ਪਿੰਡ ਧਰਮਗੜ ਦੇ ਜੁਆਨ ਗੁਰਿੰਦਰ ਸਿੰਘ ਨੇ ਨੈਸ਼ਨਲ ਰੋਇੰਗ ਚੈਪੀਅਨਸ਼ਿਪ ਵਿੱਚ ਜਿੱਤਿਆ ਸੋਨ ਤਮਗਾ
ਤਿੰਨ ਤਮਗੇ ਪਹਿਲਾਂ ਵੀ ਉਹ ਭਾਰਤੀ ਫੌਜ ਦੀ ਝੋਲੀ ਵਿੱਚ ਪਾ ਚੁੱਕਾ ਹੈ
ਬਨੂੜ 6 ਮਾਰਚ, (ਅਵਤਾਰ ਸਿੰਘ)
ਨਜਦੀਕ ਪਿੰਡ ਧਰਮਗੜ ਦੇ ਨੌਜਵਾਨ ਗੁਰਿੰਦਰ ਸਿੰਘ ਗੁਰੀ ਨੇ ਪੂਨਾ ਵਿਖੇ ਹੋਈ ਦੂਜੀ ਨੈਸ਼ਨਲ ਰੋਇੰਗ ਚੈਪੀਅਨਸ਼ਿਪ ਵਿੱਚ ਸੋਨੇ ਦੇ ਤਮਗਾ ਜਿੱਤ ਕੇ ਆਪਣੇ ਮਾਤਾ-ਪਿਤਾ, ਪਿੰਡ ਸਮੇਤ ਪੰਜਾਬ ਦਾ ਨਾਂ ਰੋਸ਼ਨ ਕੀਤਾ ਹੈ।
ਅਰਗੋ ਮੀਟਰ ਰੋਇੰਗ ਵਿਚ ਪਿੰਡ ਧਰਮਗੜ ਦੇ ਫੌਜ ਵਿਚ ਹੋਲਦਾਰ ਵਜੋ ਸੇਵਾ ਨਿਭਾਅ ਰਹੇ ਜੁਆਨ ਗੁਰਿੰਦਰ ਸਿੰਘ ਗੁਰੀ ਨੇ ਸੋਨੇ ਦਾ ਤਮਗਾ ਜਿੱਤ ਕੇ ਆਪਣੇ ਮਾਤਾ ਪਿਤਾ , ਪਿੰਡ ਅਤੇ ਪੰਜਾਬ ਦਾ ਨਾਅ ਰੌਸਨ ਕੀਤਾ ਹੈ। ਇਸ ਤੋਂ ਪਹਿਲਾ ਵੀ ਉਹ 2015 ਵਿੱਚ ਹੋਈ ਨੈਸ਼ਨਲ, ਏਸ਼ੀਅਨ ਚੈਪੀਅਨਸ਼ਿਪ ਵਿੱਚ ਕ੍ਰਮਵਾਰ ਕਾਂਸ਼ੀ ਤੇ ਸਿਲਵਰ ਦਾ ਤਮਗਾ ਜਿੱਤ ਚੁੱਕਾ ਹੈ ਅਤੇ 2017 ਵਿੱਚ ਹੋਈ ਆਰਮੀ ਚੈਪੀਅਨਸ਼ਿਪ ਵਿੱਚ ਸਿਲਵਰ ਦਾ ਤਮਗਾ ਜਿੱਤਣ ਦਾ ਮਾਣ ਹਾਸਿਲ ਕਰ ਚੁੱਕਾ ਹੈ। ਜਿਸ ਉੱਤੇ ਪਿੰਡ ਵਾਸੀਆ ਨੂੰ ਵੱਡਾ ਮਾਣ ਹੈ ਅਤੇ ਉਸ ਦੇ ਮਾਤਾ ਪਿਤਾ ਆਪਣੇ ਪੁੱਤਰ ਦੀ ਇਸ ਪ੍ਰਾਪਤੀ ਉੱਤੇ ਫੂਲੇ ਨਹੀ ਸਮਾ ਰਹੇ। ਗੁਰਿੰਦਰ ਸਿੰਘ ਨੂੰ ਇਹ ਪ੍ਰਾਪਤੀ ਭਾਰਤੀ ਫੋਜ ਵਿੱਚ ਸਰਵਿਸ ਦੌਰਾਨ ਹਾਸਿਲ ਹੋਈ ਹੈ।
