ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੇ ਉਂਕਾਰ ਸਿੰਘ ਰੰਧਾਵਾ ਬਣੇ ਜਨਰਲ ਸਕੱਤਰ
ਨਵੀਂ ਦਿੱਲੀ 4 ਮਾਰਚ (ਅਸ਼ੋਕ ਵਾਸ਼ਿਸ਼ਠ/ਜਗਦੀਪ ਕਾਹਲੋਂ/ਮਧੂਸਾਰ ਬਿਊਰੋ)
ਬਹਿਰੀਨ ਵਿਖੇ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦੀ ਮੀਟਿੰਗ ‘ਚ ਉਂਕਾਰ ਸਿੰਘ ਰੰਧਾਵਾ ਨੂੰ ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ ਦਾ ਜਨਰਲ ਸਕੱਤਰ ਤੇ ਪਰਮਿੰਦਰ ਸਿੰਘ ਢੀਂਡਸਾ ਨੂੰ ਉਪ ਪ੍ਰਧਾਨ ਚੁਣਿਆ ਗਿਆ।
ਏਸ਼ੀਅਨ ਸਾਈਕਲਿੰਗ ਕਨਫੈਡਰੇਸ਼ਨ (ਏ.ਸੀ.ਸੀ.) ਵਿੱਚ ਪੰਜ ਕੌਂਟੀਨੇਟਲਾਂ ਦਾ ਕਨਫੈਡਰੇਸ਼ਨ ਹੈ। ਇਹ ਏਸ਼ੀਆ ਮਹਾਂਦੀਪ ਤੇ ਪੂਰੇ ਸੰਸਾਰ ‘ਚ ਸਾਈਕਲਿੰਗ ਖੇਡ ਨੂੰ ਉਤਸਾਹਿਤ ਕਰਨ ਲਈ ਬਣਾਈ ਗਈ ਸੀ। ਇਸ ਵਿੱਚ 42 ਕੌਮੀ ਸਾਇਕਲਿੰਗ ਫੈਡਰੇਸ਼ਨਾਂ ਇਸ ਦਾ ਹਿੱਸਾ ਹਨ।
ਜਾਣਕਾਰੀ ਦਿੰਦੀਆਂ ਅੰਤਰਰਾਸ਼ਟਰੀ ਸਾਈਕਲਿਸਟ ਜਗਦੀਪ ਸਿੰਘ ਕਾਹਲੋਂ, ਅੰਤਰਰਾਸ਼ਟਰੀ ਸਾਈਕਲਿੰਗ ਕੋਚ ਹਰਪਿੰਦਰ ਗੱਗੀ ਤੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਜਿਥੇ ਉਂਕਾਰ ਸਿੰਘ ਨੂੰ ਵਧਾਈ ਦਿੱਤੀ ਉਥੇ ਹੀ ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਏਸ਼ੀਆ ਕੱਪ ਤੇ ਏਸ਼ੀਅਨ ਸਾਈਕਲਿੰਗ ਦੇ ਸਫਲ ਮੇਜਬਾਨੀ ਤੋਂ ਬਾਅਦ ਇਕ ਵਾਰ ਫੇਰ ਭਾਰਤੀ ਸਾਈਕਲਿੰਗ ਨੇ ਆਪਣਾ ਨਾਂ ਇਤਹਾਸ ਦੇ ਪੰਨਿਆਂ ਵਿੱਚ ਦਰਜ ਕਰਵਾਈਆ ਹੈ। ਜਿਥੇ ਏਸ਼ੀਅਨ ਮੁਲਕਾਂ ਦੀ ਸਾਈਕਲਿੰਗ ਨੂੰ ਤਰੱਕੀ ਮਿਲੇਗੀ ਉਥੇ ਭਾਰਤੀ ਸਾਈਕਲਿੰਗ ਟੀਮ ਨੂੰ ਵੀ ਚੰਗਾ ਹੁੰਗਾਰਾ ਮਿਲੇਗਾ ਕਿਉਂਕਿ ਪਿਛਲੇ ਕੁਝ ਸਮੇਂ ਤੋਂ ਭਾਰਤੀ ਸਾਈਕਲਿੰਗ ਟੀਮ ਜਿਥੇ ਜੂਨੀਅਰ ਟੀਮ ਸਪਰਿੰਟ ਈਵੇਂਟ ਵਿੱਚ ਦੁਨੀਆ ਦੀ ਨੰਬਰ ਇਕ ਟੀਮ ਬਨਣ ਵਿੱਚ ਸਫਲ ਹੋਈ ਹੈ ਉਥੇ ਹੀ ਵਰਲਡ ਸਾਈਕਲਿੰਗ ਚੈਂਪੀਅਨਸ਼ਿੱਪ, ਏਸ਼ੀਅਨ ਗੇਮਜ਼ ਤੇ ਕਾਮਨ ਵੈਲਥ ਗੇਮਜ਼ ਵਿੱਚ ਵੀ ਭਾਰਤੀ ਸਾਈਕਲਿੰਗ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ j?.

