ਪਟਿਆਲਾ

ਭਾਕਿਯੂ (ਡਕੌਂਦਾ) ਸੂਬਾ ਮੀਟਿੰਗ ਦੇ ਫੈਸਲੇ ਅਤੇ ਡੈਪੂਟੇਸ਼ਨ ਪਾਵਰਕੌਮ ਦੇ ਚੈਅਰਮੈਨ ਨੂੰ ਮਿਲਿਆ

ਪਟਿਆਲਾ 3 ਜੂਨ (ਮਧੂਸਾਰ ਬਿਊਰੋ)
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾ ਕਮੇਟੀ ਦੀ ਮੀਟਿੰਗ ਸ਼੍ਰੀ ਬੂਟਾ ਸਿੰਘ ਬੁਰਜਗਿੱਲ ਸੂਬਾ ਪ੍ਰਧਾਨ ਦੀ ਪ੍ਰਧਾਨਗੀ ਅਧਿਨ ਹੋਈ ਜਿਸ ਵਿੱਚ ਜਗਮੋਹਨ ਸਿੰਘ ਸੂਬਾ ਜਨਰਲ ਸਕੱਤਰ, ਡਾ. ਦਰਸ਼ਨ ਪਾਲ ਸੂਬਾ ਜਥੇਬੰਦਕ ਸਕੱਤਰ, ਰਾਮ ਸਿੰਘ ਸੂਬਾ ਵਿੱਤ ਸਕੱਤਰ, ਗੁਰਮੀਤ ਸਿੰਘ ਭੱਟੀਵਾਲ ਸੂਬਾ ਮੀਤ ਪ੍ਰਧਾਨ, ਗੋਰਾ ਸਿੰਘ, ਸੂਬਾ ਪ੍ਰੈੱਸ ਸਕੱਤਰ ਅਤੇ ਦਰਸ਼ਨ ਸਿੰਘ ਰਾਏਸਲ ਸੂਬਾ ਮੀਤ ਪ੍ਰਧਾਨ ਤੇ ਹੋਰ ਜਿਲ੍ਹਿਆ ਦੇ ਪ੍ਰਧਾਨ ਤੇ ਜਨਰਲ ਸਕੱਤਰ ਹਾਜ਼ਰ ਸਨ।

ਮੀਟਿੰਗ’ਚ ਫੈਸਲੇ 1. ਝੋਨੇ ਦੇ ਭਾਅ ਵਿੱਚ 60/- ਰੁਪਏ ਨਿਗੁਣੇ ਵਾਧੇ ਦੀ ਨਿਖੇਧੀ ਕਰਦਿਆਂ, ਸਵਾਮੀਨਾਥਨ ਕਮਿਸ਼ਨ ਮੁਤਾਬਕ ਝੌਨੇ ਦਾ ਭਾਅ ਨਿਸ਼ਚਿਤ ਕਰਨ ਦੀ ਮੰਗ ਕੀਤੀ। 2. ਸਹਿਕਾਰੀ ਵਿੱਤੀ ਸੰਸਥਾਵਾਂ ਖਾਸ ਤੌਰ ਕੋਆਪ੍ਰੇਟਿਵ ਖੇਤੀਬਾੜੀ ਵਿਕਾਸ ਬੈਂਕ ਵੱਲੋਂ ਡਫਾਲਟਰ ਕਿਸਾਨਾਂ ਦੀਆਂ ਕੁਰਕੀਆਂ ਦੀ ਕਵਾਇਦ ਨਾ ਵਿਰੋਧ ਕਰਦਿਆਂ ਐਲਾਨ ਕੀਤਾ ਕਿ ਕਰਜੇ ਦੇ ਇਵਜ਼ ਵੱਜੋਂ ਇੱਕ ਇੰਚ ਵੀ ਜਮੀਨ ਪੰਜਾਬ ਅੰਦਰ ਜਥੇਬੰਦੀ ਕੁਰਕ ਨਹੀਂ ਹੋਣ ਦੇਵੇਗੀ।3. ਕਿਸਾਨੀ ਮੰਗਾਂ ਤੇ ਮੁੱਖ ਰੂਪ ਕਰਜੇ ਦੀ ਮੰਗ ਲਈ ਸਾਂਝੇ ਘੋਲ ਦਾ ਫੈਸਲਾ ਲਿਆ ਜਿਸ ਲਈ ਛੇਤੀ ਕਿਸਾਨ ਦੀਆਂ ਜਥੇਬੰਦੀਆਂ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਸੱਦਣ ਦੀ ਪਹਿਲ ਕਦਮੀ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਉਪਰੰਤ ਖੇਤੀ ਖੇਤਰ ਦੀ ਬਿਜਲੀ ਸਪਲਾਈ ਅਤੇ ਨਵੇਂ ਕੁਨੈਕਸ਼ਨ ਤੇ 5 ਏਕੜ ਦੇ ਛੋਟੇ ਕਿਸਾਨ ਨੂੰ ਦੇਣ ਸਬੰਧੀ ਪੰਜਾਬ ਪਾਵਰ ਕਾਰਪੋਰੇਸ਼ਨ ਦੀ ਚੱਲ ਰਹੀਂ ਮੁਹਿੰਮ ਨੂੰ ਹੋਰ ਤੇਜ ਕਰਨ ਅਤੇ ਹੋ ਰਹੀਆਂ ਥੱਲੇ ਪਾਵਰ ਕਾਰਪੋਰੇਸ਼ਨ ਦੀ ਚੱਲ ਵੱਲੋਂ ਗੜਬੜਾ ਸਬੰਧੀ ਸੂਬਾ ਡੈਲੀਗੇਸ਼ਨ, ਪਾਵਰਕੌਮ ਦੇ ਚੇਅਰਮੈਨ ਕੇ.ਡੀ. ਚੋਧਰੀ ਨੂੰ ਮਿਲਿਆ, ਇਹ ਪਹਿਲਾਂ ਤੋਂ ਹੀ ਤਹਿ ਮੀਟਿੰਗ ਕੇ.ਡੀ. ਚੌਧਰੀ ਅਤੇ ਹੋਰ ਪਾਵਰਕਾਮ ਦੇ ਅਫਸਰਾਂ ਨਾਲ ਹੋਈ।
ਮੰਗ ਪੱਤਰ ‘ਚ ਸਾਡੇ ਵੱਲੋਂ ਪ੍ਰਸਤਾਵਤ ਮੰਗਾਂ ਵਿਚੋਂ ਬਹੁਤੀਆਂ ਪ੍ਰਤੀ ਪਾਵਰਕੌਮ ਅਧਿਕਾਰੀਆਂ ਨੇ ਸਵੀਕਾਰੀਆਂ ਤੇ ਹਾਂ-ਪੱਖੀ ਹੁੰਗਾਰਾ ਸੀ।

Leave a Reply

Your email address will not be published. Required fields are marked *