ਫਾਟਰ ਰਿਫਰੈਂਡਮ ਨੂੰ ਲੈ ਕੇ ਤਖ਼ਤ ਸਾਹਿਬਾਨਾਂ ‘ਤੇ ਕੈਂਪ 5 ਨੂੰ : ਪੀਰ ਮਹੁੰਮਦ
ਫ਼ਰੀਦਕੋਟ 3 ਮਾਰਚ (ਮਧੂਸਾਰ ਬਿਊਰੋ)
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਪੰਜਾਬ ਪਾਣੀਆਂ ਦੇ ਮਸਲੇ ਨੂੰ ਲੈ ਕੇ ਪੰਜ ਮਾਰਚ ਨੂੰ ਤਖਤ ਸਾਹਿਬਾਨਾ ‘ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਹਿਯੋਗ ਨਾਲ ਪੰਜਾਬ ਵਾਟਰ ਰਿਫਰੈਂਡਮ ਕੈਂਪ ਲਗਾਏ ਜਾਣਗੇ ਤਾਂ ਜੋ ਪੰਜਾਬ ਦੇ ਪਾਣੀਆਂ ‘ਤੇ ਪੈ ਰਹੇ ਡਾਕੇ ਨੂੰ ਰੋਕਿਆ ਜਾ ਸਕੇ ।
ਇਹ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰ ਮੁਹੰਮਦ ਨੇ ਫ਼ਰੀਦਕੋਟ ਵਿਖੇ ਚੌਣਵੇਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ 5 ਮਾਰਚ ਨੂੰ ਤਖਤ ਸ੍ਰੀ ਕੇਸਗੜ ਆਨੰਦਪੁਰ ਸਾਹਿਬ ਉਨ੍ਹਾਂ ਦੀ ਅਗਵਾਈ ‘ਚ ਅਤੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸਰਦਾਰ ਗੁਰਮੁੱਖ ਸਿੰਘ ਸੰਧੂ ‘ਤੇ ਡਾਕਟਰ ਕਾਰਜ ਦੀ ਸਮੇਤ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਾਲਵਾ ਜੋਨ ਇੰਚਾਰਜ ਪ੍ਰਭਜੋਤ ਸਿੰਘ ਦੀ ਰਹਿਨੁਮਾਈ ਹੇਠ ਪੰਜਾਬ ਵਾਟਰ ਰਿਫਰੈਂਡਮ ਕੈਂਪ ਲਗਾਏ ਜਾ ਰਹੇ ਹਨ । ਉਹਨਾਂ ਸੰਗਤਾ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਹ ਜੋ ਪਾਣੀ ਦਾ ਮਸਲਾ ਪੰਜਾਬ ਅੰਦਰ ਪੈਦਾ ਹੋਇਆ ਹੈ,ਇਹ ਇਕੱਲਾ ਸਿੱਖਾਂ ਦਾ ਹੀ ਨਹੀ ਸਗੋਂ ਪੰਜਾਬ ਵਿੱਚ ਵਸਦੇ ਸਾਰੇ ਮੂਲ ਪੰਜਾਬ ਵਾਸੀਆਂ ਦਾ ਮਸਲਾ ਹੈ,ਪੰਜਾਬ ਵਿੱਚ ਵਸਦੇ ਸਮੂਹ ਭਾਈਚਾਰੇ ਹਿੰਦੂ,ਮੁਸਲਮ,ਇਸਾਈ ਭਰਾਵਾਂ ਨੂੰ ਅੱਗੇ ਆ ਕੇ ਪੰਜਾਬ ਪਾਣੀਆਂ ਦੇ ਹਿੱਕਾਂ ਲਈ ਵੱਡੇ ਪੱਧਰ ‘ਤੇ ਹੱਲਾ ਬੋਲਣਾ ਚਾਹੀਦਾ ਹੈ ਤਾਂ ਜੋ ਪਾਣੀਆਂ ਦੀ ਰਾਖੀ ਕੀਤੀ ਜਾ ਸਕੇ , ਉਨ੍ਹਾਂ ਕਿਹਾ ਕਿ ਪੰਜਾਬ ਪਾਣੀਆਂ ਦੇ ਹੱਕਾਂ ਦੀ ਰਾਖੀ ਲਈ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਨੀਦਰਲੈਂਡ ਹੇਗ ਅੰਦਰ ਪਟੀਸ਼ਨ ਪਾ ਸਕੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਰਾਖੀ ਕਰ ਸਕੀਏ । ਇਸ ਮੌਕੇ ਜੈਮਲ ਸਿੰਘ ਫ਼ਰੀਦਕੋਟ, ਦਵਿੰਦਰ ਸਿੰਘ, ਗੁਰਜਿੰਦਰ ਸਿੰਘ, ਹਰਦੀਪ ਸਿੰਘ,ਹਰਜਿੰਦਰ ਸਿੰਘ, ਖੁਸ਼ਵਿੰਦਰ ਸਿੰਘ, ਸੈਮਲ ਸਿੰਘ, ਲਵਪ੍ਰਤੀ ਸਿੰਘ, ਰਘਬੀਰ ਸਿੰਘ, ਸੁਖਚੈਨ ਸਿੰਘ ਵੀ ਹਾਜਰ ਸਨ

