ਪੰਜਾਬਪਟਿਆਲਾ

ਹੈਰੋਇਨ ਸਮੇਤ ਮਹਿਲਾ ਏਐਸਆਈ ਗ੍ਰਿਫਤਾਰ!

ਪਟਿਆਲਾ 29 ਅਕਤੂਬਰ (ਮਧੂਸਾਰ ਬਿਊਰੋ) ਪੰਜਾਸ ਪੁਲਿਸ ਨੇ ਵੱਡੀ ਕਾਰਵਾਈ ਚੱਲਦਿਆਂ ਗੈਗਸਟਰਾਂ ਨਾਲ ਮਿਲਕੇ ਨਸ਼ਾ ਦਾ ਕਾਰੋਬਾਰ ਕਰਨ ਵਾਲੀ ਇਕ ਮਹਿਲਾ ਏਐਸਆਈ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰਾਂ ਅਨੁਸਾਰ ਇਸ ਦੀ ਪੁਸ਼ਟੀ ਐਸ ਐਸ ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕੀਤੀ ਹੈ।

ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਦੇ ਨਾਲ ਨਾਲ ਥਾਣਾ ਅਰਬਨ ਅਸਟੇਟ ਵਿਖੇ ਮਾਮਲਾ ਵੀ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਪੱਟੀ ਪੁਲਿਸ ਦੇ ਨਾਟਕੋਟਿਕਸ ਸੈਲ ਵੱਲੋਂ ਪਟਿਆਲਾ ‘ਚ ਏਐਸਆਈ ਰੇਣੂੰ ਬਾਲਾ ਨੂੰ 50 ਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ। ਪੱਟੀ ਪੁਲਿਸ ਨੇ ਪੱਟੀ ਸ਼ਹਿਰ ਦੇ ਰਹਿਣ ਵਾਲੇ ਉਸ ਦੇ ਸਾਥੀ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਐਸਐਸਪੀ ਦੇ ਆਦੇਸ਼ਾਂ ਤੋਂ ਬਾਅਦ ਵਿਭਾਗ ਦੇ ਹੋਰਨਾਂ ਪੁਲਿਸ ਅਧਿਕਾਰੀਆਂ ‘ਤੇ ਵੀ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਅਨੁਸਾਰ ਮਹਿਲਾ ਏ ਐਸ ਆਈ ਦੇ ਗੈਂਗਸਟਰਾਂ ਨਾਲ ਸਬੰਧ ਰਹੇ ਅਤੇ ਨਸ਼ਾ ਦਾ ਕਾਰੋਬਾਰ ਕਰਨ ਵਾਲੀ ਇਸ ਮਹਿਲਾ ਏ ਐਸ ਆਈ ਨੇ ਰੀਅਲ ਅਸਟੇਟ ਦੇ ਖੇਤਰ ‘ਚ ਵੱਡਾ ਨਿਵੇਸ਼ ਕੀਤਾ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *