ਅੱਤਵਾਦ ਦੇ ਵਿਰੁੱਧ ਵਿਆਪਕ ਕਾਊਂਟਰ ਟੈਰੋਰਿਜਮ ਰਣਨੀਤੀ ਬਣਾਉਣ ਦੀ ਲੋਂੜ : ਮਨੋਹਰ ਲਾਲ
ਚੰਡੀਗੜ੍ਹ, 14 ਮਾਰਚ (ਮਧੂਸਾਰ ਬਿਊਰੋ)
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅਪੀਲ ਕੀਤੀ ਹੈ ਕਿ ਅੱਜ ਦੁਨਿਆ ਸਾਇਬਰ ਅੱਤਵਾਦ, ਸੋਸ਼ਲ ਮੀਡਿਆ ਰਾਹੀਂ ਅੱਤਵਾਦ, ਆਊਟਰ ਸਪੇਸ ਵਿਚ ਅੱਤਵਾਦ ਅਤੇ ਸਮੁੰਦਰੀ ਸੁਰੱਖਿਆ ਨਾਲ ਸਬੰਧਤ ਮੁੱਦਿਆਂ ‘ਤੇ ਅੱਤਵਾਦ ਦੀ ਚੁਣੌਤਿਆਂ ਦਾ ਸਹਾਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਦੀ ਸੂਚੀ ਲਗਾਤਾਰ ਵੱਧ ਰਹੀ ਹੈ।
ਮੁੱਖ ਮੰਤਰੀ ਜੋ ਅੱਜ ਨਵੀਂ ਦਿੱਲੀ ਵਿਚ ਇੰਡਿਆ ਫਾਊਂਡੇਸ਼ਨ ਵੱਲੋਂ ਆਯੋਜਿਤ ਤੀਜੇ ਕਾਊਂਟਰ ਟੈਰੋਰਿਜਮ ਕਾਫਰੈਂਸ ਨੂੰ ਸੰਬੋਧਤ ਕਰ ਰਹੇ ਸਨ, ਨੇ ਕਿਹਾ ਕਿ ਕੌਮਾਂਤਰੀ ਅੱਤਵਾਦ ਬਹੁਆਯਾਮੀ ਹੈ। ਹੁਣ ਉਹ ਸਮਾਂ ਨਹੀਂ ਹੈ ਜਦ ਅੱਤਵਾਦ ਨੂੰ ਸਿਰਫ ਹਿੰਸਾ ਅਤੇ ਜਨਤਕ ਹੱਤਿਆਵਾਂ ਵੱਜੋਂ ਜਾਣਿਆ ਜਾਂਦਾ ਸੀ। ਇੰਨ੍ਹਾਂ ਚੁਣੌਤਿਆਂ ਨੂੰ ਪਛਾਣਨ ਅਤੇ ਇਕ ਜੁੱਟ ਹੋ ਕੇ ਇਸ ਨਾਲ ਨਿਪਟਾਉਣ ਲਈ ਤੌਰ ਤਰੀਕੇ ਅਤੇ ਮਾਪਦੰਡ ਵਿਕਸਿਤ ਕਰਨ ਦੀ ਲੋਂੜ ਹੈ। ਉਨ੍ਹਾਂ ਕਿਹਾ ਕਿ ਅੱਤਵਾਦ ਗਤੀਵਿਧੀਆਂ ਨਾਲ ਨਿਪਟਾਰੇ ਲਈ ਅਸੀਂ ਮਜ਼ਬੂਤੀ ਨਾਲ ਸਹਿਯੋਗੀ ਅਤੇ ਸਮਨਿਵਤ ਤਰੀਕੇ ਅਪਨਾਉਣਾ ਹੋਵੇਗਾ।
ਸ੍ਰੀ ਮਨੋਹਰ ਲਾਲ ਨੇ ਵਿਸ਼ਵ ਭਾਈਚਾਰੇ ਨੂੰ ਅੱਤਵਾਦ ਦੇ ਵਿਰੁੱਧ ਇਕਜੁੱਟ ਕਰਨ ਲਈ ਇਕ ਵਿਆਪਕ ਕਾਊਂਟਰ ਟੈਰੋਰਿਜਮ ਰਣਨੀਤੀ ਬਣਾਉਣ ਦੀ ਲੋਂੜ ‘ਤੇ ਜੋਰ ਦਿੱਤਾ ਤਾਂ ਜੋ ਲੋਕ ਅਮਨ ਚੈਨ ਦੇ ਮਾਹੌਲ ਵਿਚ ਰਹਿ ਸਕਣ। ਉਨ੍ਹਾਂ ਨੇ ਸੁਚੇਤ ਕੀਤਾ ਕਿ ਵਿਸ਼ਵ ਅੱਤਵਾਦ ਨੂੰ ਪੋਸ਼ਿਤ ਕਰਨ ਵਾਲੇ ਅਨੇਕ ਕਾਰਕ ਹਨ। ਵਿਸ਼ਵ ਅੱਤਵਾਦ ਨੂੰ ਬੜ੍ਹਾਵਾ ਦੇਣ ਦੇ ਬਹੁਤ ਸਾਰੇ ਕਾਰਣ ਹਨ। ਇੰਨ੍ਹਾਂ ਵਿਚ ਧਾਰਮਿਕ ਕੱਟਰਵਾਦ, ਗਰੀਬੀ, ਸਮਾਜਿਕ ਆਰਥਿਕ ਸੋਸ਼ਣ ਦੀਆਂ ਨੀਤੀਆਂ, ਆਰਥਿਕ ਸਰੋਤਾਂ ਦਾ ਉਪਨਿਵੇਸ਼ਨ ਕਰਨ ਦੀ ਇੱਛਾ, ਬੇਰੁਜ਼ਗਾਰੀ, ਸੋਸ਼ਲ ਮੀਡਿਆ ਦਾ ਗੈਰ-ਸਿਧਾਂਤਕ ਵਰਤੋਂ, ਸਾਇਬਰ ਸਪੇਸ ਦੀ ਅਨੈਤਿਕ ਪ੍ਰਣਾਲੀਆਂ, ਵੱਖ-ਵੱਖ ਤਰ੍ਹਾਂ ਦੇ ਸ੍ਰਪਰਦਾਇਕ ਹਿੱਤ, ਰਾਜਨੀਤਿਕ ਵਰਚਸਵ ਦੀ ਇੱਛਾ ਵਰਗੇ ਕਈ ਕਾਰਣ ਸ਼ਾਮਿਲ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਅਸਲ ਵਿਚ ਹੈਰਾਨ ਹੈ ਅਤੇ ਚਿੰਤਾ ਦਾ ਵਿਸ਼ਾ ਹੈ ਕਿ ਦੁਨਿਆ ਦਾ ਕੋਈ ਵੀ ਕੋਨਾ ਅੱਦਵਾਦ ਤੋਂ ਮੁਕਤ ਨਹੀਂ ਹੈ। ਅਜਿਹਾ ਲਗਦਾ ਹੈ ਕਿ ਕੌਮਾਂਤਰੀ ਭਾਈਚਾਰੇ ਅੱਤਵਾਦੀਆਂ ਦੇ ਵਿਰੁੱਧ ਇਕਜੁੱਟ ਹੋ ਕੇ ਕੋਈ ਸਖਤ ਕਦਮ ਨਹੀਂ ਚੁੱਕਾ ਪਾਏ ਹਨ। ਅਸੀਂ ਸੀਮਾ ਪਾਰ ਤੋਂ ਅੱਤਵਾਦੀ ਨੂੰ ਅਪਰਾਧੀ ਐਲਾਨ ਕਰਨ ਵਿਚ ਅਸਫਲ ਰਹੇ ਹਨ, ਜਿਸ ਨਾਲ ਕਈ ਦੇਸ਼ ਅੱਤਵਾਦੀਆਂ ਲਈ ਸੁਰੱਖਿਅਤ ਪਨਾਹਗਾਰ ਬਣ ਗਏ ਹਨ। ‘ਅਸੀਂ ਅੱਤਵਾਦੀ ਸਮੂਹਾਂ ‘ਤੇ ਰੋਕ ਲਗਾਉਣ ਅਤੇ ਅਤਵਾਦੀ ਕੈਂਪਾਂ ਨੂੰ ਬੰਦ ਕਰਵਾਉਣ ‘ਤੇ ਵੀ ਇਕਮਤ ਨਹੀਂ ਹਨ। ਕੁਝ ਦੇਸ਼ ਆਪਣੀ ਜਮੀਨ ‘ਤੇ ਅੱਤਵਾਦ ਨੂੰ ਪੋਸ਼ਣ ਕਰ ਰਹੇ ਹਨ। ਉਹ ਅਤਵਾਦ ਨੂੰ ਰਾਜ ਦੀ ਨੀਤੀ ਇਕ ਉਪਰਕਣ ਵੱਜੋਂ ਵਰਤੋਂ ਕਰ ਰਹੇ ਹਨ। ਇਹ ਸੱਭ ਤੋਂ ਮਦਭਾਗਾਂ ਹੈ ਕਿ ਅਸੀਂ ਹੁਣ ਕੁਝ ਗੂਡ ਟੈਰੋਰਿਜਮ ਅਤੇ ਬੈਡ ਟੈਰੋਰਿਜਮ ‘ਤੇ ਬਹਿਸ ਵਿਚ ਉਲਝੇ ਹੋਏ ਹਾਂ। ਅਸੀਂ ਅਜੇ ਤਕ ਅੱਤਵਾਦ ਨੂੰ ਸਵੀਕਰਨ ਪਰਿਭਾਸ਼ਾ ਵੀ ਨਹੀਂ ਦੇ ਪਾਏ ਹਾਂ। ਇੰਨ੍ਹਾਂ ਵਿਸ਼ਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕਰਨ ਦੀ ਲੋਂੜ ਹੈ।