ਭਾਰਤੀ ਫੋਜ ਦੇ ਜੁਆਨ ਗੁਰਿੰਦਰ ਸਿੰਘ ਪਿਤਾ ਸਵਰਨ ਸਿੰਘ ਦੇ ਘਰ ਤੇ ਮਾਤਾ ਕੁਲਦੀਪ ਕੌਰ ਦੀ ਕੱਖੋਂ 17 ਅਕਤੂਬਰ 1986 ਨੂੰ ਪਿੰਡ ਧਰਮਗੜ ਵਿੱਚ ਜਨਮੇ। ਜਿਨਾਂ ਮੈਟ੍ਰਿਕ ਪਿੰਡ ਅਤੇ ਬਾਂਰਵੀਂ ਸੀਨੀਅਰ ਸੈਕੰਡਰੀ ਸਕੂਲ ਬਨੂੜ ਵਿਖੇ ਕਰਨ ਉਪਰੰਤ ਜੂਨ 2015 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋ ਗਏ। ਜਿਥੇ ਉਨਾਂ ਡਿਊਟੀ ਤੋਂ ਬਾਅਦ ਰੋਇੰਗ ਮੁਕਾਬਲਿਆ ਵਿੱਚ ਭਾਗ ਲੈਣਾ ਸੁਰੂ ਕਰ ਦਿੱਤਾ ਤੇ ਸਖਤ ਮਿਹਨਤ ਕਾਰਨ ਭਾਰਤੀ ਫੋਜ ਦੀ ਟੀਮ ਵਿੱਚ ਉਨਾਂ ਦੀ ਚੌਣ ਹੋ ਗਈ। ਜਿਥੇ ਉਨਾਂ ਉਕਤ ਮੱਲਾਂ ਮਾਰੀਆ। ਗੁਰਿੰਦਰ ਸਿੰਘ ਗੁਰੀ, ਜਿਸ ਨੂੰ ਪਿੰਡ ਵਿੱਚ ਪਾਲੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇੱਕ ਪੁੱਤਰ ਦਾ ਬਾਪ ਹੈ। ਫੋਨ ਰਾਂਹੀ ਗੱਲ ਬਾਤ ਕਰਦਿਆ ਦੱਸਿਆ ਕਿ ਉਨਾਂ ਦਾ ਨਿਸ਼ਾਨਾ 2018 ਦੀ ਇੰਡੋਨੇਸ਼ੀਆ ਵਿੱਚ ਹੋਣ ਵਾਲੀ ਏਸ਼ੀਅਨ ਖੇਡਾਂ ਵਿੱਚ ਸੋਨੇ ਦਾ ਤਮਗਾ ਫੁੱਡਣਾ ਹੈ। ਜਿਸ ਦੀ ਹੁਣੇ ਤੋਂ ਤਿਆਰੀ ਵਿੱਚ ਲੱਗ ਗਿਆ ਹੈ। ਉਸ ਦੇ ਪਿਤਾ ਸਵਰਨ ਸਿੰਘ ਜੋ ਪੰਜਾਬ ਰੋਡਵੇਜ ਵਿੱਚ ਡਰਾਇਵਰ ਹੈ। ਉਸ ਸਮੇਤ ਉਸ ਦੇ ਪਰਿਵਾਰ ਨੇ ਪੰਜਾਬ ਸਰਕਾਰ ਉੱਤੇ ਗਿਲਾ ਕਰਦੇ ਕਿਹਾ ਕਿ ਉਨਾਂ ਦਾ ਪੁੱਤਰ ਦੇਸ਼ ਦੇ ਵੱਖ-ਵੱਖ ਸੂਬਿਆਂ ਵਿੱਚ ਰਹਿ ਕੇ ਪੰਜਾਬ ਦਾ ਨਾਂ ਰੋਸ਼ਨ ਕਰ ਰਿਹਾ ਹੈ, ਪਰ ਪੰਜਾਬ ਸਰਕਾਰ ਵੱਲੋਂ ਹਾਲੇ ਤਕ ਉਨਾਂ ਦਾ ਕੋਈ ਮਾਣ ਸਨਮਾਨ ਨਹੀ ਹੋਇਆ।

