ਹਰਿਆਣਾਪੰਜਾਬ

ਹਰਿਆਣਾ ਸਰਕਾਰ ਨੇ ਦੱਖਣ ਹਰਿਆਣਾ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਅਨੇਕ ਕਦਮ ਚੁੱਕੇ – ਮੁੱਖ ਮੰਤਰੀ

ਚੰਡੀਗੜ੍ਹ, 27 ਫਰਵਰੀ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਦੱਖਣ ਹਰਿਆਣਾ ਦੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਅਨੇਕ ਕਦਮ ਚੁੱਕੇ ਹਨ।

ਵਿਧਾਨ ਸਭਾ ਸੈਸ਼ਨ ਤੋਂ ਬਾਅਦ ਅੱਜ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ 143 ਕਰੋੜ ਰੁਪਏ ਦੀ ਯੋਜਨਾ ਬਣਾ ਕੇ 30-35 ਸਾਲਾਂ ਤੋਂ ਬੇਕਾਰ ਪਈ ਉਠਾਨ ਸਿੰਚਾਈ ਪ੍ਰਣਾਲੀ ਵਿਚ ਸੁਧਾਰ ਲਿਆ ਜਾ ਰਿਹਾ ਹੈ। ਇਸ ਤੋਂ ਇਲਾਵਾ, ਪੱਛਮੀ ਯਮੁਨਾ ਕੈਨਾਲ, ਜਵਾਹਰ ਲਾਲ ਨਹਿਰੂ ਕੈਨਾਲ ਦੀ ਪਾਣੀ ਲੈ ਜਾਣ ਦੀ ਸਮੱਰਥਾਂ ਵੱਧਾਉਣ ਲਈ ਵੀ 2000 ਕਰੋੜ ਰੁਪਏ ਦੀ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਨਾਲ ਇੰਨ੍ਹਾਂ ਕੈਨਾਲ ਵਿਚ 4000 ਕਿਊਸਿਕ ਤੋਂ ਲੈ ਕੇ 5000 ਕਿਊਸਿਕ ਤਕ ਵੱਧ ਪਾਣੀ ਆ ਪਾਏਗਾ। ਇਸ ਤੋਂ ਇਲਾਵਾ, ਬਰਸਾਤ ਦੇ ਪਾਣੀ ਦੀ ਵਰਤੋਂ ਰਿਚਾਜਿੰਗ, ਸਿੰਚਾਈ ਅਤੇ ਤਾਲਬ ਭਰਨ ਲਈ ਕੀਤਾ ਜਾਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਹਰ ਖੇਤਰ ਦੀ ਆਪਣੀ-ਆਪਣੀ ਸਮੱਸਿਆਵਾਂ ਹੁੰਦੀ ਹੈ ਅਤੇ ਵਿਧਾਇਕਾਂ ਦੀ ਜਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੇ-ਆਪਣੇ ਖੇਤਰਾਂ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਵਾਉਣ ਲਈ ਉਨ੍ਹਾਂ ਨੂੰ ਸਦਨ ਵਿਚ ਰੱਖੇ। ਉਨ੍ਹਾਂ ਕਿਹਾ ਕਿ ਐਸ.ਵਾਈ.ਐਲ. ਦਾ ਫੈਸਲਾ ਹਰਿਆਣਾ ਦੇ ਪੱਖ ਵਿਚ ਆਉਣ ਨਾਲ ਲੋਕਾਂ ਵਿਚ ਆਸ ਬਝੀ ਹੈ। ਐਸ.ਵਾਈ.ਐਲ. ਦਾ ਕੁਝ ਕੰਮ ਬਾਕੀ ਬਚਿਆ ਹੋਇਆ ਹੈ ਅਤੇ ਇਸ ਸਬੰਧ ਵਿਚ ਮਾਨਯੋਗ ਸੁਪਰੀਮ ਕੋਰਟ ਵਿਚ 2 ਮਾਰਚ ਨੂੰ ਤਾਰੀਖ ਲਗੀ ਹੋਈ ਹੈ।

Leave a Reply

Your email address will not be published. Required fields are marked *