਗੇ।ਏਜੰਡੇ ਨੂੰ ਜਨਤਕ ਕਰਦਿਆ ਦੱਸਿਆ ਕਿ ਸਾਡੀ ਮੰਗ ਹੈ ਕਿ ਪੱਤਰਕਾਰਾਂ ਨੂੰ ਇੰਪਲਾਈਜ਼ ਕੋਡ ਜਾਰੀ ਕੀਤੇ ਜਾਣ, ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਪੱਤਰਕਾਰਾਂ ਦੇ ਬੱਚਿਆਂ ਲਈ 25 ਫੀਸਦੀ ਕੋਟਾ ਤੈਅ ਕੀਤਾ ਜਾਵੇ,ਪੱਤਰਕਾਰ ਨੂੰ ਸਮੇਤ ਪ੍ਰੀਵਾਰ ਸਲਾਨਾ ਇਲਾਜ਼ ਤਹਿਤ 15 ਤੋਂ 20 ਲੱਖ ਦੇ ਟਰੀਟਮੈਂਟ ਦੇ ਘੇਰੇ ਹੇਠ ਲਿਆਂਦਾ ਜਾਵੇ,ਪਰੀਵਾਰਾਂ ਦੇ ਬੀਮੇ ਅਤੇ ਐਫ.ਡੀ.ਕਰਨ ਦੀ ਜ਼ਿੰਮੇਵਾਰ ਸਰਕਾਰ ਲਵੇ,ਫੀਲਡ ਪੱਤਰਕਾਰਾਂ/ਹਾਂਕਰਾਂ/ਨਿਊਜ਼ ਏਜੰਸੀਆਂ ਲਈ ਤਨਖਾਹ ਤੈਅ ਕਰਨ ਲਈ ਵੇਜ਼ਜ਼ ਬੋਰਡ ਦਾ ਗਠਨ ਕੀਤਾ ਜਾਵੇ,ਸਰਕਾਰੀ ਜ਼ਬਰ ਦਾ ਸ਼ਿਕਾਰ ਹੋਏ ਪੱਤਰਕਾਰਾਂ ਦੇ ਕੇਸਾਂ ਦੇ ਫੌਰੀ ਹੱਲ ਲਈ ‘ਸਟੇਟ ਪ੍ਰੈਸ ਕਮਿਸ਼ਨ’ ਦਾ ਗਠਨ ਕੀਤਾ ਜਾਵੇ,ਹਰ ਜ਼ਿਲ੍ਹੇ ‘ਚ ਨਗਰ ਸੁਧਾਰ ਟਰੱਸ਼ਟ ਅਤੇ ਨਗਰ ਨਿਗਮ ਅਤੇ ਨਗਰ ਪੰਚਾਇਤ ਦੀ ਨਿਗਰਾਨੀ ਹੇਠ ਪ੍ਰੈਸ ਕਲੋਨੀਆਂ ਬਣਾ ਕੇ ਕਿਸ਼ਤਾਂ ਅਧਾਰਿਤ ਫਲੈਟ ਮਹੱਈਆ ਕਰਵਾਏ ਜਾਣ,ਮ੍ਰਿਤਕ ਪੱਤਰਕਾਰਾਂ ਦੀ ਸ਼ਨਾਖਤ ਕਰਕੇ ਉਨਾਂ ਦੀ ਰੋਜ਼ੀ ਰੋਟੀ ਦਾ ਪ੍ਰਬੰਧ ਸਰਕਾਰ ਕਰੇ ਅਤੇ ਸਮਾਲ ਨਿਊਜ਼ ਪੇਪਰ ਦੇ ਪੱਤਰਕਾਰਾਂ ਅਤੇ ਟੀਮ ਮੈਂਬਰਾਂ ਦੇ ਪੀਲੇ ਕਾਰਡ ਬਣਾਉਂਣ ਲਈ ਸਰਕਾਰ ਨੋਟੀਫੀਕੇਸ਼ਨ ਜਾਰੀ ਕਰੇ ਤੇ ਪਹਿਲਾਂ ਜਾਰੀ ਕੀਤਾ ਨੋਟੀਫੀਕੇਸ਼ਨ ਵਾਪਸ ਲਵੇ ਆਦਿ ਮੁੱਦੇ ਸ਼ਾਝੇ ਕੀਤੇ ।ਉਨ੍ਹਾਂ ਨੇ ਪੰਜਾਬ ਦੇ ਪੱਤਰਕਾਰੀ ਖੇਤਰ ਵਿੱਚ ਸਰਗਰਮ ਪੱਤਰਕਾਰ ਜਥੇਬੰਦੀਆਂ ਦੇ ਨੁਮਾਈਂਦਿਆਂ ਨੂੰ ਅਪੀਲ ਕੀਤੀ ਹੈ ਕਿ ਅੱਜ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵਲੋਂ ਜਨਤਕ ਕੀਤੇ ਏਜੰਡੇ ਤੇ ਪੱਤਰਕਾਰਾਂ ਦਾ ਸਮਰਥਨ ਕਰਨ ਲਈ ਇੱਕ ਸ਼ਾਝੀ ਮੀਟਿੰਗ ਕਰਨ ਲਈ ਭਰਵਾਂ ਹੁੰਗਾਰਾਂ ਜ਼ਰੂਰ ਦੇਣ।

