ਪੰਜਾਬਪਟਿਆਲਾ

ਭਾਜਪਾ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਵਿਰੁੱਧ ਲੋਕ ਸੰਘਰਸ਼ ਕਮੇਟੀ ਵੱਲੋਂ ਰੋਸ ਮੁਜ਼ਾਹਰਾ

ਪਟਿਆਲਾ 1 ਮਾਰਚ (ਕੰਵਰ ਬੇਦੀ/ਮਧੂਸਾਰ ਬਿਊਰੋ)
ਵੱਖੋਂ-ਵੱਖਰੀਆਂ ਜਨਤਕ ਜਥੇਬੰਦੀਆਂ ਦੀ ਹਮਾਇਤ ਨਾਲ ਲੋਕ ਸੰਘਰਸ਼ ਕਮੇਟੀ ਵੱਲੋਂ ਹਿੰਸਕ ਵਾਰਦਤਾਂ ਨੂੰ ਲੈ ਕੇ ਰੋਸ ਮਾਰਚ ਕਰਕੇ ਭਾਜਪਾ ਵਿਦਿਆਥੀ ਜਥੇਬੰਦੀ ਦਾ ਪੁਤਲਾ ਫੂਕਿਆ ਗਿਆ।

ਇਸ ਮੌਕੇ ਆਗੂਆਂ ਨੇ ਕਿਹਾ ਕਿ ਦਿੱਲੀ ਯੂਨੀਵਰਸਿਟੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵਿਦਿਆਰਥੀਆਂ ਉਪਰ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਤੋਂ ਰੋਕਣ ਲਈ ਬੀ.ਜੇ.ਪੀ. ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਵੱਲੋਂ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਖਿੱਚ-ਧੁਹ ਅਤੇ ਕੁਟਮਾਰ ਨਿੰਦਣਯੋਗ ਹੈ।
ਉਨ੍ਹਾਂ ਕਿਹਾ ਕਿ ਵੀ ਐਸ.ਐਫ.ਐਸ. ਦੇ ਵਿਦਿਆਰਥੀਆਂ ਉਪਰ ਹਮਲਾ ਸਿੱਧ ਕਰਦਾ ਹੈ ਕਿ ਵਿਦਿਆਥੀ ਪ੍ਰੀਸ਼ਦ ਇਕ ਅੱਤਵਾਦੀ ਗੁੰਡਾ-ਗਰੋਹ ਦੀ ਤਰ੍ਹਾਂ ਕੰਮ ਕਰ ਰਿਹਾ ਹੈ। ਸਰਕਾਰੀ ਨੀਤੀਆਂ ਖਿਲਾਫ ਉੱਠਣ ਵਾਲੀ ਹਰ ਆਵਾਜ਼ ਨੂੰ ਦਬਾਉਣਾ ਚਾਹੁੰਦਾ ਹੈ। ਪੁਲਿਸ ਪ੍ਰਸਾਸ਼ਨ ਦਾ ਮੂਕ ਦਰਸ਼ਕ ਬਣ ਕੇ ਦੋਸ਼ੀਆਂ ਦਾ ਪੱਖ ਪੂਰਨਾ ਸਿੱਧ ਕਰਦਾ ਹੈ ਕਿ ਦੇਸ਼ ਤੇਜ਼ੀ ਨਾਲ ਜੰਗਲ ਰਾਜ ਵੱਲ ਵੱਧ ਰਿਹਾ ਹੈ।
ਨੌਜਵਾਨ ਭਾਰਤ ਸਭਾ ਦੇ ਪੰਜਾਬ ਪ੍ਰਧਾਨ ਰਮਿੰਦਰ ਪਟਿਆਲਾ ਨੇ ਕਿਹਾ ਕਿ ਸੰਘੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਗੁਰਮੇਹਰ ਕੌਰ ਨੂੰ ਬਲਤਕਾਰ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਇਹਨਾਂ ਦੀ ਔਰਤ ਵਿਰੋਧੀ ਮਨੂੰਵਾਦੀ ਮਾਨਸਿਕਤਾ ਦਾ ਪ੍ਰਗਟਾਵਾ ਹੈ। ਪੰਜਾਬ ਅਤੇ ਸਮੁੱਚੇ ਦੇਸ਼ ਦੇ ਲੋਕ ਇਸ ਫਾਸ਼ੀਵਾਦੀ ਰੁਝਾਨ ਖਿਲਾਫ ਡੱਟ ਕੇ ਲੜਣਗੇ। ਦੇਸ਼ ਅੰਦਰ ਕਾਰਪੋਰੇਟ ਨੂੰ ਜਲ,ਜੰਗਲ ਅਤੇ ਜ਼ਮੀਨ ਲੁਟਾਉਣ ਦੀਆਂ ਨੀਤੀਆਂ ਉੱਪਰ ਪਰਦਾ ਪਾਉਣ ਵਾਲੀ ਲੋਕਾਂ ਦੇ ਸੰਘਰਸ਼ਾਂ ਉੱਪਰ ਹਮਲੇ ਕਰਨ ਲਈ ਸਰਕਾਰੀ ਸਹਿ ਉੱਪਰ ਇਹ ਗੈਰ ਸਮਾਜਿਕ ਅਨਸਰਾਂ ਨੂੰ ਪਾਲਿਆ ਜਾ ਰਿਹਾ ਹੈ ਜਿਸ ਦਾ ਸਾਰੇ ਵਰਗਾਂ ਦੇ ਲੋਕਾਂ ਨੂੰ ਪੁਰਜੋਰ ਵਿਰੋਧ ਕਰਨਾ ਚਾਹੀਦਾ ਹੈ।
ਪੀ.ਐਸ.ਯੂ. ਦੇ ਆਗੂ ਅਮਨਦੀਪ ਸਿੰਘ, ਗੁਰਸੇਵਕ ਸਿੰਘ, ਡੀ.ਟੀ.ਐਫ. ਦੇ ਆਗੂ ਦਵਿੰਦਰ ਸਿੰਘ ਪੂਨੀਆ, ਡੀ.ਐਮ.ਐਫ. ਦੇ ਵਿਕਰਮ ਦੇਵ, ਐਸ.ਐਸ.ਏ./ਰਮਸਾ ਹਰਦੀਪ ਟੋਡਰਪੁਰ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਅਮਨਦੀਪ ਦਿਉਲ, ਡੈਮੋਕ੍ਰੇਟਿਕ ਲਾਇਰਜ਼ ਐਸੋਸ਼ੀਏਸ਼ਨ ਦੇ ਆਗੂ ਐਡਵੋਕੇਟ ਰਾਜੀਵ ਲੋਹਟਬੱਦੀ, ਹਿਰਾਵਲ ਦਸਤਾ ਦੇ ਆਗੂ ਗੁਰਚਰਨ ਸਿੰਘ, ਗੈਸ ਏਜੰਸੀ ਵਰਕਰਜ਼ ਯੂਨੀਅਨ ਦੇ ਆਗੂ ਜਸਵੀਰ ਸਿੰਘ ਅਤੇ ਤਰਲੋਕ ਸਿੰਘ ਤੋਂ ਇਲਾਵਾ ਰਣਜੀਤ ਸਵਾਜਪੁਰ, ਹਰਭਗਵਾਨ ਭਿਖੀ ਅਤੇ ਸਤਪਾਲ ਬੰਗਾ ਸਮੇਤ ਵੱਡੀ ਗਿਣਤੀ ਵਿਚ ਸੰਘਰਸ਼ੀ ਲੋਕ ਸ਼ਾਮਿਲ ਹੋਏ।

Leave a Reply

Your email address will not be published. Required fields are marked *