ਪਟਿਆਲਾ

ਦਿੱਲੀ ਪਾਰਲੀਮੈਂਟ ਵੱਲ ਮਾਰਚ ‘ਚ ਪੰਜਾਬ ਚੋਂ ਹਜਾਰਾ ਮੁਲਾਜਮ ਵਹੀਰਾ ਘੱਤ ਕੇ ਪਹੁੰਚਣਗੇ

ਪਟਿਆਲਾ 27 ਫਰਵਰੀ (ਮਧੂਸਾਰ ਬਿਊਰੋ)
ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੀ ਇੱਕ ਅਹਿਮ ਮੀਟਿੰਗ ਦਰਸ਼ਨ ਬੇਲੂਮਾਜਰਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਕਾਰਵਾਈ ਸਬੰਧੀ ਪ੍ਰੈਸ ਬਿਆਨ ਜਾਰੀ ਕਰਦਿਆਂ ਸੂਬਾ ਸਹਾਇਕ ਸਕੱਤਰ ਜਸਵੀਰ ਖੋਖਰ ਨੇ ਦੱਸਿਆ ਕਿ ਮੀਟਿੰਗ ‘ਚ ਸਰਬ ਸੰਮਤੀ ਨਾਲ ਮਤੇ ਪਾਸ ਕੀਤੇ ਗਏ।

ਪਹਿਲੇ ਮਤੇ ‘ਚ ਕੇਂਦਰ ਸਰਕਾਰ ਵਲੋਂ ਨਵੀਆਂ ਆਰਥਿਕ ਨੀਤੀਆਂ ਧੜਾਧੜ ਲਾਗੂ ਕਰਨ, ਰੋਜਗਾਰ ਦੇ ਸੋਮੇ ਖਤਮ ਕਰਨ ਵਿਭਾਗਾਂ ਦਾ ਨਿਜੀਕਰਨ ਅਤੇ ਹੋਰ ਮੁਲਾਜਮ ਮਾਰੂ ਫੈਸਲੇ ਲਾਗੂ ਕਰਨ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਅਤੇ ਫੈਸਲਾ ਕੀਤਾ ਕਿ ਕੇਂਦਰ ਸਰਕਾਰ ਉਕਤ ਨੀਤੀਆਂ ਖਿਲਾਫ ਆਲ ਇੰਡੀਆ ਗੌਰਮਿੰਟ ਇੰਪਲਾਈਜ਼ ਫੈਡਰੇਸ਼ਨ ਵਲੋਂ 2 ਮਾਰਚ ਨੂੰ ਦਿੱਲੀ ‘ਚ ਪਾਰਲੀਮੈਂਟ ਹਾਊਸ ਵੱਲ ਕੀਤੇ ਜਾ ਰਹੇ ਮਾਰਚ ‘ਚ ਪੰਜਾਬ ਚੋਂ ਪੀ.ਡਬਲਿਯੂ.ਡੀ. ਫੀਲਡ ਅਤੇ ਵਰਕਸ਼ਾਪ ਵਰਕਰਜ਼ ਯੂਨੀਅਨ ਦੇ ਹਜਾਰਾ ਕਾਮੇ ਸ਼ਮੂਲੀਅਤ ਕਰਨਗੇ।
ਦੂਜੇ ਮਤੇ ਰਾਹੀਂ ਮੰਗ ਕੀਤੀ ਕਿ ਪੰਜਾਬ ਸਰਕਾਰ ਕੱਚੇ ਕਾਮੇ ਰੈਗੂਲਰ ਕਰਨ ਸਬੰਧੀ ਬਿਲ ਨੂੰ ਤੁਰੰਤ ਲਾਗੂ ਕਰਕੇ ਸਮੁਚੇ ਦਿਹਾੜੀਦਾਰ ਤੇ ਕੰਟਰੈਕਟ ਕਾਮੇ ਤੁਰੰਤ ਪੱਕੇ ਕੀਤੇ ਜਾਣ ਤੀਜੇ ਮਤੇ ਰਾਹੀਂ ਪੰਜਾਬ ਸਰਕਾਰ ਵਲੋਂ ਖਜਾਨਾ ਦਫਤਰਾਂ ਲਈ ਅਣਐਲਾਨੀ ਰੋਕ ਖਤਮ ਕਰਕੇ ਮੁਲਾਜਮਾਂ ਦੇ ਬਕਾਇਆਂ ਬਿਲਾਂ ਦੀ ਤੁਰੰਤ ਅਦਾਇਗੀ ਕੀਤੀ ਜਾਵੇ। ਮੀਟਿੰਗ ‘ਚ ਜਨਰਲ ਸਕੱਤਰ ਮੱਖਣ ਸਿੰਘ ਵਹਿਦਪੁਰੀ, ਚੇਅਰਮੈਨ ਮਨਜੀਤ ਸਿੰਘ ਸੈਣੀ, ਬਲਜਿੰਦਰ ਸਿੰਘ, ਅਨਿਲ ਕੁਮਾਰ, ਲਾਲ ਚੰਦ, ਜਨਕ ਸਿੰਘ, ਨਿਰਭੈ ਸਿੰਘ, ਪ੍ਰੇਮ ਸਿੰਘ, ਜੀਵਨ ਕੁਮਾਰ, ਰਣਬੀਰ ਟੂਸੇ ਆਦਿ ਆਗੂਆਂ ਨੇ ਸ਼ਮੂਲੀਅਤ ਕੀਤੀ।

Leave a Reply

Your email address will not be published. Required fields are marked *