ਪਟਿਆਲਾ

ਰਾਸ਼ਟਰੀ ਵਿਗਿਆਨ ਦਿਵਸ ਮੌਕੇ ਪੋਸਟਰ ਮੇਕਿੰਗ ਅਤੇ ਭਾਸ਼ਣ ਪ੍ਰਤੀਯੋਗਤਾ ਕਰਵਾਈ

ਪਟਿਆਲਾ: 28 ਫਰਵਰੀ (ਕੰਵਰ ਬੇਦੀ/ਮਧੂਸਾਰ ਬਿਊਰੋ)
ਮੁਲਤਾਨੀ ਮੱਲ ਮੋਦੀ ਕਾਲਜ, ਪਟਿਆਲਾ ਦੀ ਬਾਇਓਲੋਜੀਕਲ ਸੋਸਾਇਟੀ ਵੱਲੋਂ ਵਿਗਿਆਨ ਦਿਵਸ ਮਨਾਇਆ ਗਿਆ। ਇਸ ਮੌਕੇ ਤੇ ਨਸ਼ਿਆਂ ਦੀ ਸਮੱਸਿਆ, ਜੀਵ ਵਿਭਿੰਨਤਾ, ਵਿਸ਼ਵ ਵਾਤਾਵਰਨ ਤਬਦੀਲੀ ਅਤੇ ਅਨੂਵੰਸ਼ਿਕ ਸੋਧ ਵਿਸ਼ਿਆਂ ਉਂਪਰ ਪੋਸਟਰ ਮੇਕਿੰਗ ਅਤੇ ਭਾਸ਼ਣ ਪ੍ਰਤਿਯੋਗਿਤਾ ਕਰਵਾਈ ਗਈ।

ਇਸ ਵਿਚ ਬੀ.ਐਸ.ਸੀ. ਅਤੇ ਐਮ. ਐਸ. ਸੀ. ਦੇ 34 ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਵਿਦਿਆਰਥੀਆਂ ਤੇ ਬਾਈਲੋਜੀ ਸਟਾਫ਼ ਦੇ ਇਸ ਉੱਧਮ ਦੀ ਸ਼ਲਾਘਾ ਕੀਤੀ ਅਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਭਾਸ਼ਣ ਪ੍ਰਤਿਯੋਗਤਾ ਵਿੱਚ ਸਰਗਮ ਭੱਟੀ ਨੇ ਪਹਿਲਾ, ਮੁਸਕਾਨ ਮਹਿਤਾ ਅਤੇ ਇਸ਼ਾ ਸ਼ਰਮਾ ਨੇ ਦੂਜਾ ਅਤੇ ਨਿਸ਼ਠਾ ਨੇ ਤੀਜਾ ਇਨਾਮ ਹਾਸਲ ਕੀਤਾ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਪਵਨਪ੍ਰੀਤ ਨੇ ਪਹਿਲਾ, ਦੀਪਾਂਸ਼ੂ ਅਤੇ ਹਰਸ਼ਦੀਪ ਸਿੰਘ ਨੇ ਦੂਜਾ ਅਤੇ ਵਿਭਾ ਅਤੇ ਅੰਜਲੀ ਨੇ ਤੀਜਾ ਇਨਾਮ ਹਾਸਲ ਕੀਤਾ। ਇਸ ਮੌਕੇ ਤੇ ਬਾਈਲੋਜੀ ਵਿਭਾਗ ਦੇ ਮੁਖੀ ਡਾ. ਅਸ਼ਵਨੀ ਸ਼ਰਮਾ ਨੇ ਬਾਇਓਲੋਜੀਕਲ ਸੋਸਾਇਟੀ ਵੱਲੋਂ ਕੀਤੇ ਕਾਰਜਾਂ ਉਪਰ ਚਾਨਣਾ ਪਾਇਆ। ਡਾ. ਕੁਲਦੀਪ ਕੁਮਾਰ, ਡਾ. ਭਾਨਵੀ, ਪ੍ਰੋ. ਟੀਨਾ ਪਾਠਕ ਨੇ ਭਾਸ਼ਣ ਪ੍ਰਤਿਯੋਗਤਾ ਅਤੇ ਪ੍ਰੋ. ਅਮਿਤ ਸਰੀਨ, ਡਾ. ਸੰਤੋਸ਼ ਅਤੇ ਪ੍ਰੋ. ਲੀਨਾ ਨੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਤੇ ਸਮੂਹ ਬਾਇਓਲੋਜੀ ਵਿਭਾਗ ਦਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਰਹੇ।

Leave a Reply

Your email address will not be published. Required fields are marked *