ਪਟਿਆਲਾ

ਵਿਧਾਇਕ ਚੰਦੂਮਾਜਰਾ ਵੱਖ-ਵੱਖ ਧਾਰਮਿਕ ਸਥਾਨਾਂ ‘ਤੇ ਹੋਣਗੇ ਨਤਮਸਤਕ

ਜਿੱਤ ਦੀ ਖੁਸ਼ੀ ‘ਚ ਜਗਜੀਤ ਕੋਹਲੀ ਨੇ ਵੰਡੇ ਲੱਡੂ
ਪਟਿਆਲਾ, 12 ਮਾਰਚ (ਕੰਵਰ ਬੇਦੀ)
ਵਿਧਾਨ ਸਭਾ ਹਲਕਾ ਸਨੌਰ ਦੇ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਚੋਣਾਂ ‘ਚ ਮਿਲੀ ਜਿੱਤ ‘ਤੇ ਪ੍ਰਮਾਤਮਾ ਦੇ ਸ਼ੁਕਰਾਨੇ ਲਈ 13 ਮਾਰਚ ਦਿਨ ਸੋਮਵਾਰ ਨੂੰ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਨਤਮਸਤਕ ਹੋਣਗੇ।

ਇਹ ਜਾਣਕਾਰੀ ਦਫਤਰ ਇੰਚਾਰਜ ਅਤੇ ਮੈਂਬਰ ਪਾਰਲੀਮੈਂਟ ਪ੍ਰੋ. ਚੰਦੂਮਾਜਰਾ ਦੇ ਸਿਆਸੀ ਸਕੱਤਰ ਸ. ਜਗਜੀਤ ਸਿੰਘ ਕੋਹਲੀ ਨੇ ਅੱਜ ਦਫਤਰ ਵਿਖੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਵਿਧਾਇਕ ਬਣਨ ਦੀ ਖੁਸ਼ੀ ‘ਚ ਲੱਡੂ ਵੰਡਣ ਉਪਰੰਤ ਦਿੱਤੀ। ਕੋਹਲੀ ਨੇ ਆਖਿਆ ਕਿ ਸਵੇਰੇ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਵੱਖ ਵੱਖ ਆਗੂ ਤੇ ਵਰਕਰ ਸਵੇਰੇ 10 ਵਜੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣਗੇ। ਇਸ ਉਪਰੰਤ 11 ਵਜੇ ਗੁਰਦੁਆਰਾ ਘੜਾਮ ਬਾਉਲੀ ਸਾਹਿਬ, 12 ਵਜੇ ਗੁਰਦੁਆਰਾ ਧੰਨਾ ਭਗਤ ਜੀ, 1 ਵਜੇ ਗੁਰਦੁਆਰਾ ਮਗਰ ਸਾਹਿਬ ਪਾਤਸ਼ਾਹੀ ਨੌਵੀਂ, 2 ਵਜੇ ਬਾਬਾ ਸ਼ੰਕਰਗਿਰ ਜੀ ਔਲੀਆ ਦੇ ਡੇਰੇ ਅਤੇ ਸ਼ਾਮ 4 ਵਜੇ ਗੁਰਦੁਆਰਾ ਅਕਾਲਗੜ੍ਹ ਸਾਹਿਬ ਸਨੌਰ ਵਿਖੇ ਨਤਮਸਤਕ ਹੋ ਕੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਗੇ ਹਲਕੇ ਦੀ ਸੇਵਾ ਲਈ ਹੋਰ ਬਲ ਬਖਸ਼ਣ ਲਈ ਅਰਦਾਸ ਕਰਨਗੇ।
ਕੋਹਲੀ ਨੇ ਆਖਿਆ ਕਿ ਹਲਕੇ ਤੋਂ ਮਿਲੀ ਜਿੱਤ ਦਾ ਸਿਹਰਾ ਜੁਝਾਰੂ ਤੇ ਮਿਹਨਤੀ ਆਗੂਆਂ ਅਤੇ ਵਰਕਰਾਂ ਦੇ ਸਿਰ ਹੈ, ਜਿਨ੍ਹਾਂ ਨੇ ਦਿਨ ਰਾਤ ਇਕ ਕਰਕੇ ਜਿੱਤ ਦਿਵਾਈ ਹੈ। ਉਨ੍ਹਾਂ ਇਸ ਮੌਕੇ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਮਿਲੇ ਪਿਆਰ ਅਤੇ ਸਤਿਕਾਰ ਅਤੇ ਭਰੋਸੇ ਨੂੰ ਬਰਕਰਾਰ ਰੱਖਿਆ ਜਾਵੇਗਾ ਅਤੇ ਹਲਕੇ ਦੇ ਵਿਕਾਸ ਲਈ ਹਰ ਹੀਲਾ ਕਰਤਦਿਆਂ ਇਸ ਨੂੰ ਨੰਬਰ ਇਕ ਬਣਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਜਿਥੇ ਸਮੁੱਚੇ ਚੰਦੂਮਾਜਰਾ ਪਰਿਵਾਰ ਨੇ ਪਿਛਲੇ 8 ਮਹੀਨੇ ਹਲਕੇ ਅੰਦਰ ਸਖਤ ਮਿਹਨਤ ਕਰਕੇ ਸਨੌਰ ਦੀ ਸੀਟ ਜਿੱਤਣ ‘ਚ ਕਾਮਯਾਬੀ ਹਾਸਲ ਕੀਤੀ ਹੈ, ਉਥੇ ਹੀ ਸ. ਜਗਜੀਤ ਸਿੰਘ ਕੋਹਲੀ ਨੇ ਦਫਤਰ ਅਤੇ ਚੋਣ ਦੀ ਹਰ ਇਕ ਜ਼ਿੰਮੇਵਾਰੀ ਨੂੰ ਨਿਭਾਉਣ ‘ਚ ਅਹਿਮ ਰੋਲ ਅਦਾ ਕੀਤਾ।
ਇਸ ਮੌਕੇ ਮੈਂਬਰ ਸ਼੍ਰੋਮਣੀ ਕਮੇਟੀ ਜਰਨੈਲ ਸਿੰਘ ਕਰਤਾਰਪੁਰ, ਸ. ਮਹਿੰਦਰ ਸਿੰਘ ਪੰਜੇਟਾ, ਸ਼ੇਰ ਸਿੰਘ ਪੰਜੇਟਾ, ਗੁਰਜੰਟ ਸਿੰਘ ਨੂਰਖੇੜੀਆਂ, ਸੰਦੀਪ ਸਿੰਘ ਰਾਜਾ ਤੁੜ, ਜਗਜੀਤ ਸਿੰਘ ਕੌਲੀ, ਜਰਨੈਲ ਸਿੰਘ ਅਲੀਪੁਰ, ਕੁਲਦੀਪ ਸਿੰਘ ਸ਼ਮਸ਼ਪੁਰ, ਪੁਪਿੰਦਰ ਸਿੰਘ ਸੈਫਦੀਪੁਰ, ਪ੍ਰੀਤਮ ਸਿੰਘ ਸਨੌਰ, ਤਜਿੰਦਰ ਸਿੰਘ ਸਰਪੰਚ ਮਹਿਮੂਦਪੁਰ, ਦਲਜੀਤ ਸਿੰਘ ਕੌਲੀ, ਦੇਵ ਸਿੰਘ ਰੰਘਰੇਟਾ, ਗੁਰਮੀਤ ਸਿੰਘ ਅਲੀਪੁਰ ਵੀ ਹਾਜ਼ਰ ਸਨ।

Leave a Reply

Your email address will not be published. Required fields are marked *