ਕੇਰਲ ਦੇ ਮੁੱਖ ਮੰਤਰੀ ਦਾ ਸਿਰ ਕੱਟਣ ਵਾਲੇ ਨੂੰ ਇਕ ਕਰੋੜ ਦਾ ਮਿਲੇਗਾ ਇਨਾਮ !
ਨਵੀਂ ਦਿੱਲੀ 2 ਮਾਰਚ (ਏਜੰਸੀਆਂ) ਮੱਧਪ੍ਰਦੇਸ਼ ‘ਚ ਰਾਸ਼ਟਰੀ ਸਵੈ ਸੇਵਕ ਸੰਘ (ਆਰਐਸਐਸ) ਦੇ ਇਕ ਆਗੂ ਡਾਕਟਰ ਚੰਦਰਾਵਤਨੇ ਕੇਰਲ ਦੇ ਮੁੱਖ ਮੰਤਰੀ ਵਿਜ਼ਯਨ ਅਤੇ ਵਾਮਪੰਥੀ ਆਗੂ ਪਿਨਰਈ ‘ਤੇ ਆਰਐਸਐਸ ਕਾਰਕੁੰਨਾਂ ਦੀ ਹੱਤਿਆ ਕਰਵਾਉਣ ਦਾ ਦੋਸ਼ ਲਗਾਇਆ ਹੈ।
ਉਨ੍ਹਾਂ ਕੇਰਲ ਦੇ ਮੁੱਖ ਮੰਤਰੀ ਵਿਜ਼ਯਨ ਦਾ ਸਿਰ ਕੱਟਣ ਵਾਲੇ ਨੂੰ ਆਪਣੀ ਜਾਇਦਾਦ ਵੇਚ ਕੇ 1 ਕਰੋੜ ਰੁਪਏ ਤੱਕ ਦਾ ਇਨਾਮ ਦੇਣ ਦਾ ਐਲਾਨ ਕੀਤਾ। ਡਾ. ਚੰਦਰਾਵਤ ਨੇ ਕਿਹਾ ਕਿ ਮੁੱਖ ਮੰਤਰੀ ਦਾ ਸਿਰ ਕੱਟਣ ਵਾਲੇ ਦਾ ਇਨਾਮ ਦੇਣ ਲਈ ਉਹ ਆਪਣਾ ਘਰ ਤੱਕ ਵੇਚਣ ਲਈ ਤਿਆਰ ਹਨ।
ਇਹ ਸ਼ਬਦ ਉਨ੍ਹਾਂ ਕੇਰਲ ‘ਚ ਮਾਰਕਸਵਾਦੀਆਂ ਦੇ ਅੱਤਿਆਚਾਰ ਦੇ ਵਿਰੁੱਧ ਵਿਸ਼ਾਲ ਧਰਨਾ, ਪ੍ਰਦਰਸ਼ਨ ਦੌਰਾਨ ਕਹੇ। ਉਨ੍ਹਾਂ ਵੀਡੀਓ ਵੀ ਜਾਰੀ ਹੋਇਆ ਹੈ, ਜਿਸ ‘ਚ ਉਨ੍ਹਾਂ ਇਨਾਮ ਦੇਣ ਦਾ ਐਲਾਨ ਕੀਤਾ ਹੈ।
ਵੀਡੀਓ ‘ਚ ਆਰਐਸਐਸ ਆਗੂ ਕਹਿ ਰਹੇ ਹਨ ਹੱਤਿਆ ਦਾ ਦੋਸ਼ੀ ਗੱਦਾਰ ਸਮਝਦਾ ਹੈ ਕਿ ਹਿੰਦੂਆਂ ਦੇ ਖੂਨ ‘ਚ ਗੌਰਵ ਨਹੀਂ ਹੈ, ਜਜ਼ਬਾ ਨਹੀਂ, ਮੇਰੇ ਕੋਲ ਏਨੀ ਜਾਇਦਾਦ ਹੈ ਕਿ 1 ਕਰੋੜ ਤੋਂ ਜ਼ਿਆਦਾ ਦਾ ਘਰ ਹੈ। ਮੈਂ ਡਾਕਟਰ ਚੰਦਰਾਵਤ ਇਸ ਮੰਚ ਤੋਂ ਐਲਾਨ ਕਰਦਾ ਹਾਂ, ਜੋ ਮੈਨੂੰ ਵਿਜ਼ਯਨ ਦਾ ਸਿਰ ਕੱਟ ਕੇ ਲਿਆਏਗਾ ਉਸ ਨੂੰ ਆਪਣਾ ਮਕਾਨ ਅਤੇ ਜਾਇਦਾਦ ਦੇਵਾਂਗਾ। ਉਨ੍ਹਾਂ ਕਿਹਾ ਕਿ ਅਜਿਹੇ ਗੱਦਾਰਾਂ ਨੂੰ ਦੇਸ਼ ‘ਚ ਰਹਿਣ ਦਾ ਕੋਈ ਹੱਕ ਨਹੀਂ। ਲੋਕਤੰਤਰ ਦੀ ਹੱਤਿਆ ਕਰਨ ਦਾ ਕੋਈ ਅਧਿਕਾਰ ਨਹੀਂ।

