ਦੇਸ਼-ਵਿਦੇਸ਼ਪੰਜਾਬ

ਵਟਸਐਪ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਵਾਪਸ : ਕੇਂਦਰ ਦੇ ਸਖਤ ਆਦੇਸ਼ !

ਨਵੀਂ ਦਿੱਲੀ 19 ਮਈ (ਮਧੂਸਾਰ ਬਿਊਰੋ) ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ (ਆਈ.ਟੀ.) ਨੇ ਵਟਸਐਪ ਨੂੰ ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਵਾਪਸ ਲੈਣ ਦਾ ਹੁਕਮ ਦਿੱਤਾ ਹੈ। ਸੂਤਰਾਂ ਮੁਤਾਬਕ, ਆਈ.ਟੀ. ਮੰਤਰਾਲਾ ਦਾ ਮੰਨਣਾ ਹੈ ਕਿ ਵਟਸਐਪ ਨਵੀਂ ਨਿਤੀ ’ਚ ਬਦਲਾਅ ਪ੍ਰਾਈਵੇਸੀ ਅਤੇ ਡਾਟਾ ਸੁਰੱਖਿਆ ਦੇ ਮੁੱਲਾਂ ਨੂੰ ਕਮਜੋਰ ਕਰਦੇ ਹਨ ਅਤੇ ਭਾਰਤੀ ਨਾਗਰਿਕਾਂ ਦੇ ਅਧਿਕਾਰਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਨੋਟਿਸ ਦਾ ਜਵਾਬ ਦੇਣ ਲਈ ਵਟਸਐਪ ਨੂੰ 7 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਜੇਕਰ ਕੋਈ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ ਤਾਂ ਕਾਨੂੰਨ ਮੁਤਾਬਕ, ਜਰੂਰੀ ਕਦਮ ਚੁੱਕੇ ਜਾਣਗੇ।

ਸੂਤਰਾਂ ਨੇ ਕਿਹਾ ਕਿ 18 ਮਈ ਨੂੰ ਵਟਸਐਪ ਨੂੰ ਭੇਜੇ ਗਏ ਇਕ ਨੋਟਿਸ ’ਚ ਮੰਤਰਾਲਾ ਨੇ ਇਕ ਵਾਰ ਫਿਰ ਮੈਸੇਜਿੰਗ ਐਪ ਨੂੰ ਆਪਣੀ ਪ੍ਰਾਈਵੇਸੀ ਪਾਲਿਸੀ 2021 ਨੂੰ ਵਾਪਸ ਲੈਣ ਲਈ ਕਿਹਾ ਹੈ। ਮੰਤਰਾਲਾ ਨੇ ਆਪਣੇ ਨੋਟਿਸ ’ਚ ਦੱਸਿਆ ਕਿ ਕਿਸੇ ਤਰ੍ਹਾਂ ਵਟਸਐਪ ਦੀ ਨਵੀਂ ਨਿਤੀ ’ਚ ਮੌਜੂਦ ਭਾਰਤੀ ਕਾਨੂੰਨਾਂ ਅਤੇ ਨਿਯਮਾਂ ਦੀਆਂ ਕਈ ਧਾਰਾਵਾਂ ਦਾ ਉਲੰਘਣ ਕੀਤਾ ਗਿਆ ਹੈ। ਸੂਤਰਾਂ ਨੇ ਕਿਹਾ ਕਿ ਭਾਰਤੀ ਨਾਗਰਿਕਾਂ ਦੇ ਅਧਿਕਾਰਾਂ ਅਤੇ ਹਿੱਤਾਂ ਦੀ ਰੱਖਿਆ ਲਈ ਸਰਕਾਰ ਭਾਰਤੀ ਕਾਨੂੰਨ ਤਹਿਤ ਉਪਲੱਬਧ ਵੱਖ-ਵੱਖ ਬਦਲਾਂ ’ਤੇ ਵਿਚਾਰ ਕਰੇਗੀ। ਮੰਤਰਾਲਾ ਨੇ ਵਟਸਐਪ ਦੁਆਰਾ ਯੂਰਪ ’ਚ ਯੂਜਰਸ ਦੀ ਤੁਲਨਾ ’ਚ ਭਾਰਤੀ ਯੂਜਰਸ ਨਾਲ ’ਭੇਦਭਾਵਪੂਰਨ ਵਿਵਹਾਰ’ ਦੇ ਮੁੱਦੇ ਨੂੰ ਵੀ ਦਿ੍ਰੜਤਾ ਨਾਲ ਚੁੱਕਿਆ ਹੈ। ਸੂਤਰਾਂ ਨੇ ਦੱਸਿਆ ਕਿ ਮੰਤਰਾਲਾ ਨੇ ਦਿੱਲੀ ਹਾਈ ਕੋਰਟ ’ਚ ਵੀ ਇਹੀ ਰਵੱਈਆ ਅਪਣਾਇਆ ਹੈ, ਜਿਥੇ ਇਹ ਮਾਮਲਾ ਵਿਚਾਰਅਧੀਰ ਹੈ।
ਦੱਸ ਦੇਈਏ ਕਿ ਵਟਸਐਪ ਨੇ ਆਪਣੇ ਯੂਜਰਸ ਲਈ ਪ੍ਰਾਈਵੇਸੀ ਪਾਲਿਸੀ ’ਚ ਕੀਤੇ ਗਏ ਬਦਲਾਅ ਲਾਗੂ ਕਰਨ ਲਈ 15 ਮਈ ਦੀ ਮਿਆਦ ਤੈਅ ਕੀਤੀ ਸੀ ਪਰ ਬਾਅਦ ’ਚ ਇਹ ਮਿਆਦ ਰੱਦ ਕਰ ਦਿੱਤੀ ਗਈ। ਕੰਪਨੀ ਨੇ ਇਹ ਵੀ ਕਿਹਾ ਸੀ ਕਿ ਨਵੀਆਂ ਸ਼ਰਤਾਂ ਨੂੰ ਨਾ ਮੰਨਣ ’ਤੇ ਕਿਸੇ ਵੀ ਯੂਜਰ ਦਾ ਖਾਤਾ ਬੰਦ ਨਹੀਂ ਕੀਤਾ ਜਾਵੇਗਾ। ਇਸ ਤੋਂ ਬਾਅਦ ਕੰਪਨੀ ਨੇ ਆਪਣੇ ਨਵੇਂ ਫੈਸਲੇ ’ਚ ਕਿਹਾ ਕਿ ਨਵੀਆਂ ਸ਼ਰਤਾਂ ਨਾ ਮੰਨਣ ਵਾਲੇ ਯੂਜਰ ਐਪ ’ਤੇ ਆਉਣ ਵਾਲੀ ਆਡੀਓ ਅਤੇ ਵੀਡੀਓ ਕਾਲ ਵਰਗੀ ਸੁਵਿਧਾ ਦਾ ਫਾਇਦਾ ਨਹੀਂ ਚੁੱਕ ਸਕਣਗੇ।

Leave a Reply

Your email address will not be published. Required fields are marked *