ਹਰਿਆਣਾ ਵਿਧਾਨ ਸਭਾ ‘ਚ ਮਸ਼ਹੂਰ ਹਸਤੀਆਂ ਨੂੰ ਦਿੱਤੀ ਸ਼ਰਧਾਂਜਲੀ
ਚੰਡੀਗੜ੍ਹ, 27 ਫਰਵਰੀ (ਮਧੂਸਾਰ ਬਿਊਰੋ)
ਹਰਿਆਣਾ ਵਿਧਾਨ ਸਭਾ ਵਿਚ ਉਨ੍ਹਾਂ ਮਸ਼ਹੂਰ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ, ਜਿੰਨ੍ਹਾਂ ਦੀ ਮੌਤ ਪਿਛਲੇ ਸੈਸ਼ਨ ਦੇ ਆਖਰੀ ਨਾਲ ਮੌਜ਼ੂਦਾ ਬਜਟ ਸੈਸ਼ਨ ਦੀ ਸ਼ੁਰੂਆਤ ਸਮਾਂ ਦੌਰਾਨ ਹੋਈ। ਇਸ ਮੌਕੇ ‘ਤੇ ਵਿਛੜੀ ਆਤਮਾਵਾਂ ਦੀ ਸ਼ਾਂਤੀ ਲਈ ਸਦਨ ਵਿਚ ਮੈਂਬਰਾਂ ਵੱਲੋਂ ਦੋ ਮਿੰਟ ਦਾ ਮੌਨ ਵੀ ਰੱÎਖਿਆ ਗਿਆ।
ਮੁੱਖ ਮੰਤਰੀ ਮਨੋਹਰ ਲਾਲ, ਜੋ ਸਦਨ ਦੇ ਨੇਤਾ ਵੀ ਹੈ, ਨੇ ਤਾਮਿਲਨਾਡੂ ਦੇ ਸਾਬਕਾ ਰਾਜਪਾਲ ਸੁਰਜੀਤ ਸਿੰਘ ਬਰਨਾਲ ਅਤੇ ਤਾਮਿਲਨਾਡੂ ਦੀ ਸਾਬਕਾ ਮੁੱਖ ਮੰਤਰੀ ਸੁਸ੍ਰੀ ਜੇ.ਜੈਲਲਿਤਾ ਨੂੰ ਸ਼ਰਧਾਂਜਲੀ ਦਿੱਤੀ। ਮੁੱਖ ਮੰਤਰੀ ਨੇ ਆਜਾਦੀ ਸੈਨਾਨੀਆਂ ਅਤੇ ਰਾਜ ਦੇ ਸ਼ਹੀਦਾਂ, ਜਿੰਨ੍ਹਾਂ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਆਪਣਾ ਜੀਵਨ ਬਲਿਦਾਨ ਕਰ ਦਿੱਤਾ, ਨੂੰ ਵੀ ਸ਼ਰਧਾਂਜਲੀ ਦਿੱਤੀ।
ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਨੇ ਵੀ ਸ਼ੋਕ ਪ੍ਰਸਤਾਵ ਪੜਿਆ ਅਤੇ ਵਿਛੜੀ ਆਤਮਾਵਾਂ ਨੂੰ ਸ਼ਰਧਾਂਜਲੀ ਦਿੱਤੀ। ਸੰਸਦੀ ਕਾਰਜ ਮੰਤਰੀ ਰਾਮ ਬਿਲਾਸ ਸ਼ਰਮਾ, ਵਿਰੋਧੀ ਧਿਰ ਦੇ ਨੇਤਾ ਅਭੈ ਸਿੰਘ ਚੌਟਾਲਾ ਅਤੇ ਕਾਂਗਰਸ ਵਿਧਾਇਕ ਦਲ ਦੀ ਨੇਤਾ ਸ੍ਰੀਮਤੀ ਕਿਰਣ ਚੌਧਰੀ ਨ ਵੀ ਸ਼ੌਕ ਪ੍ਰਸਤਾਵ ਨੂੰ ਆਪਣੀ ਪਾਰਟੀ ਵੱਲੋਂ ਪੜ੍ਹਿਆ।
ਸਦਨ ਵਿਚ ਅੱਜ ਜਿੰਨ੍ਹਾਂ ਆਜਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਦਿੱਤੀ, ਉਨ੍ਹਾਂ ਵਿਚ ਜਿਲਾ ਝੱਜਰ ਦੇ ਪਿੰਡ ਛਾਰਾ ਦੇ ਵਾਸੀ ਰਘਬੀਰ ਸਿੰਘ, ਅੰਬਾਲਾ ਕੈਂਟ ਦੇ ਵੇਦ ਪ੍ਰਕਾਸ਼ ਮਾਰਵਾਹ, ਜਿਲਾ ਹਿਸਾਰ ਦੇ ਪਿੰਡ ਖੁੰਭਾ ਦੇ ਦਰਿਯਾਰ ਸਿੰਘ ਅਤੇ ਜਿਲਾ ਗੁਰੂਗ੍ਰਾਮ ਦੇ ਟਿਕਲੀ ਦੇ ਭਾਗਮਲ ਸ਼ਾਮਿਲ ਹਨ।
ਸਦਨ ਵਿਚ ਰਾਜ ਦੇ ਜਿੰਨ੍ਹਾਂ ਸ਼ਹੀਦਾਂ, ਜਿੰਨ੍ਹਾਂ ਨੇ ਦੇਸ਼ ਦੀ ਏਕਤਾ ਅਤੇ ਅਖੰਡਤਾ ਦੀ ਰੱਖਿਆ ਕਰਦੇ ਹੋਏ ਆਪਣੇ ਜੀਵਨ ਦਾ ਬਲਿਦਾਨ ਦਿੱਤਾ, ਨੂੰ ਵੀ ਸ਼ਰਧਾਂਜਲੀ ਦਿੱਤੀ। ਇੰਨ੍ਹਾਂ ਸ਼ਹੀਦਾਂ ਵਿਚ ਜਿਲਾ ਮਹੇਂਦਰਗੜ੍ਹ ਦੇ ਮੇਜਰ ਸਤੀਸ਼ ਦਹਿਆ, ਜਿਲਾ ਜੀਂਦੇ ਦੇ ਪਿੰਡ ਬੁਢਾਖੇੜਾ ਲਾਠਰ ਦੇ ਮੇਜਰ ਸੰਜੀਵ ਲਾਠਰ, ਜਿਲਾ ਝੱਜਰ ਦੇ ਪਿੰਡ ਸਿਲਾਲੀ ਕੋਸੋ ਦੇ ਲ.ਸੰਦੀਪ ਕੁਮਾਰ, ਜਿਲਾ ਮਹੇਂਦਰਗੜ੍ਹ ਦੇ ਪਿੰਡ ਡੇਲਨਵਾਸ ਦੇ ਇੰਸਪੈਕਟਰ ਵਿਰੇਂਦਰ ਸਿੰਘ, ਜਿਲਾ ਗੁਰੂਗ੍ਰਾਮ ਦੇ ਪਿੰਡ ਭੌੜ੍ਹਾਕਲਾਂ ਦੇ ਹਵਲਦਾਰ ਰਿਸ਼ੀਪਾਲ, ਜਿਲਾ ਜੀਂਦ ਦੇ ਪਿੰਡ ਭਾਗਖੇੜਾ ਦੇ ਹਵਲਦਾਰ ਹਰੀ ਰਾਮ, ਜਿਲਾ ਭਿਵਾਨੀ ਦੇ ਪਿੰਡ ਬੀਰਾਨ ਦੇ ਹਵਲਦਾਰ ਵਿਰੇਂਦਰ ਸਿੰਘ, ਜਿਲਾ ਰੋਹਤਕ ਦੇ ਪਿੰਡ ਖੇੜੀ ਸਾਂਪਲਾ ਦੇ ਹਵਲਦਾਰ ਰਾਏ ਸਿੰਘ, ਜਿਲਾ ਰਿਵਾੜੀ ਦੇ ਪਿੰਡ ਲੁਕਖੀ ਦੇ ਹਵਲਦਾਰ ਰਾਮ ਕਿਸ਼ਨ ਯਾਦਵ, ਜਿਲਾ ਮਹੇਂਦਰਗੜ੍ਹ ਦੇ ਪਿੰਡ ਪਟੀਕਰਾ ਦੇ ਹਵਲਦਾਰ ਕਮਲ ਸਿੰਘ, ਜਿਲਾ ਜੀਂਦ ਦੇ ਪਿੰਡ ਅਲੀਪੁਰਾ ਦੇ ਸਾਰਜੈਟ ਨਰੇਸ਼ਨ ਕੁਮਾਰ, ਜਿਲਾ ਮਹੇਂਦਰਗੜ੍ਹ ਦੇ ਪਿੰਡ ਬਾਂਸਖੁਦਾਰਾ ਦੇ ਸਿਪਾਹੀ ਭਗਵਾਨ ਸਿੰਘ, ਜਿਲਾ ਅੰਬਾਲਾ ਦੇ ਪਿੰਡ ਭਡੋਲੀ ਦੇ ਸਿਪਾਹੀ ਆਫਤਾਬ, ਜਿਲਾ ਝੱਜਰ ਦੇ ਪਿੰਡ Àਖਲਚਾਨਾ (ਕੋਟ) ਦੇ ਸਿਪਾਹੀ ਅੰਕੁਰ ਸ਼ਰਮਾ, ਜਿਲਾ ਮਹੇਂਦਰਗੜ੍ਹ ਦੇ ਪਿੰਡ ਬਾਸ ਸਤਨਾਲੀ ਦੇ ਸਿਪਾਹੀ ਅਜੈ ਕੁਮਾਰ ਸ਼ਾਮਿਲ ਹਨ।
ਸਦਨ ਨੇ ਅੱਜ 25 ਜਨਵਰੀ, 2017 ਨੂੰ ਜੰਮੂ ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿਚ ਬਰਫ ਡਿਗਨ ਦੀਆਂ ਘਟਨਾਵਾਂ ਵਿਚ ਜਾਨ ਗਵਾਉਣ ਵਾਲੇ ਨਾਗਰਿਕਾਂ ਅਤੇ ਬਹਾਦੁਰਗੜ੍ਹ ਸੈਨਿਕਾਂ ਨੂੰ ਵੀ ਸ਼ਰਧਾਂਜਲੀ ਦਿੱਤੀ।
ਸਦਨ ਨੇ ਅੱਜ ਮਹੱਤਵਪੂਰਨ ਵਿਅਕਤੀਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਮੌਤ ‘ਤੇ ਵੀ ਡੂੰਘੀ ਸੰਵੇਦਨਾ ਪ੍ਰਗਟਾਈ। ਇਸ ਵਿਚ ਮੁੱਖ ਪਾਰਲੀਮਾਨੀ ਸਕੱਤਰ ਬਖ਼ਸ਼ੀਸ਼ ਸਿੰਘ ਵਿਰਕ ਦੀ ਪਤਨੀ ਸ੍ਰੀਮਤੀ ਦੇਵੇਂਦਰ ਕੌਰ, ਵਿਧਾਇਕ ਸ੍ਰੀਮਤੀ ਸ਼ਕੁੰਤਲਾ ਖਟਕ ਦੀ ਸੱਸ ਸ੍ਰੀਮਤੀ ਮੇਵਾ ਦੇਵੀ, ਵਿਧਾਇਕ ਰਾਮ ਚੰਦਰ ਕੰਬੋਜ ਦੀ ਦਾਦੀ ਸ੍ਰੀਮਤੀ ਭਾਗਾਵਾਈ, ਵਿਧਾਇਕ ਟੇਕ ਚੰਦ ਸ਼ਰਮਾ ਦੇ ਚਾਚਾ ਕਿਸ਼ਨ ਚੰਦ ਸ਼ਰਮਾ, ਸਾਬਕਾ ਮੰਤਰੀ ਸਤਯਨਾਰਾਇਣ ਲਾਠਰ ਦੇ ਪੋਤੇ ਰੋਹਿਤ, ਸਾਬਕਾ ਮੰਤਰੀ ਚਰਣ ਦਾਸ ਸੋਰੋਵਾਲਾ ਦੇ ਭਰਾ ਅਮਰ ਸਿੰਘ ਸੋਰੋਵਾਲਾ, ਸਾਬਕਾ ਸਾਂਸਦ ਰਾਮ ਜੀ ਦੀ ਭਰਜਾਈ ਸ੍ਰੀਤੀ ਸਰਬਤੀ ਦੇਵੀ, ਸਾਬਕਾ ਮੁੱਖ ਪਰਾਲੀਮਾਨੀ ਸਕੱਤਰ ਅਨਿਲ ਠੱਕਰ ਦੀ ਮਾਤਾ ਸ੍ਰੀਮਤੀ ਸੰਤੋਸ਼ ਦੇਵੀ, ਸਾਬਕਾ ਮੁੱਖ ਪਰਾਲੀਮਾਨੀ ਸਕੱਤਰ ਰਾਮ ਕਿਸ਼ਨ ਫੌਜੀ ਦੇ ਭਰਾ ਰਾਜੇਸ਼ ਕੁਮਾਰ ਅਤੇ ਸਾਬਕਾ ਵਿਧਾਇਥ ਡਾ. ਸ਼ਿਵ ਸ਼ੰਕਰ ਭਾਰਦਵਾਜ ਦੀ ਮਾਤਾ ਸ੍ਰੀਮਤੀ ਸਾਵਿਤਰੀ ਦੇਵੀ ਸ਼ਾਮਿਲ ਹੈ। ਸਦਨ ਦੇ ਵਿਛੜੀ ਆਤਮਾ ਦੇ ਦੱਖੀ ਪਰਿਵਾਰਾਂ ਦੇ ਮੈਂਬਰਾਂ ਦੇ ਪ੍ਰਤੀ ਵੀ ਆਪਣੀ ਹਮਦਰਦੀ ਪ੍ਰਗਟਾਈ।

