ਲਾਹੌਰ ‘ਚ ਬੰਬ ਧਮਾਕਾ : 8 ਦੀ ਮੌਤ, 35 ਜ਼ਖ਼ਮੀ
ਲਾਹੌਰ 23 ਫਰਵਰੀ (ਏਜੰਸੀਆਂ/ਮਧੂਸਾਰ ਬਿਊਰੋ) ਲਾਹੌਰ ਸ਼ਹਿਰ ਦੇ ਭੀੜ ਭੜੱਕੇ ਵਾਲੀ ਥਾਂ ‘ਤੇ ਹੋਏ ਬੰਬ ਧਮਾਕੇ ‘ਚ 8 ਲੋਕਾਂ ਦੀ ਮੌਤ ਅਤੇ 35 ਜਣਿਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਮਿਲਿਆ ਹੈ।
ਅੱਤਵਾਦੀ ਹਮਲਿਆਂ ਨਾਲ ਲੜ ਰਹੇ ਪਾਕਿਸਤਾਨ ਦੇ ਇਸ ਸ਼ਹਿਰ ਵਿਚ ਇਸ ਮਹੀਨੇ ਇਹ ਦੂਜੀ ਘਟਨਾ ਹੈ। ਇਹ ਵਿਸਫੋਟ ਲਾਹੌਰ ਵਿਚ ਰੱਖਿਆ ਵਿਭਾਗ ਦੇ ਜੈਡ ਬਲਾਕ ‘ਚ ਦੁਪਹਿਰ ਨੂੰ ਹੋਇਆ, ਜਿਸ ਤੋਂ ਬਾਅਦ ਇਲਾਕੇ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਵਿਸਫੋਟ ‘ਚ ਅੱਠ ਵਿਅਕਤੀ ਮਾਰੇ ਗਏ ਅਤੇ 35 ਵਿਅਕਤੀ ਜ਼ਖ਼ਮੀ ਹੋ ਗਏ ਹਨ। ਵਿਸਫੋਟ ਕਿੰਝ ਹੋਇਆ ਇਹ ਅਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਦਸਤੇ ਅਤੇ ਫਰੌਸਿਕ ਵਿਸ਼ੇਸ਼ਕ ਵਿਸਫੋਟ ਵਾਲੀ ਥਾਂ ‘ਤੇ ਸਬੂਤ ਇਕੱਠੇ ਕਰਨ ‘ਚ ਲੱਗੇ ਹੋਏ ਹਨ। ਪੰਜਾਬ ਪੁਲਿਸ ਦੇ ਬੁਲਾਰੇ ਨੈਬ ਹੈਦਰ ਨੇ ਦੱਸਿਆ ਕਿ ਇੰਝ ਲੱਗਦਾ ਹੈ ਕਿ ਵਿਸਫੋਟ ਉਪਕਰਣ ਲਗਾਇਆ ਗਿਆ ਸੀ।
ਪੁਲਿਸ ਅਧਿਕਾਰੀਆਂ ਨੇ ਦੱÎਸਿਆ ਕਿ ਇਸ ਵਿਸਫੋਟ ‘ਚ 8-10 ਕਿਲੋਗ੍ਰਾਮ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਤਲਾਸ਼ੀ ਮੁਹਿੰਮ ਆਰੰਭੀ ਹੋਈ ਹੈ। ਵਿਸਫੋਟ ਕਾਰਨ ਕਈ ਵਾਹਨਾਂ ਨੂੰ ਨੁਕਸਾਨ ਪੁੱਜਾ ਹੈ। ਜ਼ਖ਼ਮੀਆਂ ਨੂੰ ਵੱਖ ਵੱਖ ਹਸਪਤਾਲਾਂ ‘ਚ ਭਰਤੀ ਕਰਵਾਇਆ ਗਿਆ ਹੈ।
