ਪਟਿਆਲਾ

ਐਸਐਮਐਲ ਵੈਨ ਕਾਨੂੰਨੀ ਸਾਖਰਤਾ ਲਈ ਕਰੇਗੀ ਪ੍ਰਚਾਰ

ਪਟਿਆਲਾ 28 ਫਰਵਰੀ (ਮਧੂਸਾਰ ਬਿਊਰੋ)
ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਦੀ ਅਗੁਵਾਈ ਹੇਠ ਅੱਜ ਅਰੁਣ ਗੁਪਤਾ ਇੰ ਜਿਲ੍ਹਾ ਅਤੇ ਸੈਸ਼ਲਜ ਜੱਜ ਕਮ ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਟਿਆਲਾ ਨੇ ਅੱਜ ਇੱਕ ਐਸ.ਐਮ.ਐਲ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਜਿਸ ਦਾ ਮੰਤਵ ਲੋਕਾਂ ਨੂੰ ਕਾਨੂੰਨੀ ਜਾਗਰੂਕਤਾ ਦੇਣਾ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਗੁਪਤਾ ਜੀ ਨੇ ਕਿਹਾ ਕਿ ਇਹ ਵੈਨ ਪੰਜਾਬ ਭਰ ਵਿੱਚ ਕਾਨੂੰਨੀ ਸਾਖਰਤਾ ਲਈ ਪ੍ਰਯੋਗ ਕੀਤੀ ਜਾ ਰਹੀ ਹੈ ਅਤੇ ਸ਼ਿਡਿਊਲ ਦੇ ਮੁਤਾਬਕ ਇਹ ਵੈਨ ਪਟਿਆਲਾ ਚ 13.03.2017 ਤੱਕ ਲੋਕਾਂ ਨੂੰ ਕਾਨੂੰਨ ਸਾਖਰਤਾ ਬਾਰੇ ਜਾਣਕਾਰੀ ਦੇਣ ਲਈ ਪਯੋਗ ਕੀਤੀ ਜਾਵੇਗੀ। ਇਹ ਜਾਣਕਾਰੀ ਪੈਨਲ ਦੇ ਵਕੀਲ ਅਤੇ ਪੈਰਾ ਲੀਗਲ ਵਲੰਟੀਅਰ ਵੱਲੋਂ ਦਿੱਤੀ ਜਾਵੇਗੀ।

Leave a Reply

Your email address will not be published. Required fields are marked *