ਮੁਲਾਜਮ ਵਰਗ ਨੂੰ ਨਵੀ ਸਰਕਾਰ ਤੋ ਮੁਲਾਜ਼ਮਾਂ ਦੀਆਂ ਮੰਗਾਂ ਹੱਲ ਹੋਣ ਦੀ ਉਮੀਦ : ਚਾਹਲ
ਮੁਲਾਜਮ ਵਰਗ ਸਰਕਾਰ ਦਾ ਸਹਿਯੋਗ ਕਰੇਗਾ
ਪਟਿਆਲਾ:12 ਮਾਰਚ (ਕੰਵਰ ਬੇਦੀ)
ਪੰਜਾਬ ਦੇ ਮੁਲਾਜਮ ਵਰਗ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਬਨਣ ਵਾਲੀ ਪੰਜਾਬ ਸਰਕਾਰ ਤੋ ਵੱਡੀਆਂ ਆਸਾਂ ਹਨ। ਇੰਪਲਾਈਜ਼ ਫੈਡਰੇਸ਼ਨ ਦੇ ਸੁਬਾਈ ਆਗੂਆ ਮਨਜੀਤ ਸਿੰੰਘ ਚਾਹਲ,ਪੂਰਨ ਸਿੰਘ ਖਾਈ, ਅਤੇ ਗੁਰਵੇਲ ਸਿੰਘ ਬੱਲਪੁਰੀਆਂ ਨੇ ਇਕ ਸਾਝੇ ਬਿਆਨ ਰਾਹੀ ਬਨਣ ਵਾਲੀ ਸਰਕਾਰ ਤੋ ਆਸ ਪ੍ਰਗਟਾਈ ਉਹ ਮੁਲਾਜਮਾਂ ਦੇ ਬਾਕਇਆਂ ਪਏ ਮਾਮਲੇ ਹੱਲ ਕਰੇਗੀ।
ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਅਦਾਰਿਆਂ ਵਿੱਚ 2 ਲੱਖ ਦੇ ਕਰੀਬ ਅਸਾਮੀਆਂ ਖਾਲੀ ਪਈਆਂ ਹਨ।ਜਿਹਨਾਂ ਨੂੰ ਪੁਰੇ ਸਕੇਲ ਵਿੱਚ ਪੱਕੇ ਤੋਰ ਤੇ ਭਰਨ ਦੀ ਸਖਤ ਜਰੂਰਤ ਹੈ। ਸਰਕਾਰ ਨੇ ਆਪਣੇ ਚੋਣ ਮਨੌਰਥ ਪੱਤਰ ਵਿੱਚ ਹਰ ਘਰ ਨੂੰ ਨੋਕਰੀ ਦੇਣ ਦਾ ਵਾਅਦਾਂ ਕੀਤਾਂ ਹੈ। ਨਵੀ ਭਰਤੀ ਹੋਣ ਨਾਲ ਸਰਕਾਰੀ ਤੰਤਰ ਦੇ ਕੰਮ ਵਿੱਚ ਤੇਜ਼ੀ ਆਵੇਗੀ। ਉਹਨਾਂ ਕਿਹਾ ਕਿ ਤਨਖਾਹ ਕਮਿਸ਼ਨ ਨੇ1.1.16 ਤੋ ਆਪਣੀ ਰਿਪੋਰਟ ਸਰਕਾਰ ਨੂੰ ਸੋਪ ਦਿੱਤੀ ਗਈ ਹੈ। ਜਿਸ ਵਿੱਚ ਤਨਖਾਹਾ,ਭੱਤਿਆਂ ਅਤੇ ਮੁਲਾਜਮਾਂ ਦੀਆਂ ਸਹੂਲਤਾ ਜ਼ੋ ਲਮਕਾਅ ਅਵਸਥਾ ਵਿੱਚ ਪਈਆਂ ਹਨ ਨੂੰ ਲਾਗੂ ਕੀਤਾ ਜਾਣਾ ਹੈ। ਉਹਨਾਂ ਕਿਹਾ ਕਿ ਬਿਜਲੀ ਮੁਲਾਜਮਾਂ ਦੇ ਪੈ ਬੈਡ ਦਾ ਮਾਮਲਾ ਵੀ 1.12.11 ਲਮਕਾਅ ਅਵਸਥਾ ਵਿੱਚ ਹੈ ਜਿਸ ਨੂੰ ਲਾਗੂ ਨਾ ਹੋਣ ਨਾਲ ਬਿਜਲੀ ਮੁਲਾਜਮਾਂ ਨੂੰ ਭਾਰੀ ਆਰਥਿਕ ਨੁਕਸ਼ਾਨ ਹੋ ਰਿਹਾ ਜਿਸ ਨੂੰ ਲਾਗੁ ਕਰਨਾ ਜਰੂਰੀ ਹੈ।ਉਹਨਾਂ ਕਿਹਾ ਕਿ ਪੰਜਾਬ ਦਾ ਮੁਲਾਜ਼ਮ ਵਰਗ ਸਰਕਾਰ ਨੂੰ ਹਰ ਤਰੀਕੇ ਦਾ ਸਹਿਯੋਗ ਕਰੇਗਾ।

